ਦਿੱਲੀ 'ਚ ਭਾਜਪਾ ਵਿਧਾਇਕ ਦੀ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ, ਤਿੰਨ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯਮਨਾ ਪਾਰ ਵਿਸ਼ਵਾਸ ਨਗਰ ਦੇ ਭਾਜਪਾ ਵਿਧਾਇਕ ਓਮ ਪ੍ਰਕਾਸ਼ ਸ਼ਰਮਾ ਨਾਲ ਉਨ੍ਹਾਂ ਦੇ ਘਰ ਵਿਚ ਮਾਰਕੁੱਟ ਕਰਨ

Three people arrested for beaten BJP MLA East Delhi

ਨਵੀਂ ਦਿੱਲੀ : ਯਮਨਾ ਪਾਰ ਵਿਸ਼ਵਾਸ ਨਗਰ ਦੇ ਭਾਜਪਾ ਵਿਧਾਇਕ ਓਮ ਪ੍ਰਕਾਸ਼ ਸ਼ਰਮਾ ਨਾਲ ਉਨ੍ਹਾਂ ਦੇ ਘਰ ਵਿਚ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਪ੍ਰੀਤ ਵਿਹਾਰ ਇਲਾਕੇ ਵਿਚ ਬੀਤੇ 31 ਮਾਰਚ ਨੂੰ ਹੋਈ। ਦੋਸ਼ ਹੈ ਕਿ ਨਸ਼ੇ ਵਿਚ ਧੁੱਤ ਤਿੰਨ ਲੋਕਾਂ ਨੇ ਵਿਧਾਇਕ, ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਪੀਐਸਓ ਨਾਲ ਹੱਥੋਪਾਈ ਕੀਤੀ। 

ਵਿਧਾਇਕ ਦਾ ਕਹਿਣਾ ਹੈ ਕਿ ਇਹ ਸਭ ਪੁਲਿਸ ਦੀ ਮੌਜੂਦਗੀ ਵਿਚ ਹੋਇਆ। ਹਾਲਾਂਕਿ ਬਾਅਦ ਵਿਚ ਪੁਲਿਸ ਨੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ, ਜਿਸ ਵਿਚੋਂ ਇਕ ਦੋਸ਼ੀ ਨੂੰ ਬੇਲ ਦੇ ਦਿਤੀ ਗਈ ਹੈ, ਉਥੇ ਦੋ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ। 

ਜਾਣਕਾਰੀ ਮੁਤਾਬਕ ਦੋਸ਼ੀ ਰੋਹਿਤ ਅਤੇ ਸਾਹਿਲ ਵੀ ਪ੍ਰੀਤ ਵਿਹਾਰ ਇਲਾਕੇ ਵਿਚ ਹੀ ਰਹਿੰਦੇ ਹਨ। ਦੋਵੇਂ ਸਕੇ ਭਰਾ ਹਨ। 31 ਮਾਰਚ ਨੂੰ ਸਾਹਿਲ ਦਾ ਜਨਮ ਦਿਨ ਸੀ। ਜਸ਼ਨ ਲਈ ਉਨ੍ਹਾਂ ਨੇ ਅਪਣੇ ਰਿਸ਼ਤੇਦਾਰ ਰਾਜੇਸ਼ ਨੂੰ ਵੀ ਬੁਲਾਇਆ ਸੀ। ਦੋਸ਼ ਹੈ ਕਿ ਉਹ ਤਿੰਨੇ ਵਿਧਾਇਕ ਦੇ ਘਰ ਦੇ ਬਾਹਰ ਕਾਰ ਵਿਚ ਬੈਠ ਕੇ ਸ਼ਰਾਬ ਪੀ ਰਹੇ ਸਨ। ਚੌਂਕੀਦਾਰ ਨੇ ਉਨ੍ਹਾਂ ਨੂੰ ਮਨਰੁਾਂ ਕੀਤਾ ਤਾਂ ਤਿੰਨੇ ਉਸ ਨਾਲ ਉਲਝ ਗਏ। ਉਨ੍ਹਾਂ ਨੇ ਚੌਂਕੀਦਾਰ ਨੂੰ ਗੋਲੀ ਮਾਰਨ ਦੀ ਧਮਕੀ ਵੀ ਦਿਤੀ।

ਚੌਂਕੀਦਾਰ ਨੇ ਇਸ ਦੀ ਜਾਣਕਾਰੀ ਵਿਧਾਇਕ ਦੀ ਸੁਰੱਖਿਆ ਵਿਚ ਤਾਇਨਾਤ ਪੀਐਸਓ ਨੂੰ ਦਿਤੀ। ਸੂਚਨਾ ਮਿਲਦੇ ਹੀ ਓਮ ਪ੍ਰਕਾਸ਼ ਅਪਣੇ ਪੀਐਸਓ ਦੇ ਨਾਲ ਘਰ ਪਹੁੰਚੇ। ਦੋਸ਼ ਹੈ ਕਿ ਇਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿਤਾ। ਘਰ ਵਿਚ ਦਾਖ਼ਲ ਹੋ ਕੇ ਵਿਧਾਇਕ ਅਤੇ ਉਸ ਦੇ ਪਰਿਵਾਰ ਵਾਲਿਆਂ ਨਾਲ ਹੱਥੋਪਾਈ ਕਰਨ ਲੱਗੇ। 

ਉਨ੍ਹਾਂ ਦੇ ਸੁਰੱਖਿਆ ਗਾਰਡ ਨੇ ਵਿਚਕਾਰ ਆ ਕੇ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕੁੱਟਿਆ। ਸ਼ਰਮਾ ਦਾ ਦੋਸ਼ ਹੈ ਕਿ ਉਨ੍ਹਾਂ ਨੇ ਦੇਖਿਆ ਕਿ ਦੋਸ਼ੀ ਨਸ਼ੇ ਵਿਚ ਹਨ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁੱਝ ਵੀ ਸੁਣਨ ਲਈ ਤਿਆਰ ਨਹੀਂ ਸਨ। ਇਸ ਤੋਂ ਬਾਅਦ ਦੋਸ਼ੀਆਂ ਨੇ ਮਾਰਕੁੱਟ ਸ਼ੁਰੂ ਕਰ ਦਿਤੀ। ਉਨ੍ਹਾਂ ਦੇ ਨਾਲ ਦੋ ਔਰਤਾਂ ਵੀ ਸਨ। 

ਮੌਕੇ 'ਤੇ ਪੁਲਿਸ ਪਹੁੰਚੀ ਤਾਂ ਦੋਸ਼ੀਆਂ ਨੇ ਪੀਸੀਆਰ ਦੇ ਕਰਮਚਾਰੀਆਂ ਨਾਲ ਵੀ ਹੱਥੋਪਾਈ ਸ਼ੁਰੂ ਕਰ ਦਿਤੀ। ਦੋਸ਼ ਹੈ ਕਿ ਪੁਲਿਸ ਕਰਮੀਆਂ ਦੀ ਮੌਜੂਦਗੀ ਵਿਚ ਵੀ ਦੋਸ਼ੀਆਂ ਨੇ ਵਿਧਾਇਕ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ 'ਤੇ ਹਮਲਾ ਕੀਤਾ। ਕਿਸੇ ਤਰ੍ਹਾਂ ਪੁਲਿਸ ਨੇ ਕਿਸੇ ਤਰ੍ਹਾਂ ਪੁਲਿਸ ਨੇ ਤਿੰਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਰਾਜੇਸ਼ ਅਤੇ ਰੋਹਿਤ ਨੂੰ ਨਿਆਇਕ ਹਿਰਸਤ ਵਿਚ ਭੇਜ ਦਿਤਾ ਗਿਆ ਹੈ, ਜਦਕਿ ਸਾਹਿਲ ਨੂੰ ਥਾਣੇ ਤੋਂ ਹੀ ਬੇਲ ਦੇ ਦਿਤੀ ਗਈ।