ਨਰਸਾਂ ਨਾਲ ਦੁਰਵਿਹਾਰ ਕਰਨ ਵਾਲੇ ਜ਼ਮਾਤੀਆਂ ਤੇ ਲੱਗ ਸਕਦਾ ਹੈ NSA !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਨਰਸਾਂ ਦੇ ਨਾਲ ਦੁਰਵਿਹਾਰ ਕਰਨ ਵਾਲੇ ਤਬਲੀਗੀ ਜ਼ਮਾਤ ਦੇ ਲੋਕਾਂ ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਤੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ

coronavirus

ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਨਰਸਾਂ ਦੇ ਨਾਲ ਦੁਰਵਿਹਾਰ ਕਰਨ ਵਾਲੇ ਤਬਲੀਗੀ ਜ਼ਮਾਤ ਦੇ ਲੋਕਾਂ ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਤੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਕਿਹਾ ਕਿ ਇਹ ਘੋਰ ਅਪਰਾਧ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੱਸ ਦੱਈਏ ਕਿ ਪਹਿਲਾਂ ਇਸ ਆਰੋਪ ਵਿਚ ਜ਼ਮਾਤ ਦੇ 6 ਲੋਕਾਂ ਖਿਲਾਫ FIR ਦਰਜ਼ ਕੀਤੀ ਗਈ ਸੀ

ਪਰ ਹੁਣ ਇਨ੍ਹਾਂ ਵਿਰੁੱਧ ਐੱਨਐੱਸਈ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੱਈਏ ਕਿ ਅਦਿਤਿਆਨਾਥ ਨੇ ਨਰਸਾਂ ਨਾਲ ਹੋਏ ਮਾੜੇ ਵਿਹਾਰ ਤੋਂ ਬਾਅਦ ਇਕ ਵੱਡਾ ਫੈਸਲਾ ਲਿਆ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਹੁਣ ਕਿਸੇ ਵੀ ਸਿਹਤ ਕਰਮਚਾਰੀ ਦੇ ਨਾਲ ਕੀਤੇ ਗਏ ਦੁਰਵਿਹਾਰ ਤੇ ਉਸ ਵਿਅਕਤੀ ਖਿਲਾਫ ਐੱਨਐੱਸਈ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਤਬਲੀਗੀ ਜ਼ਮਾਤ ਦੇ ਲੋਕਾਂ ਦੀ ਦੇਖਰੇਖ ਵਿਚ ਲਗਾਏ ਮਹਿਲਾ ਸਟਾਫ ਨੂੰ ਹੁਣ ਹਟਾਉਣ ਦੀ ਨਿਰਣਾ ਲਿਆ ਹੈ ਅਤੇ ਹੁਣ ਇਥੇ ਕੇਵਲ ਪੁਰਸ਼ ਕਰਮਚਾਰੀਆਂ ਨੂੰ ਹੀ ਤੈਨਾਇਤ ਕੀਤਾ ਜਾਵੇਗਾ ਗਿਆ । ਜ਼ਿਕਰਯੋਗ ਹੈ ਕਿ ਗਾਜ਼ੀਆਬਾਦ ਦੇ ਹਸਪਤਾਲ ਦੀਆਂ ਨਰਸਾਂ ਨੇ ਉਥੋਂ ਦੇ ਮੁੱਖ ਸਿਹਤ ਅਧਿਕਾਰੀ ਨੂੰ ਇਕ ਚਿੱਠੀ ਵਿਚ ਲਿਖ ਕੇ ਕਿਹਾ ਕਿ ਤਬਲੀਗੀ ਜ਼ਮਾਤ ਦੇ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਅਸ਼ਲੀਲ ਇਸ਼ਾਰੇ ਕੀਤੇ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਉਹ ਉਚੀ-ਉਚੀ ਅਸ਼ਲੀਲ ਗੀਤ ਵੀ ਗਾਉਂਦੇ ਹਨ।

ਜਿਸ ਤੋਂ ਬਾਅਦ ਤਬਲੀਗੀ ਜ਼ਮਾਤ ਦੇ ਇਨ੍ਹਾਂ 6 ਅਧਿਕਾਰੀਆਂ ਤੇ ਪੁਲਿਸ ਨੇ ਸ਼ਿਕਾਇਤ ਦਰਜ਼ ਕਰ ਲਿਆ ਸੀ ਪਰ ਬਾਅਦ ਵਿਚ ਇਹ ਮਾਮਲਾ ਗਾਜ਼ੀਆਬਾਦ ਦੇ ਡੀਐੱਮ ਤੱਕ ਪਹੁੰਚ ਗਿਆ ਜਿਸ ਤੋਂ ਬਾਅਦ ਇਨ੍ਹਾਂ ਜ਼ਮਾਤੀਆਂ ਤੇ FIR ਦਰਜ਼ ਕਰਨ ਦੇ ਆਦੇਸ਼ ਜ਼ਾਰੀ ਕੀਤੇ ਗਏ ਹਨ ਅਤੇ ਨਾਲ ਹੀ ਹੁਣ ਇਨ੍ਹਾਂ 6 ਲੋਕਾਂ ਨੂੰ ਦੂਸਰੇ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।