ਦਿੱਲੀ ’ਚ ਇਕੋ ਹੀ ਬਿਲਡਿੰਗ ਦੇ 41 ਲੋਕ ਕੋਰੋਨਾ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਨਿਜ਼ਾਮੂਦੀਨ ਮਰਕਜ਼ ਵਰਗਾ ਇਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ

file photo

ਨਵੀਂ ਦਿੱਲੀ, 2 ਮਈ : ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਨਿਜ਼ਾਮੂਦੀਨ ਮਰਕਜ਼ ਵਰਗਾ ਇਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਥੋ ਦੇ ਕਾਪਸਹੇੜਾ ਦੀ ਇਕ ਬਿਲਡਿੰਗ ’ਚ 41 ਲੋਕ ਕੋਰੋਨਾ ਪਾਜ਼ੇਟਿਵ ਮਿਲਣ ਕਾਰਨ ਹਫ਼ੜਾ-ਦਫ਼ੜੀ ਮੱਚ ਗਈ ਹੈ। ਸਾਊਥ ਵੈਸਲ ਦਿੱਲੀ ਦੇ ਡੀ.ਐਮ. ਆਫ਼ਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਕਾਪਸਹੇੜਾ ਦੀ ‘ਠੇਕੇ ਵਾਲੀ ਗਲੀ’ ’ਚ ਸਥਿਤ ਇਕ ਮਕਾਨ ’ਚ 18 ਅਪ੍ਰੈਲ ਨੂੰ ਇਕ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਸੀ।

ਸੰਘਣੀ ਆਬਾਦੀ ਦਾ ਇਲਾਕਾ ਦੇਖਦੇ ਹੋਏ ਪ੍ਰਸ਼ਾਸਨ ਨੇ 19 ਅਪ੍ਰੈਲ ਨੂੰ ਇਲਾਕਾ ਸੀਲ ਕਰਨ ਦਾ ਆਦੇਸ਼ ਦਿਤਾ ਸੀ। ਇਸ ਤੋਂ ਬਾਅਦ ਇਥੋ 95 ਲੋਕਾਂ ਦੇ ਸੈਂਪਲ 20 ਅਪ੍ਰੈਲ ਨੂੰ ਅਤੇ 80 ਲੋਕਾਂ ਦੇ ਸੈਂਪਲ 21 ਅਪ੍ਰੈਲ ਨੂੰ ਲਏ ਗਏ। ਇਹ ਕੁੱਲ ਮਿਲਾ ਕੇ 175 ਸੈਂਪਲ ਨੋਇਡਾ ਦੀ ਨੈਸ਼ਨਲ ਇੰਸਟੀਚਿਊਟ ਆਫ਼ ਬਾਇਉਲੋਜੀਸਟਿਕਸ (ਐਨ.ਆਈ.ਬੀ) ਲੈਬ ਨੂੰ ਭੇਜੇ ਗਏ, ਜਿਨ੍ਹਾਂ ਦੀ ਰਿਪੋਰਟ ਅੱਜ ਆਈ ਹੈ। ਇਨ੍ਹਾਂ ’ਚੋਂ 41 ਲੋਕ ਕੋਰੋਨਾ ਪੀੜਤ ਪਾਏ ਗਏ ਹਨ।     (ਏਜੰਸੀ