ਸਰਕਾਰੀ ਸਕੂਲ ਦਾ ਗੇਟ ਬੰਦ ਕਰ ਕੇ ਪਿੰਡ ਵਾਸੀਆਂ ਨੇ ਲਾਇਆ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਲਕਾ ਘਨੌਰ 'ਚ ਪੈਂਦੇ ਪਿੰਡ ਗਧਾਪੁਰ ਦੇ ਸਰਕਾਰੀ ਹਾਈ ਦੇ ਮੁੱਖ ਅਧਿਆਪਕ ਕੁਲਵੰਤ ਸਿੰਘ ਅਤੇ ਸਕੂਲ ਸਟਾਫ਼ ਦਾ ਅੰਦਰੂਨੀ ਪਾੜਾ ਵੱਧ ਜਾਣ ਦੇ ਕਾਰਨ ਅੱਜ ਸਵੇਰ ਤੋਂ ਹੀ...

Protest

 

ਸ਼ੰਭੂ 26 ਜੁਲਾਈ (ਰਾਜਿੰਦਰ ਸਿੰਘ ਮੋਹੀ): ਹਲਕਾ ਘਨੌਰ 'ਚ ਪੈਂਦੇ ਪਿੰਡ ਗਧਾਪੁਰ ਦੇ ਸਰਕਾਰੀ ਹਾਈ ਦੇ ਮੁੱਖ ਅਧਿਆਪਕ ਕੁਲਵੰਤ ਸਿੰਘ ਅਤੇ ਸਕੂਲ ਸਟਾਫ਼ ਦਾ ਅੰਦਰੂਨੀ ਪਾੜਾ ਵੱਧ ਜਾਣ ਦੇ ਕਾਰਨ ਅੱਜ ਸਵੇਰ ਤੋਂ ਹੀ ਸਕੂਲ ਦੇ ਮੁੱਖ ਗੇਟ ਬੰਦ ਕਰ ਕੇ ਪਿੰਡ ਵਾਸੀਆਂ ਨੇ ਧਰਨਾ ਲਗਾ ਦਿਤਾ ਅਤੇ ਹੈੱਡ ਮਾਸਟਰ ਮੁਰਦਾਵਾਦ ਦੇ ਨਾਹਰੇ ਲਗਾਏ।
ਇਸ ਤੋਂ ਇਲਾਵਾ ਸਕੂਲ ਦੇ ਅੰਦਰ ਕੜਕਦੀ ਧੁੱਪ 'ਚ ਵਿਦਿਆਰਥੀਆਂ ਨੇ ਮੁੱਖ ਅਧਿਆਪਕ ਦੇ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ। ਵਿਦਿਆਰਥੀਆਂ, ਸਕੂਲ ਦੇ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੇ ਨਾਹਰੇਬਾਜ਼ੀ ਕਰਦਿਆਂ ਮੁੱਖ ਅਧਿਆਪਕ ਕੁਲਵੰਤ ਸਿੰਘ ਨੂੰ ਤੁਰਤ ਇਥੋਂ ਹਟਾਉਣ ਦੀ ਮੰਗ ਕੀਤੀ।
ਸਕੂਲ ਦੇ ਅਧਿਆਪਕ ਪ੍ਰਦੀਪ ਕੁਮਾਰ, ਗੁਰਜੰਟ ਸਿੰਘ, ਜਸਵੰਤ ਸਿੰਘ, ਰਜਿੰਦਰ ਸਿੰਘ, ਪ੍ਰੇਮ ਸਿੰਘ , ਕਮਲਪ੍ਰੀਤ ਸਿੰਘ, ਗੁਰਪ੍ਰੀਤ ਕੌਰ ਸਮੇਤ ਹੋਰ ਅਧਿਆਪਕਾਂ ਅਤੇ ਪਿੰਡ ਵਾਸੀਆਂ ਜਸਵੀਰ ਕੌਰ, ਨਰਿੰਦਰ ਕੌਰ, ਕੁਲਦੀਪ ਕੌਰ, ਜਰਨੈਲ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ, ਪਰਮਿੰਦਰ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਮੁੱਖ ਅਧਿਆਪਕ ਕੁਲਵੰਤ ਸਿੰਘ ਦਾ ਸਕੂਲ ਦੇ ਦੂਜੇ ਅਧਿਆਪਕਾਂ ਨਾਲ ਵਿਵਹਾਰ ਮਾੜਾ ਹੈ ਜਿਸ ਦੇ ਕਾਰਨ ਮਜਬੂਰਨ ਪਿੰਡ ਵਾਸੀਆਂ, ਵਿਦਿਆਰਥੀਆਂ ਅਤੇ ਸਕੂਲ ਦੇ ਅਧਿਆਪਕਾਂ ਨੂੰ ਇਹ ਕਦਮ ਚੁੱਕਣਾ ਪਿਆ।
ਮੌਕੇ 'ਤੇ ਪੁਹੰਚੇ ਐਸ.ਡੀ.ਐਮ.ਰਾਜਪੁਰਾ ਅਤੇ ਪੁਲਿਸ ਪ੍ਰਸ਼ਾਸਨ ਨੇ ਧਰਨੇ ਵਾਲੀ ਥਾਂ ਪੁਹੰਚ ਕੇ ਇਸ ਮਾਮਲੇ ਦਾ ਹੱਲ ਕੱਢਣ ਦੀ ਜ਼ਿੰਮੇਵਾਰੀ ਲਈ, ਉਪਰੰਤ ਪਿੰਡ ਵਾਸੀਆਂ ਨੇ ਧਰਨਾ ਚੁੱਕਿਆ। ਇਸ ਮਸਲੇ ਸਬੰਧੀ ਜਦੋਂ ਮੁੱਖ ਅਧਿਆਪਕ ਕੁਲਵੰਤ ਸਿੰਘ ਨਾਲ ਰਾਬਤਾ ਬਣਾਇਆ ਤਾਂ ਉਨ੍ਹਾਂ ਦਸਿਆ ਕਿ ਉਨ੍ਹਾਂ ਵਿਰੁਧ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ।