ਸੀਮੇਂਟ ਮਿਕਸਰ ਟਰੱਕ 'ਚ ਲੁਕ ਕੇ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਜਾ ਰਹੇ 18 ਪ੍ਰਵਾਸੀ ਮਜ਼ਦੂਰ ਫੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਮੇਂਟ-ਬਜਰੀ ਮਿਕਸਰ ਵਾਲੀ ਗੱਡੀ 'ਚ ਲੁਕ ਕੇ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਜਾ ਰਹੇ 14 ਪ੍ਰਵਾਸੀ ਮਜ਼ਦੂਰਾਂ ਸਮੇਤ

File Photo

ਇੰਦੌਰ, 2 ਮਈ: ਸੀਮੇਂਟ-ਬਜਰੀ ਮਿਕਸਰ ਵਾਲੀ ਗੱਡੀ 'ਚ ਲੁਕ ਕੇ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਜਾ ਰਹੇ 14 ਪ੍ਰਵਾਸੀ ਮਜ਼ਦੂਰਾਂ ਸਮੇਤ 18 ਲੋਕਾਂ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਟ੍ਰੈਫ਼ਿਕ ਪੁਲਿਸ ਨੇ ਸਨਿਚਰਵਾਰ ਨੂੰ ਰੋਕ ਲਿਆ। ਇਨ੍ਹਾਂ ਨੂੰ ਪਨਾਹਗਾਹ 'ਚ ਭੇਜਿਆ ਗਿਆ ਹੈ। ਟ੍ਰੈਫ਼ਿਕ ਪੁਲਿਸ ਅਧਿਕਾਰੀ ਨੇ ਅਮਿਤ ਕੁਮਾਰ ਯਾਦਵ ਨੇ ਦਸਿਆ ਕਿ ਇੰਦੌਰ ਸ਼ਹਿਰ ਤੋਂ ਕਰੀਬ 35 ਕਿਲੋਮੀਟਰ ਦੂਰ ਪੰਥ ਪਿਪਲਈ ਪਿੰਡ 'ਚ ਨਿਯਮਿਤ ਜਾਂਚ ਦੌਰਾਨ ਸੀਮੇਂਟ-ਬਜਰੀ ਮਿਕਸਰ ਵਾਲੇ ਟਰੱਕ ਨੂੰ ਰੋਕਿਆ ਗਿਆ।

ਉਨ੍ਹਾਂ ਦਸਿਆ ਕਿ ਸ਼ੱਕ ਹੋਣ 'ਤੇ ਜਦ ਉਨ੍ਹਾਂ ਸੀਮੇਂਟ ਬਜਰੀ ਮਿਕਸਰ ਦੇ ਖੁੱਲ੍ਹੇ ਢੱਕਣ ਤੋਂ ਅੰਦਰ ਵੇਖਿਆ, ਤਾਂ ਇਸ ਵਿਚ ਇਕੱਠੇ 18 ਲੋਕਾਂ ਨੂੰ ਵੇਖ ਕੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ। ਇਨ੍ਹਾਂ 'ਚੋਂ ਪ੍ਰਵਾਸੀ ਮਜ਼ਦੂਰ ਅਤੇ ਟਰੱਕ ਮਾਲਕ ਦੇ ਚਾਰ ਕਰਮਚਾਰੀ ਸ਼ਾਮਲ ਸਨ। ਅਧਿਕਾਰੀ ਨੇ ਦਸਿਆ, ''ਸ਼ੁਰੂਆਤੀ ਪੁੱਛ-ਪੜਤਾਲ 'ਚ ਮਜ਼ਦੂਰਾਂ ਨੇ ਦਸਿਆ  ਕਿ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਤਾਲਾਬੰਦੀ ਕਾਰਨ ਮਹਾਰਾਸ਼ਟਰ 'ਚ ਕੱਲ੍ਹ ਫ਼ੈਕਟਰੀਆਂ ਬੰਦ ਹੋਣ ਦੇ ਕਾਰਨ ਉਨ੍ਹਾਂ ਦਾ ਸਾਹਮਣੇ ਪਿਛਲੇ ਕਈ ਦਿਨਾਂ ਤੋਂ ਭੋਜਣ ਦਾ ਸੰਕਟ ਬਣਿਆ ਹੋਇਆ ਸੀ।

ਇਸ ਲਈ ਉਹ ਕਿਸੇ ਵੀ ਤਰ੍ਹਾਂ ਲੱਖਨਊ ਪਹੁੰਚਣਾ ਚਾਹੁੰਦੇ ਸਨ।'' ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਮਜ਼ਦੂਰਾਂ ਨੂੰ ਫਿਲਹਾਲ ਪਨਾਹ ਸਥਲ 'ਚ ਭੇਜ ਦਿਤਾ ਗਿਆ ਹੈ। ਡਾਕਟਰਾਂ ਦੀ ਟੀਮਾਂ ਬੁਲਾ ਕੇ ਉਨ੍ਹਾਂ ਦਾ ਮੈਡੀਕਲ ਕਰਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਭੇਜਣ ਲਈ ਬੱਸ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ।  (ਪੀਟੀਆਈ)