ਮੋਦੀ ਨੇ ਪਲਟਿਆ ਸਮ੍ਰਿਤੀ ਇਰਾਨੀ ਦਾ ਫ਼ੈਸਲਾ, ਫੇਕ ਨਿਊਜ਼ ਗਾਈਡਲਾਈਨਜ਼ ਵਾਪਸ ਲੈਣ ਲਈ ਆਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ਰਜ਼ੀ ਖ਼ਬਰਾਂ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫ਼ੈਸਲੇ ਨੂੰ ਵਾਪਸ ਲੈਣ ਲਈ ਆਖਿਆ ਹੈ। ਨਾਲ ਹੀ ਪੀਐੱਮ ਮੋਦੀ ਨੇ ਕਿਹਾ ਹੈ

IB Ministry warns Media houses against Fake News

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ਰਜ਼ੀ ਖ਼ਬਰਾਂ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫ਼ੈਸਲੇ ਨੂੰ ਵਾਪਸ ਲੈਣ ਲਈ ਆਖਿਆ ਹੈ। ਨਾਲ ਹੀ ਪੀਐੱਮ ਮੋਦੀ ਨੇ ਕਿਹਾ ਹੈ ਕਿ ਇਸ 'ਤੇ ਸਿਰਫ਼ ਪ੍ਰੈੱਸ ਕਾਊਂਸਲ ਆਫ਼ ਇੰਡੀਆ ਹੀ ਸੁਣਵਾਈ ਕਰੇਗਾ। ਦਰਅਸਲ ਫ਼ਰਜ਼ੀ ਖ਼ਬਰਾਂ 'ਤੇ ਲਗਾਮ ਕਸਣ ਦੇ ਯਤਨ ਤਹਿਤ ਸਰਕਾਰ ਨੇ ਸੋਮਵਾਰ ਨੂੰ ਗਾਈਡਲਾਈਨਜ਼ ਜਾਰੀ ਕੀਤੀਆਂ ਸਨ। 

ਇਨ੍ਹਾਂ ਗਾਈਡਲਾਈਨਜ਼ ਵਿਚ ਕਿਹਾ ਗਿਆ ਸੀ ਕਿ ਜੇਕਰ ਕੋਈ ਪੱਤਰਕਾਰ ਫ਼ਰਜ਼ੀ ਖ਼ਬਰਾਂ ਕਰਦਾ ਹੋਇਆ ਜਾਂ ਇਨ੍ਹਾਂ ਦਾ ਦੁਸ਼ਪ੍ਰਚਾਰ ਕਰਦੇ ਹੋਏ ਪਾਇਆ ਜਾਂਦਾ ਹੈ ਤਾਂ ਉਸ ਦੀ ਮਾਨਤਾ ਸਥਾਈ ਤੌਰ 'ਤੇ ਰੱਦ ਕੀਤੀ ਜਾ ਸਕਦੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਪੱਤਰਕਾਰਾਂ ਦੀ ਮਾਨਤਾ ਦੇ ਲਈ ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜੇਕਰ ਫ਼ਰਜ਼ੀ ਖ਼ਬਰ ਦੇ ਪ੍ਰਕਾਸ਼ਨ ਜਾਂ ਪ੍ਰਸਾਰਣ ਦੀ ਪੁਸ਼ਟੀ ਹੁੰਦੀ ਹੈ ਤਾਂ ਪਹਿਲੀ ਵਾਰ ਅਜਿਹਾ ਕਰਨ 'ਤੇ ਪੱਤਰਕਾਰ ਦੀ ਮਾਨਤਾ ਛੇ ਮਹੀਨੇ ਲਈ ਮੁਅੱਤਲ ਕੀਤੀ ਜਾਵੇਗੀ ਅਤੇ ਦੂਜੀ ਵਾਰ ਅਜਿਹਾ ਕਰਨ 'ਤੇ ਉਸ ਦੀ ਮਾਨਤਾ ਇਕ ਸਾਲ ਲਈ ਮੁਅੱਤਲ ਕੀਤੀ ਜਾਵੇਗੀ। 

ਉਥੇ ਹੀ ਤੀਜੀ ਵਾਰ ਉਲੰਘਣ ਕਰਦਾ ਹੋਇਆ ਪਾਏ ਜਾਣ 'ਤੇ ਪੱਤਰਕਾਰ ਦੀ ਮਾਨਤਾ ਸਥਾਈ ਤੌਰ 'ਤੇ ਰੱਦ ਕਰ ਦਿਤੀ ਜਾਵੇਗੀ। ਮੰਤਰਾਲੇ ਨੇ ਕਿਹਾ ਕਿ ਜੇਕਰ ਫ਼ਰਜ਼ੀ ਖ਼ਬਰ ਦੇ ਮਾਮਲੇ ਪ੍ਰਿੰਟ ਮੀਡੀਆ ਨਾਲ ਸਬੰਧਤ ਹਨ ਤਾਂ ਇਸ ਦੀ ਕੋਈ ਵੀ ਸ਼ਿਕਾਇਤ ਭਾਰਤੀ ਪ੍ਰੈੱਸ ਪ੍ਰੀਸ਼ਦ (ਪੀਸੀਆਈ) ਨੂੰ ਪੇਜੀ ਜਾਵੇਗੀ ਅਤੇ ਜੇਕਰ ਇਹ ਇਲੈਕ੍ਰਟੋਨਿਕ ਮੀਡੀਆ ਨਾਲ ਸਬੰਧਤ ਪਾਇਆ ਜਾਂਦਾ ਹੈ ਤਾਂ ਸ਼ਿਕਾਇਤ ਨਿਊਜ਼ ਬ੍ਰਾਡਕਾਸਟਰ ਐਸੋਸੀਏਸ਼ਨ (ਐਨਬੀਏ) ਨੂੰ ਭੇਜੀ ਜਾਵੇਗੀ ਤਾਂ ਕਿ ਇਹ ਤੈਅ ਹੋ ਸਕੇ ਕਿ ਖ਼ਬਰ ਫ਼ਰਜ਼ੀ ਹੈ ਜਾਂ ਨਹੀਂ। 

ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਏਜੰਸੀਆਂ ਨੂੰ 15 ਦਿਨ ਦੇ ਅੰਦਰ ਖ਼ਬਰ ਦੇ ਫ਼ਰਜ਼ੀ ਹੋਣ ਦੀ ਪੁਸ਼ਟੀ ਕਰਨਾ ਹੋਵੇਗੀ। ਇਹ ਦੋਵੇਂ ਸੰਸਥਾਵਾ ਹੀ ਤੈਅ ਕਰਨਗੀਆਂ ਕਿ ਜਿਸ ਖ਼ਬਰ ਦੇ ਬਾਰੇ ਵਿਚ ਸ਼ਿਕਾਇਤ ਕੀਤੀ ਗਈ ਹੈ, ਉਹ ਫੇਕ ਨਿਊਜ਼ ਹੈ ਜਾਂ ਨਹੀਂ। ਦੋਵਾਂ ਨੂੰ ਇਹ ਜਾਂਚ 15 ਦਿਨ ਵਿਚ ਪੂਰੀ ਕਰਨੀ ਹੋਵੇਗੀ। ਇਕ ਵਾਰ ਸ਼ਿਕਾਇਤ ਦਰਜ ਕਰ ਲਏ ਜਾਣ ਤੋਂ ਬਾਅਦ ਦੋਸ਼ੀ ਪੱਤਰਕਾਰ ਦੀ ਮਾਨਤਾ ਜਾਂਚ ਦੌਰਾਨ ਵੀ ਮੁਅੱਤਲ ਰਹੇਗੀ।