ਯਾਤਰੀ ਗੱਡੀਆਂ 17 ਮਈ ਤਕ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਰਾਜਾਂ ਦੀ ਅਪੀਲ ’ਤੇ ਹੀ ਚਲਣਗੀਆਂ ਵਿਸ਼ੇਸ਼ ਟ੍ਰੇਨਾਂ

File photo

ਰਾਂਚੀ, 2 ਮਈ: ਰੇਲਵੇ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿਚ ਲਾਕਡਾਊਨ 17 ਮਈ ਤੱਕ ਵਧਾਏ ਜਾਣ ਦੇ ਫ਼ੈਸਲੇ ਨੂੰ ਦੇਖਦੇ ਹੋਏ ਹੁਣ ਸਾਰੇ ਯਾਤਰੀ ਟਰੇਨਾਂ ਨੂੰ 17 ਮਈ ਤਕ ਲਈ ਰੱਦ ਕਰ ਦਿਤਾ ਗਿਆ ਹੈ। ਇਸ ਦੌਰਾਨ ਨਾ ਤਾਂ ਕੋਈ ਯਾਤਰੀ ਟਰੇਨ ਚੱਲੇਗੀ ਅਤੇ ਨਹੀਂ ਹੀ ਕਿਸੇ ਤਰ੍ਹਾਂ ਦੇ ਰੇਲਵੇ ਟਿਕਟ ਜਾਰੀ ਕੀਤੇ ਜਾਣਗੇ। ਇਸ ਦੌਰਾਨ ਸਟੇਸ਼ਨ ਉਤੇ ਕਿਸੇ ਯਾਤਰੀ ਨੂੰ ਆਉਣ ਦੀ ਲੋੜ ਨਹੀਂ ਹੈ। ਰੇਲਵੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਿਸ਼ੇਸ਼ ਯਾਤਰੀ ਟਰੇਨਾਂ ਸਿਰਫ਼ ਰਾਜ ਸਰਕਾਰਾਂ ਦੀ ਅਪੀਲ ਉਤੇ ਚਲਾਈ ਜਾਵੇਗੀ ਅਤੇ ਜੇਕਰ ਕਿਸੇ ਨੂੰ ਯਾਤਰਾ ਕਰਨੀ ਹੈ ਤਾਂ ਉਸ ਨੂੰ ਸਬੰਧਿਤ ਰਾਜਾਂ ਨਾਲ ਸੰਪਰਕ ਕਰਨਾ ਹੋਵੇਗਾ। ਵਿਸ਼ੇਸ਼ ਟਰੇਨਾਂ ਵਿਚ ਉਨ੍ਹਾਂ ਲੋਕਾਂ ਨੂੰ ਯਾਤਰਾ ਕਰਣ ਦੀ ਮਨਜ਼ੂਰੀ ਹੋਵੇਗੀ ਜਿਨ੍ਹਾਂ ਦੀ ਸੂਚੀ ਸਬੰਧਿਤ ਰਾਜ ਦੇ ਅਧਿਕਾਰੀਆਂ ਵਲੋਂ ਆਵੇਗੀ ਇਨ੍ਹਾਂ ਟਰੇਨਾਂ ਲਈ ਰੇਲਵੇ ਆਪਣੇ ਵੱਲੋਂ ਕੋਈ ਟਿਕਟ ਨਹੀਂ ਜਾਰੀ ਕਰ ਰਿਹਾ ਹੈ। (ਏਜੰਸੀ)