ਇਕੱਠੇ ਹੋ ਕੇ ਨਮਾਜ਼ ਪੜ੍ਹਦੇ ਹੋਏ 15 ਲੋਕ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ’ਚ ਸ਼ੁਕਰਵਾਰ ਨੂੰ ਥਾਣਾ ਨਾਗਲ ਪੁਲਿਸ ਨੇ ਇਕ ਮਸਜਿਦ ’ਚ ਇਕੱਠੇ ਹੋ ਕੇ ਨਮਾਜ਼ ਪੜ੍ਹਦੇ ਹੋਏ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

File Photo

ਸਹਾਰਨਪੁਰ, 2 ਮਈ : ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ’ਚ ਸ਼ੁਕਰਵਾਰ ਨੂੰ ਥਾਣਾ ਨਾਗਲ ਪੁਲਿਸ ਨੇ ਇਕ ਮਸਜਿਦ ’ਚ ਇਕੱਠੇ ਹੋ ਕੇ ਨਮਾਜ਼ ਪੜ੍ਹਦੇ ਹੋਏ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਐਸ.ਪੀ ਵਿਦਿਆਸਾਗਰ ਮਿਸ਼ਰਾ ਨੇ ਦਸਿਆ ਕਿ ਪੁਲਿਸ ਇਨ੍ਹਾਂ ਵਿਰੁਧ ਵੱਖ ਵੱਖ ਧਾਰਾਵਾਂ ’ਚ ਮੁਕੱਦਮੇ ਦਰਜ ਕਰ ਕੇ ਕਾਰਵਾਈ ਕਰੇਗੀ।

ਉਨ੍ਹਾਂ ਦਸਿਆ ਕਿ ਪੂਰੇ ਜ਼ਿਲ੍ਹੇ ’ਚ ਸਾਰਿਆਂ ਨੂੰ ਇਹ ਚਿਤਾਵਨੀ ਦਿਤੀ ਹੋਈ ਸੀ ਕਿ ਕੋਈ ਵੀ ਇਕੱਠੇ ਹੋ ਕੇ ਮਸਜਿਦ ’ਚ ਨਮਾਜ਼ ਨਹੀਂ ਪੜ੍ਹੇਗਾ ਕਿਉਂਕਿ ਇਸ ਨਾਲ ਸਮਾਜਕ ਦੂਰੀ ਨਹੀਂ ਬਣਨ ਕਾਰਨ ਵਾਇਰਸ ਦੇ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਮਿਸ਼ਰਾ ਨੇ ਦਸਿਆ ਕਿ ਥਾਣਾ ਨਾਗਲ ਨੂੰ ਜਾਣਕਾਰੀ ਮਿਲੀ ਸੀ ਕਿ ਜੁੱਮੇ ਦੀ ਨਮਾਜ਼ ਉਮਾਹੀ ਪਿੰਡ ਦੀ ਇਕ ਮਸਜਿਦ ’ਚ ਇਕੱਠੇ ਹੋ ਕੇ ਪੜ੍ਹੀ ਜਾ ਰਹੀ ਹੈ। ਇਸੇ ਜਾਣਕਾਰੀ ਦੇ ਆਧਾਰ ’ਤੇ ਸ਼ੁਕਰਵਾਰ ਨੂੰ ਥਾਣਾ ਨਾਗਲ ਪੁਲਿਸ ਮਸਜਿਦ ਪਹੁੰਚੀ ਅਤੇ ਉਥੇ 15 ਲੋਕਾਂ ਨੂੰ ਇਕੱਠੇ ਹੋ ਕੇ ਨਮਾਜ਼ ਪੜ੍ਹਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।     (ਪੀਟੀਆਈ)