ਕੁਆਰੰਟੀਨ ਲਈ ਰੱਖੇ ਤਬਲੀਗੀ ਜ਼ਮਾਤ ਦੇ 6 ਲੋਕਾਂ ‘ਤੇ FIR ਦਰਜ਼, ਸਟਾਫ ਨੂੰ ਕਰਦੇ ਸਨ ਅਸ਼ਲੀਲ ਇਸ਼ਾਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਿਹੜੇ ਡਾਕਟਰ ਅਤੇ ਨਰਸਾਂ ਨੂੰ ਉਨ੍ਹਾਂ ਦੀ ਦੇਖਭਾਲ ਲਈ ਰੱਖਿਆ ਹੋਇਆ ਹੈ ਉਨ੍ਹਾਂ ਨਾਲ ਵੀ ਇਹ ਲੋਕ ਬਦਸਲੂਕੀ ਕਰ ਰਹੇ ਹਨ

coronavirus

ਤਬਲੀਗੀ ਜ਼ਮਾਤ ਦੇ ਕਈ ਲੋਕ ਜਿਥੇ ਕਰੋਨਾ ਵਾਇਰਸ ਦੇ ਪੌਜਟਿਵ ਮਿਲੇ ਰਹੇ ਹਨ ਉਥੇ ਹੀ ਕਈ ਲੋਕਾਂ ਨੂੰ ਸ਼ੱਕ ਦੇ ਅਧਾਰ ਤੇ ਵੱਖ-ਵੱਖ ਜਗ੍ਹਾਂ ਕੁਆਰੰਟੀਨ ਲਈ ਰੱਖਿਆ ਗਿਆ ਹੈ। ਇਸੇ ਦਰਮਿਆਨ ਗਾਜ਼ੀਆਬਾਦ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਸਰਕਾਰੀ ਹਰਪਤਾਲ ਵਿਚ ਇਨ੍ਹਾਂ ਤਬਲੀਗੀ ਜ਼ਮਾਤ ਦੇ ਕੁਝ ਲੋਕਾਂ ਨੂੰ ਇਕਾਂਤ ਵੱਸ ਰੱਖਿਆ ਗਿਆ ਹੈ ਪਰ ਉਨ੍ਹਾਂ ਲੋਕਾਂ ਦੇ ਖਿਲਾਫ ਉਥੇ ਦੇ ਸਟਾਫ ਅਤੇ ਨਰਸਾਂ ਨਾਲ ਮਾੜਾ ਵਿਵਾਹ ਕਰਨ ਦੇ ਦੋਸ਼ ਲੱਗੇ ਹਨ। ਜਿਸ ਤੋਂ ਬਾਅਦ ਹਸਪਤਾਲ ਦੇ ਸੀਐੱਮਓ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਮਾਤ ਦੇ ਛੇ ਲੋਕਾਂ ਖਿਲਾਫ ਮੁਕਦਮਾਂ ਦਰਜ਼ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਬਿਨਾਂ ਪੈਂਟਾਂ ਤੋਂ ਹਸਪਤਾਲ ਵਿਚ ਫਿਰ ਰਹੇ ਸਨ ਅਤੇ ਨਾਲ ਹੀ ਨਰਸਾਂ ਨੂੰ ਅਸ਼ਲੀਲ ਇਸ਼ਾਰੇ ਵੀ ਕਰ ਰਹੇ ਸਨ। ਹਸਪਤਾਲ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜ਼ਮਾਤ ਦੇ ਇਨ੍ਹਾਂ ਲੋਕਾਂ ਵੱਲ਼ੋਂ ਸਟਾਫ ਦੇ ਕੋਲੋ ਬੀੜੀ ਸਿਗਰਟ ਦੀ ਵੀ ਮੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਇਨ੍ਹਾਂ ਵੱਲੋਂ ਉਚੀ ਅਵਾਜ ਵਿਚ ਅਸ਼ਲੀਲ ਗਾਣੇ ਵੀ ਗਾਏ ਜਾ ਰਹੇ ਹਨ।

ਜਿਸ ਕਾਰਨ ਬਾਕੀ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਦੱਸ ਦੱਈਏ ਕਿ ਜਿਹੜੇ 6 ਲੋਕਾਂ ਉਪਰ ਆਰੋਪ ਲਗਾਏ ਗਏ ਸਨ ਪੁਲਿਸ  ਨੇ ਨਰਸਾਂ ਅਤੇ ਸਟਾਫ ਦੇ ਬਿਆਨ ਦਰਜ਼ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਸੀਐਮਓ ਦਾ ਕਹਿਣਾ ਹੈ ਕਿ ਇਹ ਲੋਕ ਬੁਧਵਾਰ ਤੋਂ ਮਾੜਾ ਵਿਵਹਾਰ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਖਾਣ-ਪੀਣ ਦੀਆਂ ਬੇਲੋੜੀਆਂ ਚੀਜਾਂ ਦੀ ਮੰਗ ਕਰਦੇ ਹਨ।

ਇਸ ਦੇ ਨਾਲ ਹੀ ਜਿਹੜੇ ਡਾਕਟਰ ਅਤੇ ਨਰਸਾਂ ਨੂੰ ਉਨ੍ਹਾਂ ਦੀ ਦੇਖਭਾਲ ਲਈ ਰੱਖਿਆ ਹੋਇਆ ਹੈ ਉਨ੍ਹਾਂ ਨਾਲ ਵੀ ਇਹ ਲੋਕ ਬਦਸਲੂਕੀ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਤੇ ਇਹ ਵੀ ਦੋਸ਼ ਲੱਗ ਰਹੇ ਹਨ ਕਿ ਪਾਬੰਦੀਆਂ ਦੇ ਬਾਵਜੂਦ ਵੀ ਉਹ ਕੁਆਰੰਟੀਨ ਸੈਂਟਰ ਵਿਚ ਥੁੱਕ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।