ਫੇਸਬੁੱਕ ਡੇਟਾ ਲੀਕ ਮਾਮਲੇ ਤੋਂ ਬਾਅਦ ਅਪਣੀ ਕੰਪਨੀ ਬੰਦ ਕਰੇਗੀ ਕੈਂਬ੍ਰਿਜ਼ ਏਲਾਲਿਟਿਕਾ
ਫੇਸਬੁੱਕ ਡੇਟਾ ਚੋਰੀ ਕਰ ਕੇ ਉਸ ਦੀ ਚੋਣ ਮੁਹਿੰਮ ਦੌਰਾਨ ਗ਼ਲਤ ਵਰਤੋਂ ਕਰਨ ਦਾ ਦੋਸ਼ ਝੱਲ ਰਹੀ ਕੈਂਬ੍ਰਿਜ਼ ਏਲਾਲਿਟਿਕਾ ਕੰਪਨੀ ਨੇ ਅਪਣੀ ਕੰਪਨੀ ...
ਨਵੀਂ ਦਿੱਲੀ : ਫੇਸਬੁੱਕ ਡੇਟਾ ਚੋਰੀ ਕਰ ਕੇ ਉਸ ਦੀ ਚੋਣ ਮੁਹਿੰਮ ਦੌਰਾਨ ਗ਼ਲਤ ਵਰਤੋਂ ਕਰਨ ਦਾ ਦੋਸ਼ ਝੱਲ ਰਹੀ ਕੈਂਬ੍ਰਿਜ਼ ਏਲਾਲਿਟਿਕਾ ਕੰਪਨੀ ਨੇ ਅਪਣੀ ਕੰਪਨੀ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਨੇ ਇਕ ਰਸਮੀ ਬਿਆਨ ਜ਼ਰੀਏ ਇਹ ਜਾਣਕਾਰੀ ਦਿਤੀ। ਕੰਪਨੀ ਕੁੱਝ ਸਮੇਂ ਬਾਅਦ ਅਪਣੀਆਂ ਸਾਰੀਆਂ ਇਕਾਈਆਂ ਵੀ ਬੰਦ ਕਰਨ 'ਤੇ ਵਿਚਾਰ ਕਰ ਰਹੀ ਹੈ।
ਕੰਪਨੀ ਨੇ ਅਪਣੇ ਇਕ ਬਿਆਨ ਵਿਚ ਕਿਹਾ ਕਿ ਡੇਟਾ ਸੰਚਾਲਨ 'ਤੇ ਇਕ ਵਿਵਾਦ ਵਿਚ ਸ਼ਾਮਲ ਕੈਂਬ੍ਰਿਜ਼ ਏਲਾਲਿਟਿਕਾ ਅਤੇ ਇਸ ਦੀ ਬ੍ਰਿਟਿਸ਼ ਮੂਲ ਕੰਪਨੀ ਐਸਸੀਐਲ ਚੋਣ ਲਿਮਟਿਡ ਨੂੰ ਤੁਰਤ ਬੰਦ ਕਰਨ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਸਾਡੇ ਵਿਰੁਧ ਹੋਏ ਮੀਡੀਆ ਕਵਰੇਜ਼ ਨੇ ਸਾਡੇ ਸਾਰੇ ਗਾਹਕਾਂ ਅਤੇ ਸਪਲਾਈਕਰਤਾਵਾਂ ਨੂੰ ਸਾਡੇ ਤੋਂ ਦੂਰ ਕਰ ਦਿਤਾ ਹੈ। ਇਹੀ ਵਜ੍ਹਾ ਹੈ ਕਿ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਅਸੀਂ ਅਪਣਾ ਕੰਮ ਜਾਰੀ ਨਹੀਂ ਰਖ ਸਕਦੇ।
ਕੈਂਬ੍ਰਿਜ਼ ਏਲਾਲਿਟਿਕਾ ਦੇ ਕੋਲ ਹੋਰ ਕੋਈ ਬਦਲ ਨਹੀਂ ਨਹੀਂ ਹੈ। ਲਿਹਾਜ਼ਾ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੈਂਬ੍ਰਿਜ਼ ਏਨਾਲਿਟਿਕਾ 'ਤੇ ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਦੀ ਚੋਣ ਮੁਹਿੰਮ ਨੂੰ ਪ੍ਰਭਾਵਤ ਕਰਨ ਦਾ ਦੋਸ਼ ਲੱਗ ਚੁਕਿਆ ਹੈ। ਇਨ੍ਹਾਂ ਦੇਸ਼ਾਂ ਵਿਚ ਅਮਰੀਕਾ ਵੀ ਸ਼ਾਮਲ ਹੈ। ਇਸ ਕੰਪਨੀ 'ਤੇ ਦੋਸ਼ ਹੈ ਕਿ ਇਸ ਨੇ ਸਬੰਧਤ ਦੇਸ਼ ਦੇ ਫੇਸਬੁੱਕ ਯੂਜ਼ਰਸ ਦਾ ਡੇਟਾ ਚੋਰੀ ਕਰ ਕੇ ਉਸ ਦੀ ਵਰਤੋਂ ਚੋਣਾਂ ਦੌਰਾਨ ਕੀਤੀ।
ਡੇਟਾ ਲੀਕ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਨੇ ਸਬੰਧਤ ਕੰਪਨੀ ਸਮੇਤ ਫੇਸਬੁੱਕ 'ਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਸੀ। ਤੁਹਾਨੂੰ ਦਸ ਦਈਏ ਕਿ ਕੈਂਬ੍ਰਿਜ਼ ਏਲਾਲਿਟਿਕਾ 'ਤੇ ਫੇਸਬੁੱਕ ਦੇ ਪੰਜ ਕਰੋੜ ਮੈਂਬਰਾਂ ਨਾਲ ਜੁੜੀਆਂ ਜਾਣਕਾਰੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਿਆ ਹੈ।