RSS ਮੁਖੀ ਬੋਲੇ- ਹਿੰਦੂ ਗ੍ਰੰਥਾਂ ਦੀ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ, ਸਵਾਰਥੀ ਲੋਕਾਂ ਨੇ ਗ੍ਰੰਥਾਂ 'ਚ ਕੁਝ ਪਾਇਆ ਜੋ ਗਲਤ ਹੈ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਗਵਤ ਦਾ ਇਹ ਬਿਆਨ ਨਾਗਪੁਰ ਦੇ ਕਨਹੋਲੀਬਾੜਾ ਵਿਖੇ ਆਰੀਆਭੱਟ ਐਸਟ੍ਰੋਨੋਮੀ ਪਾਰਕ ਦੇ ਉਦਘਾਟਨ ਦੌਰਾਨ ਆਇਆ।

Mohan Bhagwat

 

ਨਵੀਂ ਦਿੱਲੀ  - ਆਰਐਸਐਸ ਮੁਖੀ ਮੋਹਨ ਭਾਗਵਤ ਨੇ ਹਿੰਦੂ ਧਰਮ ਗ੍ਰੰਥਾਂ ਦੀ ਮੁੜ ਜਾਂਚ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪਹਿਲਾਂ ਧਰਮ ਗ੍ਰੰਥ ਨਹੀਂ ਸਨ। ਸਾਡਾ ਧਰਮ ਮੌਖਿਕ ਪਰੰਪਰਾ ਰਾਹੀਂ ਚੱਲ ਰਿਹਾ ਸੀ। ਬਾਅਦ ਵਿਚ ਧਰਮ ਗ੍ਰੰਥਾਂ ਵਿਚ ਰਲ ਗਿਆ ਅਤੇ ਕੁਝ ਸੁਆਰਥੀ ਲੋਕਾਂ ਨੇ ਗ੍ਰੰਥ ਵਿਚ ਕੁੱਝ ਨਾ ਕੁੱਝ ਪਾ ਦਿੱਤਾ ਜੋ ਕਿ ਗਲਤ ਹੈ। ਉਨ੍ਹਾਂ ਗ੍ਰੰਥਾਂ ਅਤੇ ਪਰੰਪਰਾਵਾਂ ਦੇ ਗਿਆਨ ਦੀ ਇੱਕ ਵਾਰ ਫਿਰ ਸਮੀਖਿਆ ਕਰਨ ਦੀ ਲੋੜ ਹੈ। ਭਾਗਵਤ ਦਾ ਇਹ ਬਿਆਨ ਨਾਗਪੁਰ ਦੇ ਕਨਹੋਲੀਬਾੜਾ ਵਿਖੇ ਆਰੀਆਭੱਟ ਐਸਟ੍ਰੋਨੋਮੀ ਪਾਰਕ ਦੇ ਉਦਘਾਟਨ ਦੌਰਾਨ ਆਇਆ।

ਭਾਗਵਤ ਨੇ ਕਿਹਾ- "ਸਾਡੇ ਕੋਲ ਵੀ ਵਿਗਿਆਨਕ ਪਹੁੰਚ ਸੀ, ਜਿਸ ਦੇ ਆਧਾਰ 'ਤੇ ਅਸੀਂ ਚੱਲਦੇ ਸੀ। ਪਰ ਵਿਦੇਸ਼ੀ ਹਮਲਿਆਂ ਕਾਰਨ ਸਾਡੀ ਪ੍ਰਣਾਲੀ ਤਬਾਹ ਹੋ ਗਈ, ਸਾਡੀ ਗਿਆਨ ਦੀ ਪਰੰਪਰਾ ਟੁੱਟ ਗਈ। ਅਸੀਂ ਬਹੁਤ ਅਸਥਿਰ ਹੋ ਗਏ। ਇਸ ਲਈ ਹਰ ਭਾਰਤੀ ਨੂੰ ਕੁੱਝ ਨਾ ਕੁੱਝ ਬੁਨਿਆਦੀ ਗਿਆਨ ਤਾਂ ਹੋਣਆ ਚਾਹੀਦਾ ਹੈ ਕਿ ਸਾਡੀ ਪਰੰਪਰਾ ਕੀ ਹੈ, ਜੋ ਸਿੱਖਿਆ ਪ੍ਰਣਾਲੀ ਦੇ ਨਾਲ-ਨਾਲ ਲੋਕਾਂ ਵਿਚ ਆਮ ਗੱਲਬਾਤ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। 

ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਭਾਰਤੀ ਆਪਣੇ ਪਰੰਪਰਾਗਤ ਗਿਆਨ ਅਧਾਰ ਦੀ ਪੜਚੋਲ ਕਰਦੇ ਹਨ ਅਤੇ ਲੱਭਦੇ ਹਨ ਜੋ ਮੌਜੂਦਾ ਸਮੇਂ ਲਈ ਸਵੀਕਾਰਯੋਗ ਹੈ, ਤਾਂ "ਸਾਡੇ ਹੱਲਾਂ ਨਾਲ ਦੁਨੀਆ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ"। ਭਾਗਵਤ ਨੇ ਕਿਹਾ ਕਿ ਭਾਰਤ ਦਾ ਪਰੰਪਰਾਗਤ ਗਿਆਨ ਭੰਡਾਰ ਬਹੁਤ ਵੱਡਾ ਹੈ

 ਸਾਡੀਆਂ ਕੁਝ ਪ੍ਰਾਚੀਨ ਕਿਤਾਬਾਂ ਗੁਆਚ ਗਈਆਂ ਜਦੋਂ ਕਿ ਕੁਝ ਮਾਮਲਿਆਂ 'ਚ ਸਵਾਰਥੀ ਲੋਕ ਉਨ੍ਹਾਂ 'ਤੇ ਗਲਤ ਨਜ਼ਰੀਆ ਰੱਖਦੇ ਹਨ ਪਰ ਹੁਣ ਨਵੀਂ ਸਿੱਖਿਆ ਨੀਤੀ ਤਹਿਤ ਤਿਆਰ ਕੀਤੇ ਗਏ ਸਿਲੇਬਸ ਵਿੱਚ ਅਜਿਹੀਆਂ ਗੱਲਾਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਪਹਿਲਾਂ ਨਹੀਂ ਸਨ।  
ਰਵਿਦਾਸ ਜਯੰਤੀ 'ਤੇ ਮੁੰਬਈ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਭਾਗਵਤ ਨੇ ਕਿਹਾ ਸੀ ਕਿ ਜਾਤ ਭਗਵਾਨ ਨੇ ਨਹੀਂ ਬਣਾਈ, ਜਾਤ ਪੰਡਤਾਂ ਨੇ ਬਣਾਈ ਹੈ ਜੋ ਕਿ ਗਲਤ ਹੈ। ਰੱਬ ਲਈ ਅਸੀਂ ਸਾਰੇ ਇੱਕ ਹਾਂ। ਪਹਿਲਾਂ ਸਾਡੇ ਸਮਾਜ ਨੂੰ ਵੰਡ ਕੇ ਦੇਸ਼ ਵਿਚ ਹਮਲੇ ਹੋਏ, ਫਿਰ ਬਾਹਰੋਂ ਆਏ ਲੋਕਾਂ ਨੇ ਇਸ ਦਾ ਫਾਇਦਾ ਉਠਾਇਆ।