ਇੰਡੀਅਨ ਆਇਲ ਨੇ ਮੈਟਰੀਮੋਨੀਅਲ ਪੋਰਟਲ ਕੀਤਾ ਸ਼ੁਰੂ, ਕਰਮਚਾਰੀ ਕੰਪਨੀ ਵਿਚ ਹੀ ਲੱਭ ਸਕਣਗੇ ਜੀਵਨ ਸਾਥੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਡੀਅਨ ਆਇਲ ਦੀ ਇਸ ਨਵੀਂ ਸੇਵਾ ਦਾ ਨਾਮ IOCians2gether ਹੈ

Indian Oil launches matrimonial portal

 

ਨਵੀਂ ਦਿੱਲੀ - ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ ਆਪਣੇ ਕਰਮਚਾਰੀਆਂ ਲਈ ਮੈਚਮੇਕਿੰਗ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਦਰਅਸਲ, ਕੰਪਨੀ ਨੇ ਜਨਵਰੀ 2023 ਵਿਚ ਇੱਕ ਮੈਟਰੀਮੋਨੀਅਲ ਪੋਰਟਲ ਲਾਂਚ ਕੀਤਾ ਹੈ ਤਾਂ ਜੋ ਕੰਪਨੀ ਵਿਚ ਕੰਮ ਕਰਨ ਵਾਲੇ ਲੋਕ ਉਥੋਂ ਹੀ ਕੰਮ ਕਰਨ ਵਾਲੇ ਲੋਕਾਂ ਵਿਚੋਂ ਆਪਣਾ ਜੀਵਨ ਸਾਥੀ ਚੁਣ ਸਕਣ। ਕੰਪਨੀ ਦੀ ਇਹ ਕੋਸ਼ਿਸ਼ ਵੀ ਸਫ਼ਲ ਹੁੰਦੀ ਨਜ਼ਰ ਆ ਰਹੀ ਹੈ। ਇਸ ਸੇਵਾ ਰਾਹੀਂ 24 ਫਰਵਰੀ ਨੂੰ ਕੰਪਨੀ ਦੇ ਦੋ ਮੁਲਾਜ਼ਮਾਂ ਨੇ ਵਿਆਹ ਕਰਵਾ ਲਿਆ। 

ਇੰਡੀਅਨ ਆਇਲ ਦੀ ਇਸ ਨਵੀਂ ਸੇਵਾ ਦਾ ਨਾਮ IOCians2gether ਹੈ। ਇਸ ਸਰਵਿਸ ਰਾਂਹੀ ਕੰਪਨੀ ਨੂੰ ਦੋ ਕਰਮਚਾਰੀ ਸੀਮਾ ਯਾਦਵ ਅਤੇ ਤਰੁਣ ਬਾਂਸਲ ਨੂੰ ਮਿਲਿਆ। ਹਾਲ ਹੀ 'ਚ ਉਨ੍ਹਾਂ ਦਾ ਵਿਆਹ ਵੀ ਹੋਇਆ ਹੈ। ਸੀਮਾ ਅਤੇ ਤਰੁਣ ਕੰਪਨੀ ਦੀ ਨਵੀਂ ਸੇਵਾ ਰਾਹੀਂ ਵਿਆਹ ਕਰਵਾਉਣ ਵਾਲੇ ਪਹਿਲੇ ਜੋੜੇ ਹਨ। ਵਿਆਹ ਵਿਚ ਆਈਓਸੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸ਼੍ਰੀਕਾਂਤ ਮਾਧਵ ਵੈਦਿਆ ਵੀ ਮੌਜੂਦ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵਿਆਹ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। 

Indian Oil launches matrimonial portal

ਜੋੜੇ ਦੇ ਵਿਆਹ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਸ਼੍ਰੀਕਾਂਤ ਨੇ ਲਿਖਿਆ ਕਿ ਮੈਂ ਤਰੁਣ ਅਤੇ ਸੀਮਾ ਦਾ ਮਿਲਾਪ ਦੇਖ ਕੇ ਬਹੁਤ ਰੋਮਾਂਚਿਤ ਹਾਂ। ਸਾਡੇ ਪਲੇਟਫਾਰਮ 'IOCians2gether' ਰਾਹੀਂ ਆਪਣੇ ਜੀਵਨ ਸਾਥੀ ਨੂੰ ਲੱਭਣ ਵਾਲਾ ਇਹ ਪਹਿਲਾ ਜੋੜਾ ਹੈ। ਤੁਹਾਨੂੰ ਖੁਸ਼ੀਆਂ ਭਰੀ ਜ਼ਿੰਦਗੀ ਦੀ ਕਾਮਨਾ ਕਰੋ।
ਸੀਮਾ ਅਤੇ ਤਰੁਣ ਪਿਛਲੇ ਪੰਜ ਸਾਲਾਂ ਤੋਂ ਕੰਪਨੀ ਦੇ ਖੋਜ ਅਤੇ ਵਿਕਾਸ ਵਿਭਾਗ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਦੀ ਮੁਲਾਕਾਤ ਮੈਟਰੀਮੋਨੀਅਲ ਪੋਰਟਲ ਦੇ ਲਾਂਚ ਤੋਂ ਬਾਅਦ ਹੋਈ। ਫਿਰ ਅਗਲੇ ਹੀ ਮਹੀਨੇ ਦੋਹਾਂ ਦਾ ਵਿਆਹ ਹੋ ਗਿਆ। ਹਾਲਾਂਕਿ ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰਸ ਕਹਿ ਰਹੇ ਹਨ ਕਿ ਜੋੜੇ ਨੇ ਵਿਆਹ ਦੀ ਯੋਜਨਾ ਪਹਿਲਾਂ ਹੀ ਬਣਾ ਲਈ ਹੋਵੇਗੀ। ਇਹ ਵਿਆਹ ਮੈਟਰੀਮੋਨੀਅਲ ਪੋਰਟਲ ਨੂੰ ਪ੍ਰਮੋਟ ਕਰਨ ਲਈ ਕੀਤਾ ਗਿਆ ਸੀ।