ਜਾਣੋ ਮੋਦੀ ਨੇ ਵੀਡੀਓ ਸੰਦੇਸ਼ ਵਿਚ ਦੇਸ਼ਵਾਸੀਆਂ ਨੂੰ ਕੀ-ਕੀ ਕਿਹਾ? ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਦੇਸ਼ ਨੂੰ ਪ੍ਰੇਰਨਾ ਦਿੱਤੀ ਕਿ ਅਸੀਂ ਇਸ ਕੋਰੋਨਾ ਦੀ ਲੜਾਈ ਨੂੰ ਹਰਾ ਕੇ ਰੌਸ਼ਨੀ ਵੱਲ ਜਾਣਾ ਹੈ ਅਤੇ ਚਾਰੇ ਪਾਸੇ ਰੌਸ਼ਨੀ ਫੈਲਾਉਣੀ ਹੈ

File Photo

ਨਵੀਂ ਦਿੱਲੀ- 21 ਦਿਨਾਂ ਦੇ ਲੌਕਡਾਊਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਦੇਸ਼ ਨੂੰ ਸੰਬੋਧਨ ਕੀਤਾ। ਦਰਅਸਲ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ਜਿਸ ਵਿਚ ਉਹਨਾਂ ਨੇ ਲਿਖਿਆ, ‘ਕੱਲ ਸਵੇਰੇ 9 ਵਜੇ ਦੇਸ਼ਵਾਸੀਆਂ ਦੇ ਨਾਲ ਮੈਂ ਇਕ ਵੀਡੀਓ ਸੰਦੇਸ਼ ਸਾਂਝਾ ਕਰਾਂਗਾ’। ਅੱਜ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿਚ ਲੌਕਡਾਊਨ ਦਾ ਅੱਜ 9ਵਾਂ ਦਿਨ ਹੈ ਅਤੇ ਜਿਸ ਤਰ੍ਹਾਂ ਦੇਸ਼ ਦੇ ਲੋਕਾਂ ਨੇ ਇਸ ਲੌਕਡਾਊਨ ਦਾ ਪਾਲਣ ਕੀਤਾ ਅਤੇ ਦੇਸ਼ ਲਈ ਸੇਵਾ ਕੀਤੀ ਉਹ ਪ੍ਰਸ਼ੰਸ਼ਾ ਲਾਇਕ ਹੈ।

ਉਹਨਾਂ ਕਿਹਾ ਕਿ ਦੇਸ਼ ਦੇ ਲੋਕਾਂ ਨੇ 22 ਮਾਰਚ ਨੂੰ ਜੋ ਦੇਸ਼ ਵਿਚ ਸੇਵਾ ਕਰ ਰਹੇ ਹਨ ਉਹਨਾਂ ਨੂੰ ਤਾੜੀਆਂ ਵਜਾ ਕੇ ਸੰਬੋਧਨ ਕੀਤਾ ਸੀ ਉਹ ਵੀ ਇਕ ਮਿਸਾਲ ਪੇਸ਼ ਕਰਨ ਵਾਲੀ ਗੱਲ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੇ ਜੋ ਤਾੜੀਆਂ ਵਜਾ ਕੇ ਦੇਸ਼ ਲਈ ਮਿਸਾਲ ਪੈਂਦਾ ਕੀਤੀ ਸੀ ਅੱਜ ਉਹੀ ਮਿਸਾਲ ਹੋਰ ਦੇਸ਼ ਵੀ ਪੈਦਾ ਕਰ ਰਹੇ ਹਨ। ਉਹਨਾਂ ਕਿਹਾ ਦੇਸ਼ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਇਸ ਕੋਰੋਨਾ ਦੀ ਜੰਗ ਨੂੰ ਜਿੱਤ ਸਕਦੇ ਹਨ।

ਉਹਨਾਂ ਕਿਹਾ ਕਿ ਦੇਸ਼ ਦੇ ਕਈ ਲੋਕਾਂ ਦੇ ਮਨ ਵਿਚ ਸਵਾਲ ਆਉਂਦੇ ਹੋਣਗੇ ਕਿ ਉਹ ਇਕੱਲੇ ਘਰਾਂ ਵਿਚ ਰਹਿ ਕੇ ਇਹ ਲੜਾਈ ਕਿਸ ਤਰ੍ਹਾਂ ਲੜ ਸਕਣਗੇ। ਮੋਦੀ ਨੇ ਕਿਹਾ ਕਿ ਦੇਸ਼ ਦੇ ਲੋਕ ਇਹ ਨਾ ਸੋਚਣ ਕਿ ਉਹ ਇਕੱਲੇ ਹਨ ਅਸੀਂ ਸਭ ਉਹਨਾਂ ਦੇ ਨਾਲ ਹਾਂ। ਉਹਨਾਂ ਕਿਹਾ ਕਿ 130 ਕਰੋੜ ਲੋਕਾਂ ਦੀ ਸ਼ਕਤੀ ਹਰ ਇਕ ਵਿਅਕਤੀ ਦੇ ਨਾਲ ਹੈ।

ਉਹਨਾਂ ਦੇਸ਼ ਨੂੰ ਪ੍ਰੇਰਨਾ ਦਿੱਤੀ ਕਿ ਅਸੀਂ ਇਸ ਕੋਰੋਨਾ ਦੀ ਲੜਾਈ ਨੂੰ ਹਰਾ ਕੇ ਰੌਸ਼ਨੀ ਵੱਲ ਜਾਣਾ ਹੈ ਅਤੇ ਚਾਰੇ ਪਾਸੇ ਰੌਸ਼ਨੀ ਫੈਲਾਉਣੀ ਹੈ। ਇਸ ਲਈ ਉਹਨਾਂ ਨੇ ਕਿਹਾ ਕਿ ਇਸ ਐਤਵਾਰ 5 ਅ੍ਰਪੈਲ ਨੂੰ ਅਸੀਂ ਕੋਰੋਨਾ ਵਾਇਰਸ ਨੂੰ ਚੁਣੌਤੀ ਦੇਣੀ ਹੈ ਅਤੇ 5 ਅ੍ਰਪੈਲ ਦੇ ਦਿਨ ਰਾਤ ਨੂੰ 9 ਵਜੇ ਘਰ ਦੀਆਂ ਲਾਈਟਾਂ ਬੰਦ ਕਰ ਕੇ, ਘਰ ਦੇ ਦਰਵਾਜ਼ੇ 'ਤੇ ਮੋਮਬੱਤੀ, ਦੀਵਾ ਜਾਂ ਕੋਈ ਫਲੈਸ਼ ਲਾਈਟ ਜਗਾਉਣੀ ਹੈ। ਪੀਐਮ ਮੋਦੀ ਨੇ ਕਿਹਾ ਕਿ ਇਸ ਦਿਨ ਡਿਸਟੈਂਸਿੰਗ ਦੀ ਉਲੰਘਣਾ ਨਾ ਹੋਵੇ ਇਸ ਦਾ ਵੀ ਧਿਆਨ ਰੱਖਣਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।