ਭਾਜਪਾ ਮੁਕਤ ਭਾਰਤ ਨਹੀਂ ਚਾਹੁੰਦਾ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਚ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਇਸ ਸਮੇਂ ਪੂਰੇ ਸ਼ਿਖ਼ਰਾਂ 'ਤੇ ਪੁੱਜ ਗਿਆ ਹੈ। ਦੋਵੇਂ ਮੁੱਖ ਵਿਰੋਧੀ ਪਾਰਟੀਆਂ ਕਾਂਗਰਸ ਅਤੇ ...

does not want BJP free India: Rahul Gandhi

ਨਵੀਂ ਦਿੱਲੀ : ਕਰਨਾਟਕ ਵਿਚ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਇਸ ਸਮੇਂ ਪੂਰੇ ਸ਼ਿਖ਼ਰਾਂ 'ਤੇ ਪੁੱਜ ਗਿਆ ਹੈ। ਦੋਵੇਂ ਮੁੱਖ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਦੇ ਆਗੂਆਂ ਵਲੋਂ ਇਕ ਦੂਜੇ 'ਤੇ ਜਮ ਕੇ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਇਸ ਸਮੇਂ ਕਰਨਾਟਕ ਦੌਰੇ 'ਤੇ ਹਨ। ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ 'ਕਾਂਗਰਸ ਮੁਕਤ ਭਾਰਤ' ਮੁਹਿੰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ 'ਭਾਜਪਾ ਮੁਕਤ' ਭਾਰਤ ਨਹੀਂ ਚਾਹੁੰਦੇ ਹਨ। 

ਰਾਹੁਲ ਨੇ ਇਕ ਅਖ਼ਬਾਰ ਨੂੰ ਦਿਤੀ ਇੰਟਰਵਿਊ ਵਿਚ ਕਿਹਾ ਕਿ ਮੈਂ ਭਾਜਪਾ ਮੁਕਤ ਭਾਰਤ ਨਹੀਂ ਚਾਹੰਦਾ ਹਾਂ। ਮੈਂ ਉਨ੍ਹਾਂ ਨਾਲ ਲੜਾਂਗਾ, ਉਨ੍ਹਾਂ ਨੂੰ ਹਰਾਵਾਂਗਾ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਭਾਜਪਾ ਲਈ ਪਾਰਟੀ ਛੱਡੀ ਹੈ, ਉਨ੍ਹਾਂ ਕੋਲ ਪਹਿਲਾਂ ਤੋਂ ਹੀ ਦੂਜੇ ਵਿਚਾਰ ਹਨ। ਰਾਹੁਲ ਗਾਂਧੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਕਰਨਾਟਕ ਵਿਧਾਨ ਸਭਾ ਚੋਣਾਂ ਪ੍ਰਚਾਰ ਪੂਰੇ ਸ਼ਿਖ਼ਰਾਂ 'ਤੇ ਹੈ। 

ਕਰਨਾਟਕ ਵਿਚ ਚੋਣ ਜੰਗ ਜਿੱਤਣ ਲਈ ਪੀਐਮ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤਕ ਚੋਣ ਰੈਲੀਆਂ ਕਰ ਚੁੱਕੇ ਹਨ। ਇੰਨਾ ਹੀ ਨਹੀਂ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਭਾਜਪਾ ਲਈ ਪ੍ਰਚਾਰ ਕਰ ਰਹੇ ਹਨ। ਇੰਟਰਵਿਊ ਵਿਚ ਰਾਹੁਲ ਨੇ ਕਿਹਾ ਕਿ ਤੁਸੀਂ ਦੇਖਿਆ ਹੋਵੇਗਾ ਕਿ ਪੀਐਮ ਮੋਦੀ ਮੇਰੇ ਬਾਰੇ ਅਤੇ ਹੋਰ ਕਾਂਗਰਸੀ ਨੇਤਾਵਾਂ ਬਾਰੇ ਕਾਫ਼ੀ ਅਪਮਾਨਜਨਕ ਗੱਲਾਂ ਕਰਦੇ ਹਨ ਪਰ ਮੈਂ ਹਮੇਸ਼ਾ ਪ੍ਰਧਾਨ ਮੰਤਰੀ ਅਹੁਦੇ ਦਾ ਸਨਮਾਨ ਕਰਦਾ ਰਹਾਂਗਾ। 

ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਕਦੇ ਗ਼ਲਤ ਭਾਸ਼ਾ ਦੀ ਵਰਤੋਂ ਕਰਦੇ ਹੋਏ ਨਹੀਂ ਦੇਖੋਗੇ। ਮੈਂ ਤਾਂ ਇਹ ਵੀ ਕਹਿੰਦਾ ਹਾਂ ਕਿ ਭਾਜਪਾ ਦਾ ਜੋ ਵਿਚਾਰ ਹੈ, ਉਹ ਭਾਰਤ ਦਾ ਇਕ ਤੱਥ ਹੈ ਅਤੇ ਮੈਂ ਭਾਜਪਾ ਮੁਕਤ ਭਾਰਤ ਨਹੀਂ ਚਾਹੁੰਦਾ। ਦਸ ਦਈਏ ਕਿ ਆਰਐਸਐਸ ਭਾਵ ਰਾਸ਼ਟਰੀ ਸਵੈ ਸੇਵਕ ਸੰਘ ਭਾਜਪਾ ਦਾ ਵਿਚਾਰਕ ਸੰਗਠਨ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਚੋਣ ਕਰਨਾਟਕ ਦੀ ਆਵਾਜ਼ ਬਨਾਮ ਆਰਐਸਐਸ ਦੀ ਵਿਚਾਰਧਾਰਾ ਬਨਾਮ ਨਰਿੰਦਰ ਮੋਦੀ ਦੇ ਭਾਰਤ ਦੀ ਧਾਰਨਾ ਵਾਲੀ ਚੋਣ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿਰੁਧ ਇਕ ਕੁਦਰਤੀ ਪ੍ਰਤੀਕਿਰਿਆ ਆ ਰਹੀ ਹੈ, ਜੋ ਗੁਜਰਾਤ ਵਿਚ ਵੀ ਦਿਖਾਈ ਦਿਤੀ ਸੀ। ਇਹ ਕਰਨਾਟਕ ਵਿਚ ਹੈ, ਬਲਕਿ ਇਹ ਪੂਰੇ ਦੇਸ਼ ਵਿਚ ਹੈ। ਇਹ ਦੇਸ਼ ਇਸ ਮਾਮਲੇ ਵਿਚ ਨਰਿੰਦਰ ਮੋਦੀ ਜਾਂ ਕਿਸੇ ਹੋਰ ਨੂੰ ਬਰਦਾਸ਼ਤ ਨਹੀਂ ਕਰੇਗਾ।