ਅੱਜ ਫਿਰ ਲੱਗਾ ਮਹਿੰਗਾਈ ਦਾ ਝਟਕਾ, ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
80-80 ਪੈਸੇ ਦਾ ਹੋਇਆ ਵਾਧਾ
ਨਵੀਂ ਦਿੱਲੀ: ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਫਿਰ 80-80 ਪੈਸੇ ਦਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਹੁਣ ਰਾਜਧਾਨੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 103 ਰੁਪਏ 41 ਪੈਸੇ ਅਤੇ ਇੱਕ ਲੀਟਰ ਡੀਜ਼ਲ ਦੀ ਕੀਮਤ 94 ਰੁਪਏ 67 ਪੈਸੇ ਹੋ ਗਈ ਹੈ। ਚਾਰ ਮਹੀਨਿਆਂ ਤੋਂ ਵੱਧ ਦੇ ਅੰਤਰਾਲ ਤੋਂ ਬਾਅਦ 22 ਮਾਰਚ ਮੰਗਲਵਾਰ ਨੂੰ ਪਹਿਲੀ ਵਾਰ ਇਨ੍ਹਾਂ ਕੀਮਤਾਂ 'ਚ ਬਦਲਾਅ ਕੀਤਾ ਗਿਆ, ਜਿਸ ਤੋਂ ਬਾਅਦ ਪਿਛਲੇ 13 ਦਿਨਾਂ 'ਚ 11ਵੀਂ ਵਾਰ ਤੇਲ ਮਹਿੰਗਾ ਹੋਇਆ ਹੈ।
ਦੇਸ਼ ਦੀ ਰਾਜਧਾਨੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 118 ਰੁਪਏ 41 ਪੈਸੇ ਅਤੇ ਇੱਕ ਲੀਟਰ ਡੀਜ਼ਲ ਦੀ ਕੀਮਤ 102 ਰੁਪਏ 64 ਪੈਸੇ ਹੋ ਗਈ ਹੈ। ਇੱਥੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ 85 ਪੈਸੇ ਦਾ ਵਾਧਾ ਹੋਇਆ ਹੈ।
ਚੇਨੱਈ
ਇੱਕ ਲੀਟਰ ਪੈਟਰੋਲ - 108.96 ਰੁਪਏ
ਇੱਕ ਲੀਟਰ ਡੀਜ਼ਲ - 99.04 ਰੁਪਏ
ਕੋਲਕਾਤਾ
ਇੱਕ ਲੀਟਰ ਪੈਟਰੋਲ - 113.03 ਰੁਪਏ
ਇੱਕ ਲੀਟਰ ਡੀਜ਼ਲ - 97.82 ਰੁਪਏ