Indian Dies on Israel Border: ਇਜ਼ਰਾਈਲ ਸਰਹੱਦ 'ਤੇ ਭਾਰਤੀ ਦੀ ਮੌਤ, ਜਾਰਡਨ ਫ਼ੌਜ ਨੇ ਕਿਉਂ ਚਲਾਈ ਗੋਲੀ; ਜਾਣੋ ਪੂਰਾ ਮਾਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੂਤਾਵਾਸ ਰਾਹੀਂ ਗੈਬਰੀਅਲ ਦੀ ਮੌਤ ਬਾਰੇ ਅਧਿਕਾਰਤ ਤੌਰ 'ਤੇ ਸੂਚਿਤ ਕੀਤਾ ਗਿਆ ਸੀ।

Indian dies on Israel border

 

Indian dies on Israel border: ਇਜ਼ਰਾਈਲ-ਜਾਰਡਨ ਸਰਹੱਦ 'ਤੇ ਕੇਰਲ ਦੇ ਇੱਕ ਵਿਅਕਤੀ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਐਨੀ ਥਾਮਸ ਗੈਬਰੀਅਲ (47) ਵਜੋਂ ਹੋਈ ਹੈ, ਜੋ ਕਿ ਕੇਰਲ ਦੇ ਥੰਬਾ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਰਿਸ਼ਤੇਦਾਰ ਨੇ ਉਸ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਹੈ।

ਗੈਬਰੀਅਲ ਦੇ ਪਰਿਵਾਰ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ 1 ਮਾਰਚ ਨੂੰ ਭਾਰਤੀ ਦੂਤਾਵਾਸ ਤੋਂ ਇੱਕ ਈਮੇਲ ਮਿਲਿਆ ਸੀ, ਜਿਸ ਵਿੱਚ ਗੈਬਰੀਅਲ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ।

ਗੈਬਰੀਅਲ ਦੇ ਰਿਸ਼ਤੇਦਾਰ ਨੇ ਕਿਹਾ, "ਸਾਨੂੰ ਜਾਰਡਨ ਵਿੱਚ ਭਾਰਤੀ ਦੂਤਾਵਾਸ ਤੋਂ ਉਸ ਦੀ ਮੌਤ ਬਾਰੇ ਇੱਕ ਈਮੇਲ ਮਿਲਿਆ ਪਰ ਉਸ ਤੋਂ ਬਾਅਦ ਕੋਈ ਹੋਰ ਜਾਣਕਾਰੀ ਨਹੀਂ ਮਿਲੀ।"

ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ 10 ਫ਼ਰਵਰੀ ਨੂੰ ਵਾਪਰੀ ਸੀ, ਜਦੋਂ ਜਾਰਡਨ ਦੇ ਸੈਨਿਕਾਂ ਨੇ ਸਰਹੱਦ 'ਤੇ ਗੋਲੀਬਾਰੀ ਕੀਤੀ ਸੀ। ਪਰਿਵਾਰਕ ਸੂਤਰਾਂ ਅਨੁਸਾਰ, ਗੈਬਰੀਅਲ ਦੇ ਨਾਲ ਉਸ ਦਾ ਰਿਸ਼ਤੇਦਾਰ ਐਡੀਸਨ ਵੀ ਸੀ, ਜਿਸ ਦੀ ਲੱਤ ਵਿੱਚ ਗੋਲੀ ਲੱਗੀ ਸੀ ਪਰ ਉਹ ਬਚ ਗਿਆ ਅਤੇ ਜ਼ਖ਼ਮੀ ਹੋ ਕੇ ਘਰ ਪਰਤਿਆ।

ਮ੍ਰਿਤਕ ਐਨੀ ਥਾਮਸ ਗੈਬਰੀਅਲ ਦੇ ਇੱਕ ਰਿਸ਼ਤੇਦਾਰ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ ਕਿ ਜਦੋਂ ਉਹ 5 ਫ਼ਰਵਰੀ ਨੂੰ ਘਰੋਂ ਨਿਕਲਿਆ ਸੀ, ਤਾਂ ਉਸ ਨੇ ਕਿਹਾ ਸੀ ਕਿ ਉਹ ਤਾਮਿਲਨਾਡੂ ਦੇ ਇੱਕ ਈਸਾਈ ਧਾਰਮਿਕ ਸਥਾਨ ਵੇਲੰਕੰਨੀ ਜਾ ਰਿਹਾ ਹੈ।

ਟੀਵੀ ਰਿਪੋਰਟਾਂ ਅਨੁਸਾਰ, ਗੈਬਰੀਅਲ ਅਤੇ ਐਡੀਸਨ ਇੱਕ ਚਾਰ ਮੈਂਬਰੀ ਸਮੂਹ ਦਾ ਹਿੱਸਾ ਸਨ ਜੋ ਇੱਕ ਏਜੰਟ ਦੀ ਮਦਦ ਨਾਲ ਜਾਰਡਨ ਤੋਂ ਇਜ਼ਰਾਈਲ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਚਾਰੇ ਤਿੰਨ ਮਹੀਨੇ ਦੇ ਟੂਰਿਸਟ ਵੀਜ਼ੇ 'ਤੇ ਜਾਰਡਨ ਪਹੁੰਚੇ ਸਨ।

ਜਦੋਂ ਉਹ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਜਾਰਡਨ ਦੀ ਫ਼ੌਜ ਨੇ ਉਨ੍ਹਾਂ ਨੂੰ ਰੋਕ ਲਿਆ, ਪਰ ਜਦੋਂ ਉਹ ਭੱਜਣ ਲੱਗੇ ਤਾਂ ਫ਼ੌਜੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਗੈਬਰੀਅਲ ਦੇ ਸਿਰ ਵਿੱਚ ਗੋਲੀ ਲੱਗੀ ਸੀ, ਜਦੋਂ ਕਿ ਐਡੀਸਨ ਦੀ ਲੱਤ ਵਿੱਚ ਸੱਟ ਲੱਗੀ ਸੀ।

ਇਲਾਜ ਤੋਂ ਬਾਅਦ ਐਡੀਸਨ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ। ਜਦੋਂ ਐਡੀਸਨ ਵਾਪਸ ਆਇਆ, ਤਾਂ ਪਰਿਵਾਰ ਨੂੰ ਪਤਾ ਲੱਗਾ ਕਿ ਗੈਬਰੀਅਲ ਜਾਰਡਨ ਗਿਆ ਸੀ। ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੂਤਾਵਾਸ ਰਾਹੀਂ ਗੈਬਰੀਅਲ ਦੀ ਮੌਤ ਬਾਰੇ ਅਧਿਕਾਰਤ ਤੌਰ 'ਤੇ ਸੂਚਿਤ ਕੀਤਾ ਗਿਆ ਸੀ।