ਯੂਕਰੇਨ ਦੀ ਸਥਿਤੀ 'ਤੇ ਵਿਦੇਸ਼ ਮਾਮਲਿਆਂ ਦੀ ਸਲਾਹਕਾਰ ਕਮੇਟੀ ਦੀ ਹੋਈ ਮੀਟਿੰਗ 

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਕੀਤੀ ਚਰਚਾ 

MEA Consultative Committee Meeting on the situation in Ukraine

ਨਵੀਂ ਦਿੱਲੀ : ਯੂਕਰੇਨ ਦੇ ਮੌਜੂਦਾਂ ਹਾਲਾਤ 'ਤੇ ਅੱਜ ਵਿਦੇਸ਼ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਨੂੰ ਮੀਟਿੰਗ ਹੋਈ। ਇਸ ਦੌਰਾਨ ਯੂਕਰੇਨ ਦੀ ਸਥਿਤੀ ਅਤੇ ਉਥੇ ਫਸੇ ਭਾਰਤੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ 'ਤੇ ਵਿਆਪਕ ਚਰਚਾ ਹੋਈ। ਮੀਟਿੰਗ ਤੋਂ ਬਾਅਦ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਯੂਕਰੇਨ ਦੀ ਤਾਜ਼ਾ ਸਥਿਤੀ 'ਤੇ ਵਿਦੇਸ਼ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਬੈਠਕ ਹੋਈ ਹੈ।

ਜਿਸ ਵਿਚ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕਮੇਟੀ ਦੇ ਸਾਰੇ ਮੈਂਬਰਾਂ ਨੇ ਸਲਾਹ ਮਸ਼ਵਰਾ ਕੀਤਾ ਹੈ। ਇਸ ਮੀਟਿੰਗ ਵਿਚ ਸ਼ਾਮਲ ਹੋਏ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਇਸ ਮੁਲਾਕਾਤ ਨੂੰ ਬਿਹਤਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਧੰਨਵਾਦ, ਜਿਨ੍ਹਾਂ ਨੇ ਵਿਸਥਾਰ ਨਾਲ ਬ੍ਰੀਫਿੰਗ ਕਰਵਾਈ ਅਤੇ ਸਾਡੀਆਂ ਚਿੰਤਾਵਾਂ ਅਤੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਅੱਗੇ ਕਿਹਾ ਕਿ ਇਹ ਉਹ ਹੀ ਇੱਛਾਸ਼ਕਤੀ ਹੈ ਜਿਸ ਦੇ ਅਧਾਰ 'ਤੇ ਵਿਦੇਸ਼ ਨੀਤੀ ਨੂੰ ਚਲਾਇਆ ਜਾਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਹਰ ਸਲਾਹਕਾਰ ਕਮੇਟੀ ਦੀ ਅਗਵਾਈ ਸਬੰਧਤ ਮੰਤਰਾਲੇ ਦੇ ਮੰਤਰੀ ਵਲੋਂ ਕੀਤੀ ਜਾਂਦੀ ਹੈ। ਇਹ ਕਮੇਟੀ ਲੋਕ ਸਭਾ ਜਾਂ ਰਾਜ ਸਭਾ ਦੁਆਰਾ ਨਹੀਂ, ਸਗੋਂ ਸੰਸਦੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਬਣਾਈ ਜਾਂਦੀ ਹੈ। ਇਸ ਕਮੇਟੀ ਵਿਚ ਲੋਕ ਸਭਾ ਦੇ ਜਿਹੜੇ ਮੈਂਬਰ ਹਨ- ਅਨਿਲ ਫਿਰੋਜੀਆ, ਭਗਵੰਤ ਮਾਨ, ਭੋਲਾ ਸਿੰਘ (ਸਥਾਈ ਵਿਸ਼ੇਸ਼ ਇਨਵਾਇਟੀ), ਕਿਰਨ ਖੇਰ, ਡਾ. ਸੰਸਦ ਮੈਂਬਰ ਅਬਦੁਸਮਦ ਸਮਦਾਨੀ, ਰਾਹੁਲ ਗਾਂਧੀ, ਰਾਜਦੀਪ ਰਾਏ, ਸਜਦਾ ਅਹਿਮਦ, ਸ਼ਸ਼ੀ ਥਰੂਰ, ਸੁਮਨਲਤ ਅੰਬਰੀਸ਼ ਅਤੇ ਵੈਂਕਟ ਸੱਤਿਆਵਤੀ ਬਿਸੇਠੀ।

ਇਸ ਦੇ ਨਾਲ ਹੀ ਰਾਜ ਸਭਾ ਦੇ ਮੈਂਬਰ ਹਨ- ਆਨੰਦ ਸ਼ਰਮਾ, ਜੀਸੀ ਚੰਦਰਸ਼ੇਖਰ, ਜੀਵੀਐਲ ਨਰਸਿਮਹਾ ਰਾਓ, ਮਹੇਸ਼ ਜੇਠਮਲਾਨੀ, ਨਰਿੰਦਰ ਜਾਧਵ, ਪ੍ਰੇਮਚੰਦ ਗੁਪਤਾ, ਪ੍ਰਿਅੰਕਾ ਚਤੁਰਵੇਦੀ, ਐਸ.ਆਰ. ਬਾਲਾਸੁਬਰਾਮਨੀਅਮ, ਸਸਮਿਤ ਪਾਤਰਾ ਅਤੇ ਸੁਜੀਤ ਕੁਮਾਰ ਸ਼ਾਮਲ ਹਨ।