ਮੇਰੇ ਪਰਵਾਰ ਨਾਲ ਕਿੜ ਕੱਢਣ ਲਈ ਨਿਤੀਸ਼ ਨੇ ਭਾਜਪਾ ਨਾਲ ਹੱਥ ਮਿਲਾਇਆ : ਲਾਲੂ
ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਨੇ ਅੱਜ ਕਿਹਾ ਕਿ ਨਿਤੀਸ਼ ਕੁਮਾਰ ਨੇ ਮੇਰੇ ਪਰਵਾਰ ਨਾਲ ਕਿੜ ਕੱਢਣ ਲਈ ਭਾਜਪਾ ਨਾਲ ਹੱਥ ਮਿਲਾਇਆ ਹੈ। ਨਿਤੀਸ਼ ਵਲੋਂ...
ਰਾਂਚੀ, 27 ਜੁਲਾਈ : ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਨੇ ਅੱਜ ਕਿਹਾ ਕਿ ਨਿਤੀਸ਼ ਕੁਮਾਰ ਨੇ ਮੇਰੇ ਪਰਵਾਰ ਨਾਲ ਕਿੜ ਕੱਢਣ ਲਈ ਭਾਜਪਾ ਨਾਲ ਹੱਥ ਮਿਲਾਇਆ ਹੈ। ਨਿਤੀਸ਼ ਵਲੋਂ ਮੁੱਖ ਮੰਤਰੀ ਦੀ ਸਹੁੰ ਚੁਕਣ ਦਰਮਿਆਨ ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਲਾਲੂ ਪਰਵਾਰ ਵਿਰੁਧ ਭ੍ਰਿਸ਼ਟਾਚਾਰ ਦਾ ਇਕ ਹੋਰ ਮਾਮਲਾ ਦਰਜ ਕਰ ਲਿਆ। ਕਾਲਾ ਧਨ ਚਿੱਟਾ ਬਣਾਉਣ ਨਾਲ ਸਬੰਧਤ ਇਹ ਮਾਮਲਾ ਲਾਲੂ ਦੇ ਰੇਲ ਮੰਤਰੀ ਹੁੰਦਿਆਂ ਰੇਲਵੇ ਦੇ ਹੋਟਲ ਅਲਾਟ ਕਰਨ ਵਿਚ ਬੇਨਿਯਮੀਆਂ ਦੇ ਆਧਾਰ 'ਤੇ ਹੈ। ਉਧਰ ਲਾਲੂ ਨੇ ਦਾਅਵਾ ਕੀਤਾ ਕਿ ਕੇਂਦਰ ਵਿਚ ਸੱਤਾਧਾਰੀ ਐਨ.ਡੀ.ਏ. ਵਿਰੁਧ ਮਹਾਂਗਠਜੋੜ ਹਰ ਹਾਲਤ ਵਿਚ ਬਣੇਗਾ ਜਿਸ ਵਿਚ ਮਮਤਾ ਬੈਨਰਜੀ, ਅਖਿਲੇਸ਼ ਅਤੇ ਮਾਇਆਵਤੀ ਸ਼ਾਮਲ ਹੋਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 18 ਪਾਰਟੀਆਂ ਪਹਿਲਾਂ ਹੀ ਇਕ ਮੰਚ 'ਤੇ ਆ ਚੁਕੀਆਂ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ 27 ਅਗੱਸਤ ਦੀ ਮਹਾਂਰੈਲੀ ਵਿਚ ਮਮਤਾ ਬੈਨਰਜੀ, ਅਖਿਲੇਸ਼ ਅਤੇ ਮਾਇਆਵਤੀ ਤੋਂ ਇਲਾਵਾ ਕਈ ਹੋਰ ਪਾਰਟੀਆਂ ਦੇ ਆਗੂ ਸ਼ਾਮਲ ਹੋਣਗੇ। (ਏਜੰਸੀ)