IISc bricks News: ਆਈ.ਆਈ.ਐਸ.ਸੀ. ਟੀਮ ਨੇ ਬਣਾਈਆਂ ਚੰਦਰਮਾ ’ਤੇ ਵੀ ਨਾ ਟੁੱਟਣ ਵਾਲੀਆਂ ਇੱਟਾਂ
IISc bricks News: ਚੰਦਰਮਾ ਦੀ ਸਤਹ ’ਤੇ ਵਾਰ-ਵਾਰ ਬਦਲਦੇ ਤਾਪਮਾਨ ਕਾਰਨ ਆਮ ਇੱਟਾਂ ’ਚ ਤਰੇੜਾਂ ਪੈ ਸਕਦੀਆਂ ਹਨ।
ਨਵੀਂ ਦਿੱਲੀ : ਖੋਜਕਰਤਾਵਾਂ ਨੇ ਚੰਦਰਮਾ ’ਤੇ ਢਾਂਚੇ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਇੱਟਾਂ ਦੀ ਮੁਰੰਮਤ ਲਈ ਬੈਕਟੀਰੀਆ ਦੀ ਵਰਤੋਂ ਕਰਨ ਦਾ ਇਕ ਤਰੀਕਾ ਵਿਕਸਿਤ ਕੀਤਾ ਹੈ। ਚੰਦਰਮਾ ਦੀ ਸਤਹ ’ਤੇ ਵਾਰ-ਵਾਰ ਬਦਲਦੇ ਤਾਪਮਾਨ ਕਾਰਨ ਆਮ ਇੱਟਾਂ ’ਚ ਤਰੇੜਾਂ ਪੈ ਸਕਦੀਆਂ ਹਨ।
ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈ.ਆਈ.ਐੱਸ.ਸੀ.) ਬੈਂਗਲੁਰੂ ਦੇ ਖੋਜਕਰਤਾਵਾਂ ਦੀ ਇਕ ਟੀਮ ਨੇ ਕਿਹਾ ਕਿ ਚੰਦਰਮਾ ’ਤੇ ਹੁਣ ਭਵਿੱਖ ਦੀਆਂ ਯੋਜਨਾਵਾਂ ਸਿਰਫ਼ ਉਥੇ ਜਾ ਕੇ ਵਾਪਸ ਆਉਣ ਦੀਆਂ ਨਹੀਂ ਰਹਿ ਗਈਆਂ ਹਨ। ਇਨ੍ਹਾਂ ਯੋਜਨਾਵਾਂ ’ਚ ਇਕ ਸਥਾਈ ਰਿਹਾਇਸ਼ ਸਥਾਪਤ ਕਰਨਾ ਸ਼ਾਮਲ ਹੈ।
ਹਾਲਾਂਕਿ ਚੰਦਰਮਾ ਦਾ ਵਾਤਾਵਰਣ ਬਹੁਤ ਸਖਤ ਹੈ। ਅਧਿਕਾਰੀਆਂ ਨੇ ਦਸਿਆ ਕਿ ਇਕ ਦਿਨ ’ਚ ਤਾਪਮਾਨ 121 ਡਿਗਰੀ ਸੈਲਸੀਅਸ ਤੋਂ -133 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ ਅਤੇ ਚੰਦਰਮਾ ਵੀ ਲਗਾਤਾਰ ਸੂਰਜੀ ਹਵਾਵਾਂ ਅਤੇ ਉਲਕਾਪਿੰਡਾਂ ਦੀ ਲਪੇਟ ’ਚ ਆ ਰਿਹਾ ਹੈ। ਟੀਮ ਨੇ ਕਿਹਾ ਕਿ ਅਜਿਹੇ ਵਾਤਾਵਰਣ ਦੇ ਸੰਪਰਕ ’ਚ ਆਉਣ ਵਾਲੀਆਂ ਇੱਟਾਂ ’ਚ ਤਰੇੜਾਂ ਪੈ ਸਕਦੀਆਂ ਹਨ ਜਿਨ੍ਹਾਂ ਦੀ ਵਰਤੋਂ ਕਰ ਕੇ ਬਣਾਏ ਗਏ ਢਾਂਚੇ ਕਮਜ਼ੋਰ ਪੈ ਸਕਦੇ ਹਨ। (ਏਜੰਸੀ)