ਪ੍ਰਧਾਨ ਮੰਤਰੀ ਦੱਸਣ ਕਦੋਂ ਖ਼ਤਮ ਹੋਵੇਗੀ ਤਾਲਾਬੰਦੀ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਦੇਸ਼ ’ਚ ਤਾਲਾਬੰਦੀ ਦੀ ਮਿਆਦ 17 ਮਈ ਤਕ ਵਧਾਏ ਜਾਣ ਨੂੰ ਲੈ ਕੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ

File Photo

ਨਵੀਂ ਦਿੱਲੀ, 2 ਮਈ : ਕਾਂਗਰਸ ਨੇ ਦੇਸ਼ ’ਚ ਤਾਲਾਬੰਦੀ ਦੀ ਮਿਆਦ 17 ਮਈ ਤਕ ਵਧਾਏ ਜਾਣ ਨੂੰ ਲੈ ਕੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਕੀਤਾ ਹੈ ਕਿ ਇਸ ਤਾਲਾਬੰਦੀ ਤੋਂ ਬਾਹਰ ਨਿਕਲਣ ਦੀ ਉਨ੍ਹਾਂ ਦੀ ਸਰਕਾਰ ਦੀ ਯੋਜਨਾ ਕੀ ਹੈ ਅਤੇ ਇਹ ਪੂਰੀ ਤਰ੍ਹਾਂ ਖ਼ਤਮ ਹੋਵੇਗੀ।  ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਪ੍ਰਵਾਸੀ ਮਜ਼ਦੂਰਾਂ ਤੋਂ ਕਰਾਇਆ ਲਏ ਬਗ਼ੈਰ ਉਨ੍ਹਾਂ ਨੂੰ ਘਰ ਭੇਜਣ ਦੇ ਲਈ ਰੇਲ ਗੱਡੀਆਂ ਵਿਵਸਥਾ ਕੀਤੀ ਜਾਵੇ ਅਤੇ ਕਿਸਾਨਾਂ, ਛੋਟੇ ਤੇ ਮੱਧਮ ਉਦਯੋਗਾਂ ਅਤੇ ਤਨਖ਼ਾਹਦਾਰ ਵਰਗ ਨੂੰ ਰਾਹਤ ਦੇਣ ਲਈ ਜਲਦ ਹੀ ਕਦਮ ਚੁੱਦੇ ਜਾਣ।

ਉਨ੍ਹਾਂ ਨੇ ਵੀਡੀਉ ਕਾਨਫਰੰਸਿੰਗ ਰਾਹੀਂ ਕਿਹ, ‘‘ਗ੍ਰਹਿ ਮੰਤਰਾਲੇ ਨੇ ਸ਼ੁਕਰਵਾਰ ਸ਼ਾਮ ਹੁਕਮ ਜਾਰੀ ਕਰ ਕੇ 17 ਮਈ ਤਕ ਤਾਲਾਬੰਦੀ ਦਾ ਤੀਜਾ ਗੇੜ੍ਹ ਲਾਗੂ ਕਰ ਦਿਤਾ ਹੈ। ਨਾ ਪ੍ਰਧਾਨ ਮੰਤਰੀ ਸਾਹਮਣੇ ਆਏ, ਨਾ ਦੇਸ਼ ਨੂੰ ਸੰਬੋਧਿਤ ਕੀਤਾ, ਨਾ ਗ੍ਰਹਿਮੰਤਰੀ ਆਏ, ਇਥੇ ਤਕ ਕਿ ਕੋਈ ਅਧਿਕਾਰੀ ਵੀ ਸਾਹਮਣੇ ਨਹੀਂ ਆਇਆ। ਆਇਆ ਤਾਂ ਸਿਰਫ਼ ਇਕ ਅਧਿਕਾਰਿਕ ਹੁਕਮ।’’

ਸੁਰਜੇਵਾਲਾ ਨੇ ਸਵਾਲ ਕੀਤਾ, ‘‘ਤਾਲਾਬੰਦੀ ਦੇ ਤੀਜੇ ਗੇੜ੍ਹ ਦੇ ਪਿੱਛੇ ਕਿ ਟੀਚਾ ਅਤੇ ਰਣਨੀਤੀ ਹੈ ਅਤੇ ਇਸ ਦੇ ਅੱਗੇ ਦਾ ਕੀ ਰਸਤਾ ਹੈ? ਕੀ ਤਾਲਾਬੰਦੀ-3 ਆਖਰੀ ਹੈ ਅਤੇ 17 ਮਈ ਨੂੰ ਖ਼ਤਮ ਹੋ ਜਾਵੇਗਾ? ਜਾਂ ਫ਼ਿਰ, ਤਾਲਾਬੰਦੀ-4 ਜਾਂ ਤਾਲਾਬੰਦੀ-5 ਵੀ ਆਉਣ ਵਾਲਾ ਹੈ? ਇਹ ਪੂਰੀ ਤਰ੍ਹਾ ਖ਼ਤਮ ਕਦ ਹੋਵੇਗਾ?’’
ਉਨ੍ਹਾਂ ਨੇ ਪੁੱਛਿਆ, ‘‘17 ਮਈ ਤਕ ਕੋਰੋਨਾ ਵਾਇਰਸ ਅਤੇ ਆਰਥਕ ਸੰਕਟ ਤੋਂ ਉਬਰਨ ਦਾ ਟੀਚਾ ਕੀ ਹੈ? ਮੋਦੀ ਸਰਕਾਰ ਨੇ 17 ਮਈ ਤਕ ਵਾਇਰਸ, ਰੋਜ਼ੀ ਰੋਟੀ ਦੀ ਸਮਸਿਆ ਤੇ ਆਰਥਕ ਸੰਕਟ ਤੋਂ ਨਜਿਠਣ ਲਈ ਕਿਹੜੇ ਟੀਚੇ ਨਿਰਧਾਰਤ ਕੀਤੇ ਹੋਏ ਹਨ?

ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਦੇ ਲਈ 17 ਮਈ ਤਕ ਕਿਹੜੇ ਅਰਥਪੂਰਨ ਤੇ ਫ਼ੈਸਲਾਕੂਨ ਕਦਮ ਚੁੱਕੇ ਜਾਣਗੇ?’’ ਸੁਰਜੇਵਾਲਾ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਲੋਂ ਪ੍ਰਧਾਨਮੰਤਰੀ ਨੂੰ ਲਿਖੇ ਗਏ ਪੱਤਰ ਦਾ ਜ਼ਿਕਰ ਕਰਦੋ ਹੋਏ ਕਿਹਾ, ‘‘ਲੱਖਾਂ ਮਜ਼ਦੂਰਾ ਦੀ 15 ਦਿਨਾਂ ’ਚ ਬਿਨਾਂ ਕਰਾਏ ਦੇ ਘਰ ਵਪਾਸੀ ਲਈ ਸੈਨੇਟਾਇਜ਼ ਕੀਤੀ ਗਈ ਰੇਲਗੱਡੀ ਦਾ ਇੰਤਜ਼ਾਮ ਕੀਤਾ ਜਾਵੇ। ਗ਼ਰੀਬਾਂ-ਮਜ਼ਦੂਰਾਂ-ਕਿਸਾਨਾਂ ਦੇ ਜਨਧਨ ਖਾਤੇ, ਕਿਸਾਨ ਯੋਜਨਾ ਖਾਤੇ, ਮਨਰੇਗਾ ਮਜ਼ਦੂਰ ਖਾਤੇ ਅਤੇ ਬਜ਼ੁਰਗ-ਮਹਿਲਾ-ਅਪਾਹਿਜ ਦੇ ਖਾਤਿਆਂ ’ਚ ਸਿੱਧੇ 7500 ਰੁਪਏ ਪਾਏ ਜਾਣ।’’     (ਪੀਟੀਆਈ)