ਦਿੱਲੀ ਤੋਂ ਸਾਈਕਲ ’ਤੇ ਬਿਹਾਰ ਜਾ ਰਹੇ ਇਕ ਮਜ਼ਦੂਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜ਼ਿਲ੍ਹੇ ’ਚ ਤਾਲਾਬੰਦੀ ਦੇ ਕਾਰਨ ਦਿੱਲੀ ਤੋਂ ਬਿਹਾਰ ਜਾ ਰਹੇ ਕੁੱਝ ਮਜ਼ਦੂਰਾਂ ਵਿਚੋਂ ਇਕ ਮਜ਼ਦੂਰ ਦੀ ਮੌਤ ਹੋ ਗਈ।

File Photo

ਸ਼ਾਹਜਹਾਂਪੁਰ, 2 ਮਈ : ਜ਼ਿਲ੍ਹੇ ’ਚ ਤਾਲਾਬੰਦੀ ਦੇ ਕਾਰਨ ਦਿੱਲੀ ਤੋਂ ਬਿਹਾਰ ਜਾ ਰਹੇ ਕੁੱਝ ਮਜ਼ਦੂਰਾਂ ਵਿਚੋਂ ਇਕ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੇ ਬਾਕੀ ਸਾਥੀਆਂ ਨੂੰ ਇਕਾਂਦਵਾਸ ’ਚ ਰਖਿਆ ਗਿਆ ਹੈ। ਪੁਲਿਸ ਅਧਿਕਾਰੀ ਨਗਰ ਪ੍ਰਵੀਣ ਕੁਮਾਰ ਨੇ ਸਨਿਚਰਵਾਰ ਨੂੰ ਦਸਿਆ ਕਿ ਦਿੱਲੀ ’ਚ ਰਹਿ ਕੇ ਦਿਹਾੜੀ ਮਜ਼ਦੂਰੀ ਕਰ ਰਹੇ ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਰਹਿਣ 6 ਮਜ਼ਦੂਰ ਤਾਲਾਬੰਦੀ ’ਚ ਵਾਹਨ ਬੰਦ ਹੋਣ ਕਾਰਨ ਘਰ ਜਾਣ ਲਈ 28 ਅਪ੍ਰੇਲ ਨੂੰ ਸਾਈਕਲ ’ਤੇ ਦਿੱਲੀ ਤੋਂ ਚੱਲੇ ਸੀ।

ਉਨ੍ਹਾਂ ਦਸਿਆ ਕਿ ਸ਼ੁਕਰਵਾਰ ਰਾਤ ਇਹ ਮਜ਼ਦੂਰ ਸ਼ਹਿਰ ਦੇ ਹੀ ਲੱਖਨਊ-ਦਿੱਲੀ ਹਾਈਵੇ ’ਤੇ ਬਰੇਲੀ ਮੋੜ ਦੇ ਕੋਲ ਰੁੱਕ ਗਏ। ਉਥੇ ਧਰਮਵੀਰ(32) ਦੀ ਸਿਹਤ ਖ਼ਰਾਬ ਹੋਈ ਤਾਂ ਉਹ ਅਪਣੇ ਸਾਥੀ ਨੂੰ ਲੈ ਕੇ ਮੈਡੀਕਲ ਕਾਲੇਜ ਪੁੱਜੇ ਜਿਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ ਗਿਆ। ਮੁੱਖ ਮੈਡੀਕਲ ਅਧਿਕਾਰੀ ਡਾ. ਰਾਜੀਵ ਗੁਪਤਾ ਨੇ ਦਸਿਆ ਕਿ ਮ੍ਰਿਤਕ ਧਰਮਵੀਰ ਦਾ ਸੈਂਪਲ ਕੋਰੋਨਾ ਵਾਇਰਸ ਜਾਂਚ ਲਈ ਭੇਜਿਆ ਗਿਆ ਹੈ ਅਤੇ ਉਸਦੇ ਸਾਥੀਆਂ ਨੂੰ ਇਕਾਂਤਵਾਸ ਰਖਿਆ ਗਿਆ ਹੈ। (ਪੀਟੀਆਈ)