ਤਬਲੀਗੀ ਜ਼ਮਾਤ ਦੇ 400 ਲੋਕ ਕਰੋਨਾ ਪੌਜ਼ਟਿਵ, 9000 ਨੂੰ ਕੀਤਾ ਕੁਆਰੰਟੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚੋਂ 2,069 ਲੋਕ ਕਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 53 ਲੋਕਾਂ ਦੀ ਇਸ ਖ਼ਤਰਨਾਕ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ

coronavirus

ਨਵੀਂ ਦਿੱਲੀ : ਭਾਰਤ ਵਿਚ ਲੌਕਡਾਊਨ ਹੋਣ ਦੇ ਬਾਵਜੂਦ ਵੀ ਆਏ ਦਿਨ ਕਰੋਨਾ ਵਾਇਰਸ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 24 ਘੰਟੇ ਵਿਚ 328 ਨਵੇਂ ਮਾਮਲੇ ਸਾਹਮਣੇ  ਆਏ ਹਨ ਜਿਨ੍ਹਾਂ ਵਿਚੋਂ 12 ਲੋਕਾਂ ਦੀ ਮੌਤ ਹੋ ਚੁੱਕੀ ਹੈ  ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਤਬਲੀਗੀ ਜ਼ਮਾਤ ਨਾਲ ਜੁੜੇ 400 ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਹਨ। ਉਥੇ ਹੀ ਗ੍ਰਹਿ ਮੰਤਾਲੇ ਦਾ ਕਹਿਣਾ ਹੈ ਕਿ 9000 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ, ਜਿਸ ਵਿਚੋਂ 1308 ਲੋਕ ਵਿਦੇਸ਼ੀ ਹਨ।

ਅਧਿਕਾਰੀ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਡੇਮਾਨ ਨਿਕੋਬਾਰ, ਜੰਮੂ ਕਸ਼ਮੀਰ, ਦਿੱਲੀ, ਤਾਮਿਲਾਡੂ, ਆਂਧਰਾ ਪ੍ਰਦੇਸ਼, ਮਾਡੂਚਰੀ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਤੋਂ ਆਈ ਰਿਪੋਰਟ ਦੇ ਮੁਤਾਬਿਕ ਤਬਲੀਗੀ ਜ਼ਮਾਤ ਨਾਲ ਜੁੜੇ ਹੁਣ ਤੱਕ 400 ਲੋਕ ਕਰੋਨਾ ਦੇ ਪੌਜਟਿਵ ਆ ਚੁੱਕੇ ਹਨ। ਇਸ ਤੋਂ ਇਲਾਵਾ ਹਾਲੇ ਹੋਰ ਵਿਅਕਤੀਆਂ ਦੀ ਟੈਸਟਿੰਗ ਚੱਲ ਰਹੀ ਹੈ ਜਿਸ ਵਿਚ ਕੁਝ ਹੋਰ ਵਿਅਕਤੀ ਵੀ ਪੌਜਟਿਵ ਪਾਏ ਜਾ ਸਕਦੇ ਹਨ। ਦੱਸ ਦੱਈਏ ਕਿ ਸੁਪਰੀਮ ਕੋਰਟ ਦੇ ਅਨੁਸਾਰ ਕੈਬਨਿਟ ਸੈਕਟਰੀ ਫੇਕ ਨਿਊਯ ਦੇ ਬਾਰੇ ਲਿਖ ਚੁੱਕੇ ਹਨ।

ਸੁਪਰੀਮ ਕੋਰਟ ਦੇ ਇਨ੍ਹਾਂ ਉਦੇਸ਼ਾਂ ਦੇ ਅਨੁਸਾਰ ਹੀ ਸਹੀ ਸੂਚਨਾ ਲੋਕਾਂ ਨੂੰ ਮਿਲ ਸਕੇ ਇਸ ਲਈ ਜੁਆਇੰਟ ਸੈਕਟਰੀ ਅਤੇ ਏਮਜ਼ ਦੇ ਡਾਕਟਰਾਂ ਨਾਲ ਮਿਲ ਕੇ ਇਕ ਗਰੁੱਪ ਬਣਾਇਆ ਹੈ ਜਿਸ ਵਿਚ ਉਨ੍ਹਾਂ ਵੱਲੋਂ ਇਕ ਏਮੇਲ ਆਈਡੀ ਬਣਾਈ ਗਈ ਹੈ। ਜਿਸ ਜਾ ਐਡਰੈਸ technical query.covid19@govt.in ਹੈ। ਜਿਸ ਉਪਰ ਜਾ ਕੇ ਲੋਕ ਕਰੋਨਾ ਵਾਇਰਸ ਦੇ ਬਾਰੇ ਤਕੀਨੀਕੀ ਜਾਣਕਾਰੀ ਲੈ ਸਕਣਗੇ। ਇਸ ਬਾਰੇ ਉਨ੍ਹਾਂ ਦੱਸਿਆ ਕਿ ਸਵੇਰ ਤੋਂ ਇਸ ਨਾਲ ਸਬੰਧ 900 ਲੋਕ ਮੇਲ ਲਿਖ ਚੁੱਕੇ ਹਨ।

ਜਿਨ੍ਹਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਇਸਤੋਂ ਇਲਾਵਾ ਇਕ ਹੋਰ ਗਾਈਡ ਲਾਈਨ ਕਿਡਨੀ ਕੇਸਾਂ ਵਿਚ covid-19 ਦੀ ਸਥਿਤੀ ਨੂੰ ਲੈ ਕੇ ਜਾਰੀ ਕੀਤੀ ਗਈ ਹੈ। ਕਿਡਨੀ ਦੇ ਮਰੀਜ਼ਾਂ ਨੂੰ ਕੀ ਐਤਿਹਾਤ ਵਰਤਣ ਦੀ ਲੋੜ ਹੈ ਇਸ ਨੂੰ ਲੈ ਕੇ ਇਸ ਵਿਚ ਗਾਈਡਲਾਈਨ ਦੱਸੀਆਂ ਗਈਆਂ ਹਨ। ਸੁਪਰੀਮ ਕੋਰਟ ਨੇ ਇਕ ਹੋਰ ਆਦੇਸ਼ ਜਾਰੀ ਕਰ ਕਿਹਾ ਹੈ ਕਿ ਜਿੰਨੇ ਵੀ ਰਾਹਤ ਕੈਂਪ ਹਨ ਉਨ੍ਹਾਂ ਵਿਚ ਸਾਰੇ ਮਜ਼ਦੂਰਾਂ ਨੂੰ ਸਹੀ ਤਰੀਕੇ ਨਾਲ ਮਨੋਵਿਗਿਆਨਿਕ ਸਪੋਟ ਮਿਲਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਘਰਾਂ ਵਿਚ ਰਹਿਣ ਵਾਲੇ ਬਜੁਰਗ ਅਤੇ ਬੱਚਿਆਂ ਨੂੰ ਵੀ ਤਣਾਅ ਤੋਂ ਬਚਣ ਲਈ ਗਾਈਡ ਲਾਈਨ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਪੂਰੇ ਭਾਰਤ ਵਿਚੋਂ 2,069  ਲੋਕ ਕਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ  53 ਲੋਕਾਂ ਦੀ ਇਸ ਖ਼ਤਰਨਾਕ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।