ਕੋਰੋਨਾ ਦੇ ਵਧਦੇ ਕਹਿਰ ਕਰਕੇ ਹਿਮਾਚਲ ਪ੍ਰਦੇਸ਼ 'ਚ ਵੀ ਵਿੱਦਿਅਕ ਅਦਾਰੇ 15 ਅਪ੍ਰੈਲ ਤੱਕ ਬੰਦ
ਇਸ ਦੌਰਾਨ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਆਪਣੀ ਡਿਊਟੀ ’ਤੇ ਆਮ ਵਾਂਗ ਆਵੇਗਾ।
ਸ਼ਿਮਲਾ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਰ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 89129 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 714 ਲੋਕਾਂ ਨੇ ਆਪਣੀਆਂ ਜਾਨ ਗੁਆਈ। ਪੰਜਾਬ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਵਿਚ ਕੋਰੋਨਾ ਦੇ ਕੇਸ ਵਧਣ ਕਾਰਨ ਸਕੂਲ ਤੇ ਕਾਲਜ 15 ਅਪ੍ਰੈਲ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਆਪਣੀ ਡਿਊਟੀ ’ਤੇ ਆਮ ਵਾਂਗ ਆਵੇਗਾ।
ਸਿਹਤ ਮੰਤਰਾਲੇ ਨੇ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਪਰ ਸੂਬੇ ਵਿਚ ਕੋਚਿੰਗ ਸੈਂਟਰ, ਮੈਡੀਕਲ, ਡੈਂਟਲ, ਨਰਸਿੰਗ ਇੰਸਟੀਚਿਊਟ ਖੁੱਲ੍ਹੇ ਰਹਿਣਗੇ। ਸੀਨੀਅਰ ਤੇ ਬੋਰਡ ਜਮਾਤਾਂ ਦੇ ਵਿਦਿਆਰਥੀ ਵਿਦਿਅਕ ਸੰਸਥਾਨਾਂ ’ਤੇ ਆ ਕੇ ਆਪਣੇ ਸ਼ੰਕੇ ਦੂਰ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਇਸ ਸਬੰਧੀ ਆਪਣੇ ਮਾਪਿਆਂ ਦੀ ਸਹਿਮਤੀ ਬਾਰੇ ਪੱਤਰ ਲਿਆਉਣਾ ਜ਼ਰੂਰੀ ਹੋਵੇਗਾ।
ਗੌਰਤਲਬ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਲਈ ਹੁਣ ਤਕ ਕੁੱਲ 24 ਕਰੋੜ 70 ਲੱਖ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਚੋਂ ਕੱਲ੍ਹ 11 ਲੱਖ ਸੈਂਪਲ ਟੈਸਟ ਕੀਤੇ ਗਏ ਸੀ।