ਮਥੁਰਾ 'ਚ ਗ਼ੈਰ ਕਾਨੂੰਨੀ ਕਬਜ਼ਾ ਹਟਾਉਣ ਆਏ ਹੈਡ ਕਾਂਸਟੇਬਲ ਨੂੰ ਜ਼ਿਉਂਦੇ ਸਾੜਣ ਦੀ ਕੋਸ਼ਿਸ਼ 

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਮਥੁਰਾ ਜਨਪਦ 'ਚ ਬੁੱਧਵਾਰ ਨੂੰ ਗ਼ੈਰ ਕਾਨੂੰਨੀ ਕਬਜ਼ਾ ਹਟਾਉਣ ਦੀ ਸ਼ਿਕਾਇਤ 'ਤੇ ਵ੍ਰਿੰਦਾਵਨ ਥਾਣੇ ਖੇਤਰ ਦੇ ਪਿੰਡ 'ਚ ਪਹੁੰਚੀ ਪੁਲਿਸ ਟੀਮ 'ਤੇ ਹੈਡ...

Mathura police

ਮਥੁਰਾ,  3 ਮਈ : ਉੱਤਰ ਪ੍ਰਦੇਸ਼ ਦੇ ਮਥੁਰਾ ਜਨਪਦ 'ਚ ਬੁੱਧਵਾਰ ਨੂੰ ਗ਼ੈਰ ਕਾਨੂੰਨੀ ਕਬਜ਼ਾ ਹਟਾਉਣ ਦੀ ਸ਼ਿਕਾਇਤ 'ਤੇ ਵ੍ਰਿੰਦਾਵਨ ਥਾਣੇ ਖੇਤਰ ਦੇ ਪਿੰਡ 'ਚ ਪਹੁੰਚੀ ਪੁਲਿਸ ਟੀਮ 'ਤੇ ਹੈਡ ਕਾਂਸਟੇਬਲ 'ਤੇ ਪਿੰਡ ਵਾਲਿਆਂ ਨੇ ਹਮਲਾ ਕਰ ਦਿਤਾ ਅਤੇ ਮਿੱਟੀ ਦਾ ਤੇਲ ਪਾ ਕੇ ਜ਼ਿਉਂਦਾ ਸਾੜਣ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਮਿੱਟੀ ਦਾ ਤੇਲ ਪਾਉਣ ਤੋਂ ਬਾਅਦ ਜਿਵੇਂ ਹੀ ਅੱਗ ਲਗਾਉਣ ਜਾ ਰਹੇ ਸੀ ਕਿ ਥਾਣਾ ਕੋਤਵਾਲੀ ਅਤੇ ਹੋਰ ਪੁਲਿਸ ਅਧਿਕਾਰੀ ਉਥੇ ਪਹੁੰਚੇ ਅਤੇ ਮੁੱਖ ਕਾਂਸਟੇਬਲ ਨੂੰ ਬਚਾ ਲਿਆ ਗਿਆ।

ਇਸ ਮਾਮਲੇ 'ਚ ਇਕ ਮਹਿਲਾ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਬਾਕੀ ਫ਼ਰਾਰ ਹਨ। ਵ੍ਰਿੰਦਾਵਨ ਥਾਣਾ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਨੇ ਦਸਿਆ ਕਿ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਲੜਾਈ - ਝਗੜੇ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਵਿਵਾਦ ਨਿਪਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲੋਕ ਡੰਡੇ ਲੈ ਕੇ ਲੜਣ ਲੱਗ ਪਏ। ਪੁਲਿਸ ਵਾਲਿਆਂ ਨੇ ਬਚਣ ਦੀ ਕੋਸ਼ਿਸ਼ ਕੀਤੀ ਤਾਂ ਪਥਰਾਅ ਸ਼ੁਰੂ ਕਰ ਦਿਤਾ।

ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਹੈਡ ਕਾਂਸਟੇਬਲ ਅਸ਼ੋਕ ਕੁਮਾਰ ਨੂੰ ਘੇਰ ਕੇ ਪਹਿਲਾਂ ਤਾਂ ਕੁਟ - ਮਾਰ ਕੀਤੀ, ਕਮੀਜ਼ ਫਾੜ ਦਿਤੀ ਅਤੇ ਫਿਰ ਮਿੱਟੀ ਦਾ ਤੇਲ ਛਿੜਕ ਦਿਤਾ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਕਰਨ ਲਗੇ। ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਨੂੰ ਬਚਾ ਲਿਆ ਗਿਆ। ਪੁਲਿਸ ਨੇ ਦਸਿਆ ਕਿ ਇਸ ਮਾਮਲੇ 'ਚ ਰਾਸ਼ਨ ਵਿਕਰੇਤਾ ਮਹਿਲਾ ਮਮਤਾ, ਦਾਊਜੀ ਅਤੇ ਜਹਾਨ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਮੁੱਖ ਆਰੋਪੀ ਅਜਰੂਨ,  ਰਾਮਨਿਵਾਸ ਉਰਫ਼ ਮੰਜੂ, ਸੰਜੂ, ਪਵਨ, ਵਿਨੀਤ ਆਦਿ ਫ਼ਰਾਰ ਹੋ ਗਏ। ਪੁਲਿਸ ਨੇ ਗ਼ੈਰ ਕਾਨੂੰਨੀ ਕਬਜ਼ੇ ਦੀ ਕੋਸ਼ਿਸ਼,  ਪੁਲਿਸ 'ਤੇ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਹੈ।