ਦਿੱਲੀ ਦੇ 77 ਸਰਕਾਰੀ ਸਕੂਲਾਂ ਨੂੰ ਵੈਕਸ਼ੀਨੇਸ਼ਨ ਸੈਂਟਰ ਵਿਚ ਕੀਤਾ ਗਿਆ ਤਬਦੀਲ
18-44 ਸਾਲ ਦੇ ਲੋਕਾਂ ਨੂੰ ਇੱਥੇ ਲੱਗੇਗੀ ਵੈਕਸੀਨ
ਨਵੀਂ ਦਿੱਲੀ: ਦਿੱਲੀ ਵਿਚ ਕੋਰੋਨਾ ਦੀ ਬੇਕਾਬੂ ਰਫਤਾਰ ਅਤੇ ਮਰਨ ਵਾਲਿਆਂ ਦੀ ਗਿਣਤੀ ਨੇ ਲੋਕਾਂ ਨੂੰ ਡਰਾਇਆ ਹੋਇਆ ਹੈ। ਹੁਣ ਸਿਹਤ ਸੇਵਾਵਾਂ ਦੇ ਵਿਚਕਾਰ ਟੀਕਾਕਰਨ 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ।
ਸੀ ਐਮ ਅਰਵਿੰਦ ਕੇਜਰੀਵਾਲ ਇਹ ਵੀ ਕਹਿ ਰਹੇ ਹਨ ਕਿ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਪੂਰੀ ਦਿੱਲੀ ਨੂੰ ਟੀਕਾ ਲਗਵਾਉਣ ਦੀ ਤਿਆਰੀ ਹੈ। ਅਜਿਹੀ ਸਥਿਤੀ ਵਿੱਚ, ਇੱਕ ਵੱਡਾ ਫੈਸਲਾ ਲੈਂਦੇ ਹੋਏ, 77 ਸਰਕਾਰੀ ਸਕੂਲਾਂ ਨੂੰ ਟੀਕਾਕਰਨ ਕੇਂਦਰਾਂ ਵਿਚ ਤਬਦੀਲ ਕੀਤਾ ਗਿਆ।
ਦਿੱਲੀ ਵਿਚ ਪਹਿਲੀ ਵਾਰ ਸਰਕਾਰੀ ਸਕੂਲਾਂ ਨੂੰ ਟੀਕਾਕਰਨ ਕੇਂਦਰਾਂ ਵਿਚ ਤਬਦੀਲ ਕੀਤਾ ਗਿਆ ਹੈ। ਸਰਕਾਰੀ ਸਕੂਲ ਵਿਚ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਲਈ ਕੋਰੋਨਾ ਟੀਕਾ ਲਗਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਦਿੱਲੀ ਸਰਕਾਰ ਨੇ 77 ਸਰਕਾਰੀ ਸਕੂਲਾਂ ਵਿੱਚ 18+ ਲਈ ਟੀਕੇ ਲਗਾਉਣ ਦੀ ਤਿਆਰੀ ਕੀਤੀ ਹੈ। ਦਿੱਲੀ ਵਿਚ 3 ਮਈ ਤੋਂ ਵੱਡੇ ਪੱਧਰ ਤੇ 18+ ਲਈ ਟੀਕਾਕਰਣ ਸ਼ੁਰੂ ਹੋ ਰਿਹਾ ਹੈ। ਵਧਦੀ ਭੀੜ ਦੇ ਮੱਦੇਨਜ਼ਰ, 77 ਸਰਕਾਰੀ ਸਕੂਲਾਂ ਨੂੰ ਵੈਕਸੀਨੇਸ਼ਨ ਕੇਂਦਰ ਬਣਾਇਆ ਗਿਆ ਹੈ ਸਾਰੇ ਸਕੂਲਾਂ ਨੂੰ ਨਜ਼ਦੀਕੀ ਹਸਪਤਾਲ ਨਾਲ ਜੋੜਿਆ ਗਿਆ ਹੈ।
ਸਕੂਲਾਂ ਦੇ ਅੰਦਰ ਟੀਕਾਕਰਨ ਕੇਂਦਰ ਇਸ ਲਈ ਬਣਾਏ ਗਏ ਹਨ ਤਾਂ ਕਿ ਜੇ ਵੱਡੀ ਗਿਣਤੀ ਵਿਚ ਲੋਕ ਟੀਕਾਕਰਨ ਲਈ ਆਉਂਦੇ ਹਨ ਤਾਂ ਸੰਕਰਮਣ ਫੈਲਣ ਦਾ ਖ਼ਤਰਾ ਘੱਟ ਹੋਵੇ।ਜਾਣਕਾਰੀ ਅਨੁਸਾਰ ਦਿੱਲੀ ਵਿਚ ਵਿਚ 6 ਸਕੂਲ, ਪੂਰਬੀ ਦਿੱਲੀ ਵਿਚ 3 ਅਤੇ ਪੱਛਮੀ ਦਿੱਲੀ ਵਿਚ 17 ਸਕੂਲਾਂ ਨੂੰ ਵੈਕਸ਼ੀਨੇਸ਼ਨ ਸੈਂਟਰ ਵਿਚ ਤਬਦੀਲ ਕੀਤਾ ਗਿਆ ਹੈ। ਦੂਜੇ ਖੇਤਰਾਂ ਵਿੱਚ ਵੀ ਹੁਣ ਸਕੂਲਾਂ ਨੂੰ ਟੀਕੇ ਲਗਾਉਣ ਲਈ ਵਰਤਿਆ ਜਾ ਸਕਦਾ।