ਵਿਆਪਮ ਘਪਲਾ: ਪੇਸ਼ੀ ਤੋਂ ਪਹਿਲਾਂ ਮੁਲਜ਼ਮ ਨੇ ਫਾਹਾ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਬਹੁਚਰਚਿਤ ਪੇਸ਼ੇਵਰ ਪ੍ਰੀਖਿਆ ਮੰਡਲ (ਵਿਆਪਮ) ਘਪਲੇ ਦੇ ਮੁਲਜ਼ਮ ਪ੍ਰਵੀਨ ਯਾਦਵ ਨੇ ਅੱਜ ਸਵੇਰੇ ਅਪਣੇ ਘਰ ਵਿਚ ਪੱਖੇ ਨਾਲ ਲਟਕ ਕੇ ਆਤਮਹਤਿਆ ਕਰ ਲਈ।

Suicide

 

ਮੁਰੈਨਾ, 26 ਜੁਲਾਈ : ਮੱਧ ਪ੍ਰਦੇਸ਼ ਦੇ ਬਹੁਚਰਚਿਤ ਪੇਸ਼ੇਵਰ ਪ੍ਰੀਖਿਆ ਮੰਡਲ (ਵਿਆਪਮ) ਘਪਲੇ ਦੇ ਮੁਲਜ਼ਮ ਪ੍ਰਵੀਨ ਯਾਦਵ ਨੇ ਅੱਜ ਸਵੇਰੇ ਅਪਣੇ ਘਰ ਵਿਚ ਪੱਖੇ ਨਾਲ ਲਟਕ ਕੇ ਆਤਮਹਤਿਆ ਕਰ ਲਈ। ਵੀਰਵਾਰ ਨੂੰ ਉਸ ਦੀ ਜਬਲਪੁਰ ਅਦਾਲਤ ਵਿਚ ਪੇਸ਼ੀ ਹੋਣੀ ਸੀ।
ਪੁਲਿਸ ਅਧਿਕਾਰੀ ਆਦਿਤਯ ਪ੍ਰਤਾਪ ਸਿੰਘ ਨੇ ਦਸਿਆ ਕਿ ਸਿਵਲ ਲਾਈਨ ਥਾਣਾ ਖੇਤਰ ਦੇ ਮਹਾਰਾਜਪੁਰ ਪਿੰਡ ਦੇ ਰਹਿਣ ਵਾਲੇ ਪ੍ਰਵੀਨ ਨੇ ਖ਼ੁਦਕੁਸ਼ੀ ਕਰ ਲਈ। ਉਸ ਨੇ ਕੋਈ ਖ਼ੁਦਕੁਸ਼ੀ ਨੋਟ ਨਹੀਂ ਛਡਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 2008 ਵਿਚ ਪ੍ਰਵੀਨ ਦੀ ਮੈਡੀਕਲ ਯੂਨੀਵਰਸਿਟੀ ਵਿਚ ਐਮਬੀਬੀਐਸ ਦੀ ਪੜ੍ਹਾਈ ਲਈ ਚੋਣ ਹੋਈ ਸੀ ਅਤੇ ਉਸ ਨੂੰ 2012 ਵਿਚ ਵਿਆਪਮ ਘਪਲੇ ਦਾ ਮੁਲਜ਼ਮ ਬਣਾਇਆ ਗਿਆ ਸੀ। ਐਸਆਈਟੀ ਦੁਆਰਾ ਮੁਲਜ਼ਮ ਬਣਾਏ ਜਾਣ ਤੋਂਬਾਅਦ ਉਹ ਲਗਾਤਾਰ ਪੇਸ਼ੀਆਂ 'ਤੇ ਜਾ ਰਿਹਾ ਸੀ। ਘਰ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਵੀਨ ਪੜ੍ਹਨ ਵਿਚ ਚੰਗਾ ਸੀ ਅਤੇ ਅਪਣੀ ਯੋਗਤਾ ਦੇ ਆਧਾਰ 'ਤੇ ਚੁਣਿਆ ਗਿਆ ਸੀ ਪਰ ਉਸ ਨੂੰ ਐਵੇਂ ਹੀ ਵਿਆਪਮ ਵਿਚ ਫਸਾ ਲਿਆ ਗਿਆ। ਇਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਉਸ ਕੋਲ ਕੋਈ ਰੁਜ਼ਗਾਰ ਵੀ ਨਹੀਂ ਸੀ। ਇਸ ਘਪਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ। ਜਾਂਚ ਦੌਰਾਨ 50 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ ਕਈ ਸ਼ੱਕੀ ਮੌਤਾਂ ਹਨ।
(ਏਜੰਸੀ)