ਸੀਵਾਨ 'ਚ ਇਕ ਪਰਿਵਾਰ ਨੇ ਇਰਾਕ ਤੋਂ ਆਏ ਅਵਸ਼ੇਸ਼ ਲੈਣ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੁੱਧ ਪ੍ਰਭਾਵਿਤ ਇਲਾਕੇ ਤੋਂ ਲਿਆਂਦੀਆਂ ਗਈਆਂ ਛੇ ਵਿਚੋਂ ਪੰਜ ਬਿਹਾਰੀਆਂ ਦੀਆਂ ਲਾਸ਼ਾਂ ਦੇ ਅਵਸ਼ੇਸ਼ਾਂ ਨੂੰ ਲੈ ਕੇ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਜਹਾਜ਼ ਰਾਹੀਂ

Remains of five Biharis Brought from Iraq reached patna by VK Singh weeds in Siwan

ਨਵੀਂ ਦਿੱਲੀ : ਯੁੱਧ ਪ੍ਰਭਾਵਿਤ ਇਲਾਕੇ ਤੋਂ ਲਿਆਂਦੀਆਂ ਗਈਆਂ ਛੇ ਵਿਚੋਂ ਪੰਜ ਬਿਹਾਰੀਆਂ ਦੀਆਂ ਲਾਸ਼ਾਂ ਦੇ ਅਵਸ਼ੇਸ਼ਾਂ ਨੂੰ ਲੈ ਕੇ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਜਹਾਜ਼ ਰਾਹੀਂ ਸੋਮਵਾਰ ਦੇਰ ਸ਼ਾਮ ਪਟਨਾ ਹਵਾਈ ਅੱਡੇ ਪਹੁੰਚੇ। ਪਟਨਾ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਫੁੱਲ ਮਾਲਾ ਭੇਂਟ ਕਰ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿਤੀ ਅਤੇ ਮਰਹੂਮ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। 

ਇਨ੍ਹਾਂ ਵਿਚੋਂ ਪੰਜ ਲੋਕ ਬਿਹਾਰ ਦੇ ਸੀਵਾਨ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਸੀਵਾਨ ਦੇ ਹੀ ਰਹਿਣ ਵਾਲੇ ਸੁਨੀਲ ਕੁਮਾਰ, ਜਦੋਂ ਉਨ੍ਹਾਂ ਦੀ ਲਾਸ਼ ਵਾਪਸ ਆਈ ਤਾਂ ਪਰਿਵਾਰ ਵਾਲਿਆਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿਤਾ। ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਦੀ ਤਰਜ਼ 'ਤੇ ਉਨ੍ਹਾਂ ਨੂੰ ਵੀ ਸਹੀ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿਤੀ ਜਾਵੇ, ਉਥੇ ਇਰਾਕ ਵਿਚ ਮਾਰੇ ਗਏ ਵਿਦਿਆਭੂਸ਼ਣ ਦੀ ਲਾਸ਼ ਦੇ ਅਵਸ਼ੇਸ਼ ਅੱਜ ਸਵੇਰੇ ਉਨ੍ਹਾਂ ਦੇ ਜੱਦੀ ਸਥਾਨ ਸੀਵਾਨ ਲਿਆਂਦੇ ਗਏ, ਜਿੱਥੇ ਪੂਰੇ ਘਰ ਵਿਚ ਮਾਤਮ ਪਸਰਿਆ ਹੋਇਆ ਸੀ। 

ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਰਾਕ ਵਿਚ ਮਾਰੇ ਗਏ ਬਿਹਾਰ ਦੇ ਛੇ ਲੋਕਾਂ ਵਿਚੋਂ ਪੰਜਾਬ ਦੇ ਡੀਐਨਏ ਸੌ ਫ਼ੀਸਦੀ ਮਿਲ ਗਏ ਹਨ ਅਤੇ ਰਾਜੂ ਯਾਦਵ ਨਾਂਅ ਦੇ ਵਿਅਕਤੀ ਦੇ ਡੀਐਨਏ ਦਾ ਮਿਲਾਨ ਪੂਰੀ ਤਰ੍ਹਾਂ ਨਹੀਂ ਹੋ ਸਕਿਆ ਹੈ। ਨਿਤੀਸ਼ ਨੇ ਰਾਜ ਦੇ ਗ੍ਰਹਿ ਵਿਭਾਗ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਸਹਾਇਤਾ ਦੇ ਤੌਰ 'ਤੇ ਦੇਣ ਦਾ ਨਿਰਦੇਸ਼ ਦਿਤਾ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਵਧੀਕ ਮੁੱਖ ਸਕੱਤਰ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿਤੀ ਜਾਣ ਵਾਲੀ ਮਦਦ ਦੇ ਸਬੰਧ ਵਿਚ ਪ੍ਰਸਤਾਵ ਤਿਆਰ ਕਰਨ ਲਈ ਵੀ ਨਿਰਦੇਸ਼ ਦਿਤਾ।

ਜ਼ਿਕਰਯੋਗ ਹੈ ਕਿ ਕਿਰਤ ਸਰੋਤ ਵਿਭਾਗ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਇਕ-ਇਕ ਰੁਪਏ ਸਹਾਇਤਾ ਰਾਸ਼ੀ ਦੇ ਰੂਪ ਵਿਚ ਉਪਲਬਧ ਕਰਵਾ ਚੁੱਕਿਆ ਹੈ। ਹਵਾਈ ਅੱਡੇ 'ਤੇ ਉਪ ਮੁੱਖ ਮੰਤਰੀ ਸੁ਼ਸ਼ੀਲ ਕੁਮਾਰ ਮੋਦੀ, ਖੇਤੀ ਮੰਤਰੀ ਪ੍ਰੇਮ ਕੁਮਾਰ, ਸਿਹਤ ਮੰਤਰੀ ਮੰਗਲ ਪਾਂਡੇ, ਕਿਰਤ ਸਰੋਤ ਮੰਤਰੀ ਵਿਜੈ ਕੁਮਾਰ ਸਿਨ੍ਹਾ, ਸੰਜੇ ਮਿਊਖ, ਪੁਲਿਸ ਮੁਖੀ ਐਸ. ਕੇ. ਦਿਵੇਦੀ, ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਆਮਿਰ ਸੁਬਹਾਨੀ, ਕਿਰਤ ਸਰੋਤ ਵਿਭਾਗ ਦੇ ਮੁੱਖ ਸਕੱਤਰ ਦੀਪਕ ਕੁਮਾਰ ਸਿੰਘ, ਮੁੱਖ ਮੰਤਰੀ ਦੇ ਸਕੱਤਰ ਅਤੀਸ਼ ਚੰਦਰਾ, ਜ਼ਿਲ੍ਹਾ ਅਧਿਕਾਰੀ ਕੁਮਾਰ ਰਵੀ, ਪਟਨਾ ਦੇ ਪੁਲਿਸ ਮੁਖੀ ਨਈਅਰ ਹਸਨੈਨ ਖ਼ਾਨ, ਸੀਨੀਅਰ ਪੁਲਿਸ ਅਧਿਕਾਰੀ ਮਨੂ ਮਹਾਰਾਜ ਸਮੇਤ ਕਈ ਸਨਮਾਨਯੋਗ ਵਿਅਕਤੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।