ਮੱਧ ਪੂਰਬ ’ਚ ਵਧੇ ਤਣਾਅ ਦੇ ਚਲਦਿਆਂ ਉਡਾਣਾਂ ਮੁੜ ਹੋਈਆਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਬੂ ਧਾਬੀ ਤੋਂ ਦਿੱਲੀ ਹਵਾਈ ਅੱਡੇ ’ਤੇ ਪਹੁੰਚੀ ਉਡਾਣ

Flights resume amid rising tensions in the Middle East

ਨਵੀਂ ਦਿੱਲੀ : ਮੱਧ ਪੂਰਬ ’ਚ ਵਧੇ ਤਣਾਅ ਦੇ ਚਲਦਿਆਂ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਅਤੇ ਅਬੂ ਧਾਬੀ ਤੋਂ ਉਡਾਣ ਦਿੱਲੀ ਹਵਾਈ ਅੱਡੇ ’ਤੇ ਪਹੁੰਚੀ। ਜ਼ਿਕਰਯੋਗ ਹੈ ਕਿ ਈਰਾਨ 'ਤੇ ਅਮਰੀਕਾ-ਇਜ਼ਰਾਈਲ ਹਮਲੇ ਕਾਰਨ ਕਈ ਦਿਨਾਂ ਤੱਕ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਮੱਧ ਪੂਰਬ ਦੀਆਂ ਏਅਰਲਾਈਨਾਂ ਨੇ ਹੌਲੀ-ਹੌਲੀ ਸੀਮਤ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਅਬੂ ਧਾਬੀ ਤੋਂ ਇੱਕ ਉਡਾਣ ਸੋਮਵਾਰ ਨੂੰ ਦਿੱਲੀ ਪਹੁੰਚੀ ਜਦਿਕ ਉਡਾਣਾਂ ਦੀ ਸਮਾਂ-ਸਾਰਣੀ ਅਜੇ ਵੀ ਆਮ ਵਾਂਗ ਨਹੀਂ ਆਈ ਹੈ ਅਤੇ ਇਹ ਕਿਸੇ ਵੀ ਸਮੇਂ ਬਦਲ ਸਕਦੀ ਹੈ।

ਭਾਰਤ ਆਉਣ-ਜਾਣ ਦੀ ਯਾਤਰਾ ਹੌਲੀ-ਹੌਲੀ ਆਮ ਵਾਂਗ ਹੋ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਬੂ ਧਾਬੀ ਤੋਂ ਉਡਾਣ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ । ਯਾਤਰੀਆਂ ਨੇ ਦੱਸਿਆ ਕਿ ਖਾੜੀ ਖੇਤਰ ਉੱਤੇ ਉਡਾਣ ਦੌਰਾਨ ਮਾਹੌਲ ਤਣਾਅਪੂਰਨ ਸੀ। ਇਸ ਤੋਂ ਇਲਾਵਾ ਇਤਿਹਾਦ ਏਅਰਵੇਜ਼ ਦੀ ਇੱਕ ਹੋਰ ਉਡਾਣ ਵੀ ਅਬੂ ਧਾਬੀ ਤੋਂ ਮੁੰਬਈ ਪਹੁੰਚੀ । ਵਾਪਸ ਆਉਣ ਵਾਲੇ ਯਾਤਰੀ ਸ਼ਿਵ ਨੇ ਕਿਹਾ ਕਿ ਅਸੀਂ ਲਗਾਤਾਰ ਮਿਜ਼ਾਈਲਾਂ ਨੂੰ ਰੋਕਦੇ ਦੇਖ ਸਕਦੇ ਹਾਂ ਅਤੇ ਹਵਾਈ ਖੇਤਰ ਬਹੁਤ ਵਿਅਸਤ ਹੈ।

ਇਸੇ ਦੌਰਾਨ ਏਅਰ ਇੰਡੀਆ ਐਕਸਪ੍ਰੈਸ ਨੇ ਐਲਾਨ ਕੀਤਾ ਹੈ ਕਿ ਉਹ 3 ਮਾਰਚ ਤੋਂ ਮਸਕਟ ਲਈ ਅਤੇ ਦਿੱਲੀ, ਕੋਚੀ, ਕੋਜ਼ੀਕੋਡ, ਮੰਗਲੁਰੂ, ਮੁੰਬਈ ਅਤੇ ਤਿਰੂਚਿਰਾਪੱਲੀ ਲਈ ਉਡਾਣਾਂ ਮੁੜ ਸ਼ੁਰੂ ਕਰੇਗੀ। ਯਾਤਰਾ ਪਲੇਟਫਾਰਮ ਈਜ਼ੀ ਮਾਈ ਟਰਿੱਪ ਨੇ ਪ੍ਰਭਾਵਿਤ ਯਾਤਰੀਆਂ ਦੀ ਸਹਾਇਤਾ ਲਈ 3 ਮਾਰਚ ਨੂੰ ਸ਼ਾਮ 7 ਵਜੇ ਤੋਂ 9 ਵਜੇ ਦੇ ਵਿਚਕਾਰ ਸੰਯੁਕਤ ਅਰਬ ਅਮੀਰਾਤ ਦੇ ਫੁਜੈਰਾਹ ਤੋਂ ਦਿੱਲੀ ਅਤੇ ਮੁੰਬਈ ਲਈ ਵਿਸ਼ੇਸ਼ ਚਾਰਟਰ ਉਡਾਣਾਂ ਦਾ ਐਲਾਨ ਵੀ ਕੀਤਾ ਹੈ।