ਕੇਂਦਰ ਨੇ ਕੰਮ ਨਾ ਕਰਨ ਵਾਲੇ 381 ਅਫ਼ਸਰਾਂ ਨੂੰ ਸਜ਼ਾ ਦਿਤੀ
ਸਰਕਾਰੀ ਮੁਲਾਜ਼ਮਾਂ ਨੂੰ ਜਵਾਬਦੇਹ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ 381 ਅਫ਼ਸਰਾਂ ਨੂੰ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਜਾਂ ਤਨਖ਼ਾਹ ਵਿਚ ਕਟੌਤੀ ਵਰਗੇ ਤਰੀਕਿਆਂ...
ਨਵੀਂ ਦਿੱਲੀ, 25 ਜੁਲਾਈ : ਸਰਕਾਰੀ ਮੁਲਾਜ਼ਮਾਂ ਨੂੰ ਜਵਾਬਦੇਹ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ 381 ਅਫ਼ਸਰਾਂ ਨੂੰ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਜਾਂ ਤਨਖ਼ਾਹ ਵਿਚ ਕਟੌਤੀ ਵਰਗੇ ਤਰੀਕਿਆਂ ਨਾਲ ਸਜ਼ਾ ਦਿਤੀ ਗਈ। ਅਮਲਾ ਅਤੇ ਸਿਖਲਾਈ ਮੰਤਰਾਲੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਸਜ਼ਾ ਦਾ ਸਾਹਮਣਾ ਕਰਨ ਵਾਲਿਆਂ ਵਿਚ 24 ਆਈ.ਏ.ਐਸ. ਅਧਿਕਾਰੀ ਵੀ ਸ਼ਾਮਲ ਹਨ।
ਵਿਭਾਗ ਨੇ '3 ਯੀਅਰਜ਼ ਆਫ਼ ਸਸਟੇਂਡ ਐਚ ਆਰ ਇਨੀਸ਼ੀਏਟਿਵਜ਼ : ਫ਼ਾਊਂਡੇਸ਼ਨ ਫ਼ਾਰ ਏ ਨਿਊ ਇੰਡੀਆ' ਸਿਰਲੇਖ ਵਾਲੇ ਕਿਤਾਬ ਵਿਚ ਇਨ੍ਹਾਂ ਉਪਾਵਾਂ ਬਾਰੇ ਜਾਣਕਾਰੀ ਦਿਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ੇਸ਼ ਪੇਸ਼ਕਾਰੀ ਰਾਹੀਂ ਇਸ ਬਾਰੇ ਜਾਣਕਾਰੀ ਦਿਤੀ ਗਈ। ਕਿਤਾਬ ਵਿਚ ਕਿਹਾ ਗਿਆ ਹੈ, ''ਨੌਕਰਸ਼ਾਹੀ ਵਿਚ ਜਵਾਬਦੇਹੀ ਤੈਅ ਕਰਨ ਲਈ ਸਰਕਾਰ ਨੇ ਕਾਰਗੁਜ਼ਾਰੀ ਦਾ ਪੈਮਾਨਾ ਤੈਅ ਕੀਤਾ ਹੈ।'' ਇਸ ਵਿਚ ਦਸਿਆ ਗਿਆ ਹੈ ਕਿ ਵਿਦੇਸ਼ਾਂ ਵਿਚ ਨਿਯੂਕਤੀ ਵਾਲੇ ਅਧਿਕਾਰੀਆਂ ਵਿਰੁਧ ਵੀ ਕਾਰਵਾਈ ਕੀਤੀ ਗਈ ਜੋ ਤੈਅ ਕਾਰਜਕਾਲ ਦੇ ਬਾਵਜੂਦ ਉਥੇ ਹੀ ਰਹੇ। (ਏਜੰਸੀ)