ਸ਼ਤਰੂਘਨ ਨੇ ਸੀ.ਬੀ.ਡੀ.ਟੀ. ਨੂੰ ਲਿਆ ਲੰਮੇ ਹੱਥੀਂ, ਪੁੱਛੇ ਆਧਾਰ ਨੂੰ ਲੈ ਕੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਲੀਵੁੱਡ ਦੇ ਸਟਾਰ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਸੰਸਦ ਸ਼ਤਰੂਘਨ ਸਿਨਹਾ ਨੇ ਆਧਾਰ ਦੇ ਬਿਨਾਂ ਆਨਲਾਈਨ ਇਨਕਮ ਟੈਕਸ ਰਿਟਰਨ...

shatrughan

ਪਟਨਾ : ਬਾਲੀਵੁੱਡ ਦੇ ਸਟਾਰ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਸੰਸਦ ਸ਼ਤਰੂਘਨ ਸਿਨਹਾ ਨੇ ਆਧਾਰ ਦੇ ਬਿਨਾਂ ਆਨਲਾਈਨ ਇਨਕਮ ਟੈਕਸ ਰਿਟਰਨ ਦਾਖਲ ਕਰਨ 'ਚ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਕੇਂਦਰੀ ਪ੍ਰਤੱਖ ਕਰ ਬੋਰਡ (ਸੀ.ਬੀ.ਡੀ.ਟੀ.) ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਆਧਾਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਹਾਲੀਆ ਆਦੇਸ਼ ਦੇ ਬਾਵਜੂਦ ਇਸ ਦੇ ਬਿਨਾਂ ਅਜੇ ਵੀ ਲੱਖਾਂ ਲੋਕ ਅਪਣਾ ਰਿਟਰਨ ਫਾਈਲ ਜਾਂ ਅਪਲੋਡ ਨਹੀਂ ਕਰ ਪਾ ਰਹੇ ਹਨ।

ਸਿਨਹਾ ਨੇ ਮਾਈਕਰੋ ਬਲਾਗਿੰਗ ਸਾਈਟ ਟਵਿੱਟਰ 'ਤੇ ਬੋਰਡ ਦੇ ਪ੍ਰਧਾਨ ਸੁਸ਼ੀਲ ਚੰਦਰਾ ਨਾਲ ਇਸ ਮੁੱਦੇ 'ਤੇ ਸਵਾਲ ਕਰਦੇ ਹੋਏ ਲਿਖਿਆ ਕਿ ਦੇਸ਼ ਦੇ ਲੱਖਾਂ ਲੋਕ ਆਧਾਰ ਦੇ ਬਿਨਾਂ ਅਪਣਾ ਰਿਟਰਨ ਫਾਈਲ ਜਾਂ ਅਪਲੋਡ ਨਹੀਂ ਕਰ ਸਕਣ ਦੇ ਕਾਰਨ ਕਾਫ਼ੀ ਪਰੇਸ਼ਾਨ ਹਨ। ਬੋਰਡ ਪ੍ਰਧਾਨ ਤੋਂ ਇਹ ਉਮੀਦ ਹੈ ਕਿ ਤੁਸੀਂ ਇਸ ਵਿਸ਼ੇ 'ਤੇ ਇਕ ਜਨ ਪ੍ਰਤੀਨਿਧ (ਸੰਸਦ) ਨੂੰ ਜਵਾਬ/ਸਪੱਸ਼ਟੀਕਰਨ ਦੇਣ ਦੇ ਲਈ ਸਮਾਂ ਕੱਢਣਗੇ, ਨਹੀਂ ਤਾਂ ਇਸ ਨੂੰ ਸੰਸਦ ਦੀ ਉਲੰਘਣਾ ਮੰਨਿਆ ਜਾ ਸਕਦਾ ਹੈ।

 ਭਾਜਪਾ ਨੇਤਾ ਨੇ ਕਿਹਾ ਕਿ ਆਧਾਰ ਦੇ ਕਾਰਨ ਰਿਟਰਨ ਦਾਖਲ ਨਹੀਂ ਹੋ ਸਕੇਗਾ। ਸੁਪਰੀਮ ਕੋਰਟ ਦੇ ਫ਼ੈਸਲੇ ਅਤੇ ਇਸ ਸਬੰਧ ਕੇਂਦਰ ਸਰਕਾਰ ਦੀ 27 ਮਾਰਚ ਨੂੰ ਜਾਰੀ ਸੂਚਨਾ ਦਾ ਉਲੰਘਣ ਹੈ, ਜੇਕਰ ਇਸ ਮਾਮਲੇ 'ਚ ਤੇਜ਼ ਕਾਰਵਾਈ ਨਹੀਂ ਹੁੰਦੀ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਤੁਸੀਂ ਫੰਡ ਇਕੱਠਾ ਕਰਨ ਦੇ ਟੀਚੇ ਨੂੰ ਪੂਰਾ ਕਰਨ 'ਚ ਬਹੁਤ ਰੁੱਝੇ ਹੋ।