ਅਸੀਂ ਦੋ ਮੋਰਚਿਆਂ 'ਤੇ ਲੜਾਈ ਦੀ ਹਾਲਤ ਵਿਚ ਨਹੀਂ: ਹਵਾਈ ਫ਼ੌਜ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 26 ਜੁਲਾਈ : ਸਰਹੱਦ 'ਤੇ ਤਣਾਅ ਵਿਚਕਾਰ ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀ ਐਸ ਧਨੋਆ ਨੇ ਕਿਹਾ ਹੈ ਕਿ ਹਾਲੇ ਅਸੀਂ ਦੋ ਮੋਰਚਿਆਂ 'ਤੇ ਲੜਾਈ ਦੀ ਹਾਲਤ ਵਿਚ ਨਹੀਂ ਹਾਂ।

IAF chief

 

ਨਵੀਂ ਦਿੱਲੀ, 26 ਜੁਲਾਈ : ਸਰਹੱਦ 'ਤੇ ਤਣਾਅ ਵਿਚਕਾਰ ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀ ਐਸ ਧਨੋਆ ਨੇ ਕਿਹਾ ਹੈ ਕਿ ਹਾਲੇ ਅਸੀਂ ਦੋ ਮੋਰਚਿਆਂ 'ਤੇ ਲੜਾਈ ਦੀ ਹਾਲਤ ਵਿਚ ਨਹੀਂ ਹਾਂ। ਕਾਰਗਿਲ ਜੰਗ ਦਿਵਸ ਮੌਕੇ ਏਅਰ ਚੀਫ਼ ਮਾਰਸ਼ਲ ਬੀ ਐਸ ਧਨੋਆ ਨੇ ਕਿਹਾ ਕਿ ਜੰਗ ਲਈ ਜਿੰਨੀ ਤਾਕਤ ਹੋਣੀ ਚਾਹੀਦੀ ਹੈ, ਓਨੀ ਨਹੀਂ ਹੈ। ਦਰਅਸਲ, ਧਨੋਆ ਨੂੰ ਕਾਰਗਿਲ ਜੰਗ ਬਾਬਤ ਸਵਾਲ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜੰਗ ਹਾਲੇ ਨਹੀਂ ਹੋਵੇਗੀ ਹਾਲਾਂਕਿ ਜੰਗ ਵਾਲੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਲੜਨ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।  ਇਸ ਤੋਂ ਪਹਿਲਾਂ ਪਿਛਲੇ ਦਿਨੀਂ ਫ਼ੌਜ ਦੇ ਅਧਿਕਾਰੀ ਨੇ ਕਿਹਾ ਸੀ ਚੀਨ ਭਾਰਤ ਨਾਲੋਂ ਪੰਜ ਗੁਣਾਂ ਵੱਡਾ ਹੈ। ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ


1999 ਵਿਚ ਕਾਰਗਿਲ ਯੁੱਧ ਦੌਰਾਨ ਜਿਹੜੀਆਂ ਗ਼ਲਤੀਆਂ ਹੋਈਆਂ ਸਨ, ਉਨ੍ਹਾਂ ਨੂੰ ਦੂਰ ਕਰ ਦਿਤਾ ਗਿਆ ਹੈ।

ਉਨ੍ਹਾਂ ਦਸਿਆ ਕਿ ਦਿਨ ਵਿਚ ਹਮਲਾ ਕਰਨ ਦੀ ਸਾਡੀ ਤਾਕਤ ਪਹਿਲਾਂ ਨਾਲੋਂ ਵੱਧ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਰਗਿਲ ਯੁੱਧ ਤੋਂ ਪਹਿਲਾਂ ਏਅਰਫ਼ੋਰਸ ਨੇ ਕਦੇ ਵੀ ਏਨੀ ਉਚਾਈ 'ਤੇ ਹਮਲਾ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਉਦੋਂ ਪਹਿਲਾਂ ਅਸੀਂ ਸਾਰੇ ਇਲਾਕੇ ਦੀ ਟੋਹ ਲਈ ਤੇ ਫਿਰ ਬੰਬਾਰੀ ਕੀਤੀ। ਪਹਿਲਾਂ ਦਿਨ ਵਿਚ ਉਚਾਈ ਤੋਂ ਬੰਬ ਡੇਗ ਰਹੇ ਸੀ ਤੇ ਫਿਰ ਰਾਤ ਸਮੇਂ ਡੇਗੇ ਜਿਸ ਕਾਰਨ ਪਾਕਿਸਤਾਨ ਦਾ ਹੌਸਲਾ ਟੁੱਟ ਗਿਆ। (ਏਜੰਸੀ)