ਫ਼ੌਜ ਦੇ ਕਦਮ 'ਤੇ ਸਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਧਨਾਂ ਦੀ ਬਰਬਾਦੀ ਕੀਤੀ ਗਈ: ਅਰੁਣ ਪ੍ਰਕਾਸ਼

ਸਾਧਨਾਂ ਦੀ ਬਰਬਾਦੀ ਕੀਤੀ ਗਈ: ਅਰੁਣ ਪ੍ਰਕਾਸ਼

ਫ਼ੌਜ ਦੇ ਇਸ ਕਦਮ 'ਤੇ ਸਵਾਲ ਵੀ ਉਠਣੇ ਸ਼ੁਰੂ ਹੋ ਗਏ ਹਨ। ਸਾਬਕਾ ਫ਼ੌਜ ਮੁਖੀ ਐਡਮਿਰਲ ਅਰੁਣ ਪ੍ਰਕਾਸ਼ ਨੇ ਕਿਹਾ ਕਿ ਭੁੱਖਿਆਂ, ਲੋੜਵੰਦਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਸਾਡੀ ਫ਼ੌਜ ਹੋਰ ਬਿਹਤਰ ਢੰਗ ਨਾਲ ਕਰ ਸਕਦੀ ਸੀ ਪਰ ਉਸ ਦੀ ਸਮਰੱਥਾ ਦੀ ਵੱਧ ਤੋਂ ਵੱਧ ਵਰਤੋਂ ਫੁੱਲ ਸੁੱਟਣ ਅਤੇ ਫ਼ਲਾਈ ਪਾਸਟ ਵਿਚ ਹੀ ਸਮਝੀ ਗਈ ਹੈ। ਚਲੋ ਇਹੋ ਸਹੀ ਹੈ। ਉਧਰ, ਪਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੇ ਸੂਬੇ ਵਿਚ ਫ਼ਲਾਈ ਪਾਸਟ ਦੀ ਆਗਿਆ ਨਹੀਂ ਦਿਤੀ। ਉਨ੍ਹਾਂ ਕਿਹਾ ਕਿ ਫ਼ੌਜ ਦੇ ਸਾਧਨਾਂ ਦੀ ਬਰਬਾਦੀ ਕੀਤੀ ਗਈ ਹੈ। ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਲੋਕ ਭੁੱਖੇ ਹਨ ਤਾਂ ਅਜਿਹੀ ਹਾਲਤ ਵਿਚ ਫੁੱਲਾਂ ਦੇ ਮੀਂਹ ਦਾ ਕੀ ਅਰਥ ਰਹਿ ਜਾਂਦਾ ਹੈ?