ਇਥੋਂ ਦੇ ਕਈ ਕਿਲਿਆਂ 'ਚ ਯਾਤਰੀਆਂ ਨੂੰ ਜਾਣ ਦੀ ਨਹੀਂ ਦਿਤੀ ਜਾਂਦੀ ਇਜਾਜ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਘੁੰਮਣ ਲਈ ਯਾਤਰੀਆਂ ਲਈ ਬਹੁਤ ਸਾਰੀਆਂ ਖਾਸ ਥਾਵਾਂ ਹਨ ਪਰ ਇਸ ਦੇ ਬਾਵਜੂਦ ਵੀ ਮਹਾਰਾਸ਼ਟਰ ਦੇ ਕਈ ਕਿਲਿਆਂ 'ਚ ਯਾਤਰੀਆਂ ਨੂੰ ਜਾਣ ਦੀ ਇਜ਼ਾਜਤ ਨਹੀਂ ਹੈ।

Fort

ਮਹਾਰਾਸ਼ਟਰ ਘੁੰਮਣ ਲਈ ਯਾਤਰੀਆਂ ਲਈ ਬਹੁਤ ਸਾਰੀਆਂ ਖਾਸ ਥਾਵਾਂ ਹਨ ਪਰ ਇਸ ਦੇ ਬਾਵਜੂਦ ਵੀ ਮਹਾਰਾਸ਼ਟਰ ਦੇ ਕਈ ਕਿਲਿਆਂ 'ਚ ਯਾਤਰੀਆਂ ਨੂੰ ਜਾਣ ਦੀ ਇਜ਼ਾਜਤ ਨਹੀਂ ਹੈ। ਮਹਾਰਾਸ਼ਟਰ ਦੇ ਮਾਥੇਰਾਨ ਅਤੇ ਪਨਵੇਲ 'ਚ ਸਥਿਤ ਪ੍ਰਭਲਗੜ੍ਹ ਕਿਲੇ ਬੇਹੱਦ ਖ਼ਤਰਨਾਕ ਅਤੇ ਡਰਾਵਣੇ ਮੰਨੇ ਜਾਂਦੇ ਹਨ।

ਇਹੀ ਕਾਰਨ ਹੈ ਕਿ ਇਸ ਕਿਲੇ 'ਚ ਯਾਤਰੀਆਂ ਨੂੰ ਜਾਣ ਦੀ ਇਜ਼ਾਜਤ ਨਹੀਂ ਦਿਤੀ ਜਾਂਦੀ। ਇਸ ਦੇ ਬਾਵਜੂਦ ਵੀ ਇਸ ਕਿਲੇ ਨੂੰ ਦੇਖਣ ਲਈ ਦੂਰ-ਦੂਰ ਤੋਂ ਯਾਤਰੀ ਆਉਂਦੇ ਹਨ।

ਪ੍ਰਭਲਗੜ ਜਾਂ ਕਲਾਵੰਤੀ ਨਾਮ ਨਾਲ ਜਾਣਿਆ ਜਾਣ ਵਾਲਾ ਇਹ ਕਿਲਾ ਰਾਤ ਨੂੰ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ। ਇਸ ਖ਼ਤਰਨਾਕ ਕਿਲੇ ਦੀ ਚੜ੍ਹਾਈ ਕਰਨਾ ਵੀ ਕਿਸੇ ਖ਼ਤਰੇ ਤੋਂ ਖਾਲੀ ਨਹੀਂ ਹੈ। ਇਸ ਦਾ ਰਸਤਾ ਮੁਸ਼ਕਲ ਹੋਣ ਕਾਰਨ ਇਥੇ ਘੱਟ ਹੀ ਲੋਕ ਆਉਂਦੇ ਹਨ। ਇਸ ਤੋਂ ਇਲਾਵਾ ਇਥੇ ਯਾਤਰੀਆਂ ਨੂੰ ਰਾਤ ਨੂੰ ਰੁਕਣ ਦੀ ਇਜ਼ਾਜਤ ਵੀ ਨਹੀਂ ਦਿਤੀ ਜਾਂਦੀ।

ਪਹਾੜੀ ਦੇ ਉਪਰ ਬਣੇ ਇਸ ਕਿਲੇ ਦੇ ਰਸਤੇ 'ਚ ਚੋਟੀ ਨੂੰ ਕੱਟ ਕੇ ਪੌੜੀਆਂ ਤਾਂ ਬਣਾ ਦਿਤੀਆਂ ਗਈਆਂ ਹਨ ਪਰ ਉਨ੍ਹਾਂ 'ਤੇ ਕੋਈ ਰੇਲਿੰਗ ਨਹੀਂ ਲਗਾਈ ਗਈ। ਛੱਤਰਪਤੀ ਸ਼ਿਵਾਜੀ ਦੇ ਸਮੇਂ ਤੋਂ ਬਣੇ ਇਸ ਮਹਿਲ ਨੂੰ ਉਨ੍ਹਾਂ ਦੇ ਸਮੇ 'ਚ ਮੁਰੰਜਨ ਕਿਲਾ ਕਿਹਾ ਜਾਂਦਾ ਸੀ ਪਰ ਬਾਅਦ 'ਚ ਉਨ੍ਹਾਂ ਨੇ ਇਸ ਕਿਲੇ ਦਾ ਨਾਮ ਬਦਲ ਕੇ ਪ੍ਰਭਲਗੜ ਰੱਖ ਦਿਤਾ।

ਪਹਾੜੀ ਦੇ ਉੱਪਰ ਬਣੇ ਇਸ ਕਿਲੇ 'ਤੋਂ ਤੁਸੀਂ ਪੂਰੇ ਜੰਗਲ ਨੂੰ ਦੇਖ ਸਕਦੇ ਹੋ। ਇੰਨੀ ਉਚਾਈ 'ਤੇ ਬਣੇ ਇਸ ਕਿਲੇ 'ਚ ਸਾਹ ਦੀ ਬੀਮਾਰੀ ਵਾਲੇ ਲੋਕਾਂ ਨੂੰ ਨਹੀਂ ਜਾਣ ਦਿਤਾ ਜਾਂਦਾ। ਇਸ ਖ਼ਤਰਨਾਕ ਕਿਲੇ 'ਤੇ ਜਾਣ ਵਾਲੇ ਲੋਕ ਸ਼ਾਮ ਹੋਣ ਤੋਂ ਪਹਿਲਾਂ ਹੀ ਵਾਪਸ ਆਉਂਦੇ ਹਨ। ਮਾਨਸੂਨ ਦੇ ਦਿਨਾਂ 'ਚ ਤੁਸੀਂ ਇਥੇ ਬਾਰਸਾਤ ਕਾਰਨ ਵਹਿੰਦੇ ਹੋਏ ਝਰਨੇ ਦੇਖ ਸਕਦੇ ਹੋ।