ਆਂਧਰ ਪ੍ਰਦੇਸ਼: ਦੋ ਹਸਪਤਾਲਾਂ 'ਚ 16 ਮਰੀਜ਼ਾਂ ਦੀ ਮੌਤ, ਆਕਸੀਜਨ ਦੀ ਘਾਟ ਕਾਰਨ ਹਾਰੇ ਜ਼ਿੰਦਗੀ ਦੀ ਜੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਦਾ ਕਹਿਰ ਨਹੀਂ ਲੈ ਰਿਹਾ ਰੁਕਣ ਦਾ ਨਾਮ

Corona death

ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਅਤੇ ਕੁਰਨੂਲ ਵਿੱਚ ਆਕਸੀਜਨ ਸਪਲਾਈ ਬੰਦ ਹੋਣ ਕਾਰਨ 16 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਅਨੰਤਪੁਰ ਦੇ ਸਰਕਾਰੀ ਹਸਪਤਾਲ ਵਿਚ 11 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ ਪੰਜ ਹੋਰ ਮਰੀਜ਼ਾਂ ਦੀ ਕੁਰਨੂਲ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ।

ਪੁਲਿਸ ਨੇ ਇਥੇ ਪ੍ਰਬੰਧ ਨਿਰਦੇਸ਼ਕ ਨੂੰ ਗ੍ਰਿਫਤਾਰ ਕੀਤਾ ਹੈ। ਅਨੰਤਪੁਰ ਦੇ ਸੰਯੁਕਤ ਕੁਲੈਕਟਰ ਨਿਸ਼ਾਂਤ ਕੁਮਾਰ ਦਾ ਕਹਿਣਾ ਹੈ ਕਿ ਅਨੰਤਪੁਰ ਜੀਜੀਐਚ ਵਿੱਚ ਸ਼ੁੱਕਰਵਾਰ ਨੂੰ 11 ਮਰੀਜ਼ਾਂ ਦੀ ਮੌਤ ਹੋ ਗਈ। ਹਾਲਾਂਕਿ, ਉਹਨਾਂ ਨੇ ਇਹ ਨਹੀਂ ਦੱਸਿਆ ਕਿ ਮਰੀਜ਼ਾਂ ਦੀ ਮੌਤ ਪਿੱਛੇ ਕੀ ਕਾਰਨ ਸੀ। ਸਰਕਾਰੀ ਜਨਰਲ ਹਸਪਤਾਲ ਦੇ ਡਾਕਟਰਾਂ ਨੇ ਖ਼ੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਰੀਜ਼ਾਂ ਦੀ ਮੌਤ ਆਕਸੀਜਨ ਸਪਲਾਈ ਦੇ ਘੱਟ ਦਬਾਅ ਕਾਰਨ ਹੋਈ ਹੈ।

ਡਾਕਟਰਾਂ ਨੇ  ਦੱਸਿਆ, ਆਕਸੀਜਨ ਸਪਲਾਈ ਪ੍ਰਣਾਲੀ ਵਿਚ ਆਈ ਤਕਨੀਕੀ ਸਮੱਸਿਆ ਚੇਨਈ ਤੋਂ ਆਈ ਟੀਮ ਦੁਆਰਾ ਹੱਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕੁਰਨੂਲ ਦੇ ਇਕ ਨਿੱਜੀ ਹਸਪਤਾਲ ਵਿਚ ਪੰਜ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ।