ਦਿੱਲੀ ਦੇ ਸੁਲਤਾਨਪੁਰੀ ਇਲਾਕੇ 'ਚ ਲੱਗੀ ਝੁੱਗੀਆਂ ਨੂੰ ਭਿਆਨਕ ਅੱਗ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਗ ਬੁਝਾਊ ਦਸਤੇ ਦੀਆਂ ਕਰੀਬ 20 ਗੱਡੀਆਂ ਅਤੇ ਰੋਬਰਟ ਦੀ ਸਹਾਇਤਾ ਨਾਲ ਪਾਇਆ ਅੱਗ 'ਤੇ ਕਾਬੂ 

punjabi news

ਨਵੀਂ ਦਿੱਲੀ : ਸਥਾਨਕ ਅਮਨ ਵਿਹਾਰ ਦੇ ਪੁੱਠ ਕਲਾਂ ਇਲਾਕੇ ਵਿੱਚ ਬੀਤੀ ਰਾਤ ਡੇਢ ਏਕੜ ਵਿੱਚ ਫੈਲੀਆਂ ਝੁੱਗੀਆਂ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਵਿੱਚ ਦੋ ਸੌ ਦੇ ਕਰੀਬ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ। ਹਾਦਸੇ ਵਿੱਚ ਪਰਿਵਾਰਾਂ ਦਾ ਘਰੇਲੂ ਸਮਾਨ ਪੂਰੀ ਤਰ੍ਹਾਂ ਸੜ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਅੱਗ ਲੱਗਣ ਕਾਰਨ 8 ਲੋਕ ਝੁਲਸ ਗਏ ਅਤੇ ਕੁਝ ਪਸ਼ੂ ਵੀ ਸੜ ਗਏ।

ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਜਿਸ ਵਿੱਚ ਉਨ੍ਹਾਂ ਨੂੰ ਰੋਬੋਟ ਦੀ ਵਰਤੋਂ ਵੀ ਕਰਨੀ ਪਈ। ਜ਼ਖ਼ਮੀਆਂ ਦੀ ਪਛਾਣ ਸੂਰਜਮਲ ਕਪੂਰ, ਸਾਗਰ, ਪੱਪੂ ਬਬਲੂ, ਕਵਾਰ ਸਿੰਘ, ਰਾਜ ਸਿੰਘ, ਚਾਂਦ ਵਜੋਂ ਹੋਈ ਹੈ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। 

ਇਹ ਵੀ ਪੜ੍ਹੋ :   ਜੇਲ੍ਹ ’ਚ ਕੈਦੀ ਦੀ ਖ਼ੁਦਕੁਸ਼ੀ ਦਾ ਮਾਮਲਾ : ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ

 ਪੁਲਿਸ ਕੰਟਰੋਲ ਰੂਮ ਨੂੰ ਰਾਤ 12.13 ਵਜੇ ਸੂਚਨਾ ਮਿਲੀ ਕਿ ਆਗਰਾ ਪੇਠਾ ਨੇੜੇ ਪੁੱਠ ਕਲਾਂ, ਸੁਲਤਾਨਪੁਰੀ ਵਾਲੀ ਗਲੀ ਦੀ ਝੁੱਗੀ ਵਿੱਚ ਅੱਗ ਲੱਗ ਗਈ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਆਸਪਾਸ ਦੇ ਲੋਕਾਂ ਦੀ ਮਦਦ ਨਾਲ ਛੱਤ ਤੋਂ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੇ ਵਿਚਕਾਰ ਕਈ ਸਿਲੰਡਰ ਫਟਣ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਲੋਕ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਅੱਗ ਬੁਝਾਊ ਦਸਤੇ ਦੀਆਂ 21 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ।

ਇਹ ਵੀ ਪੜ੍ਹੋ :  ਟ੍ਰੇਨਿੰਗ ਲਈ ਸਿੰਗਾਪੁਰ ਰਵਾਨਾ ਹੋਇਆ 30 ਪ੍ਰਿੰਸੀਪਲਾਂ ਦਾ ਦੂਜਾ ਬੈਚ 

ਡਿਵੀਜ਼ਨ ਫਾਇਰ ਅਫ਼ਸਰ ਏ.ਕੇ.ਜੈਸਵਾਲ ਨੇ ਦੱਸਿਆ ਕਿ ਆਉਣ-ਜਾਣ ਲਈ ਇੱਕ ਹੀ ਰਸਤਾ ਹੋਣ ਕਾਰਨ ਵਾਹਨਾਂ ਨੂੰ ਆਉਣ-ਜਾਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਚਾਰੇ ਪਾਸਿਉਂ ਪਾਣੀ ਪਾ ਕੇ ਅੱਗ ਨੂੰ ਬੁਝਾਇਆ ਗਿਆ। ਅੰਦਰ ਨਾ ਜਾ ਸਕਣ ਕਾਰਨ ਰੋਬਰਟ ਦਾ ਵੀ ਸਹਾਰਾ ਲੈਣਾ ਪਿਆ। ਬਚਾਅ ਮੁਹਿੰਮ ਦੌਰਾਨ ਕਾਫੀ ਸੜੀ ਹੋਈ ਸਮੱਗਰੀ ਬਰਾਮਦ ਹੋਈ ਹੈ। ਇਹ ਅੱਗ ਲੱਗੀ ਕਿਉਂ ਹੈ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।