ਦਿੱਲੀ 'ਚ ਕੋਰੋਨਾ ਕਰਕੇ ਹਾਲਾਤ ਬੇਕਾਬੂ, ਮ੍ਰਿਤਕਾਂ ਦੇ ਫੁੱਲ ਤਾਰਨ ਲਈ ਵੀ ਲੱਗੀਆਂ ਕਤਾਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਰਿਵਾਰਾਂ ਵੱਲੋਂ ਆਪਣੇ ਵਿਛੜਿਆਂ ਦੇ ਫੁੱਲ ਤੇ ਸਿਵਿਆਂ ਦੀ ਸੁਆਹ ਗੁਰਦੁਆਰੇ ਦੇ ਪਿਛਲੇ ਪਾਸਿਓਂ ਬਾਹਰਵਾਰ ਜਾਂਦੇ ਰਸਤੇ ਤੋਂ ਯਮੁਨਾ ਨਦੀ ਵਿੱਚ ਪ੍ਰਵਾਹ ਕੀਤੀ ਜਾ ਰਹੀ ਹੈ।

corona

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। ਦੇਸ਼ੀ ਵਿਚ ਮੌਤਾਂ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਦਿੱਲੀ 'ਚ ਕੋਰੋਨਾ ਦੇ ਕਹਿਰ ਨਾਲ  ਮੌਤਾਂ ਦੀ ਗਿਣਤੀ ਇੰਨੀ ਵਧ ਗਈ ਹੈ ਕਿ ਲੋਕਾਂ ਦੇ ਸਸਕਾਰ ਕਰਨ ਲਈ ਥਾਂ ਨਹੀਂ ਮਿਲ ਰਹੀ। ਇਸ ਵਿਚਕਾਰ ਅੱਜ ਇਕ ਖ਼ਬਰ ਤੇਜੀ ਨਾਲ ਵਾਇਰਲ ਹੋ ਰਹੀ ਹੈ ਕਿ ਮ੍ਰਿਤਕਾਂ ਦੇ ਫੁੱਲ ਤਾਰਨ ਲਈ ਵੀ ਕਤਾਰਾਂ ਵਿੱਚ ਲੱਗਣਾ ਪੈ ਰਿਹਾ ਹੈ।

ਦਿੱਲੀ ਦੇ ਉੱਤਰੀ ਖੇਤਰ ਵਿੱਚ ਸਥਿਤ ਗੁਰਦੁਆਰਾ ਮਜਨੂੰ ਕਾ ਟਿੱਲਾ ਪਿੱਛੋਂ ਲੰਘਦੀ ਯਮੁਨਾ ਨਦੀ ਵਿੱਚ ਕਰੋਨਾ ਕਾਰਨ ਮਰਨ ਵਾਲੇ ਲੋਕਾਂ ਦੀਆਂ ਅਸਥੀਆਂ ਪ੍ਰਵਾਹ ਕਰਨ ਲਈ ਲੋਕਾਂ ਦੀ ਕਤਾਰ ਲੱਗਣ ਲੱਗ ਪਈ ਹੈ। ਗੌਰਤਲਬ ਹੈ ਕਿ ਦੂਜੇ ਪਾਸੇ ਦਿੱਲੀ ਵਿੱਚ ਲਾਕਡਾਊਨ ਹੈ ਤੇ ਹੋਰ ਸੂਬਿਆਂ ਵਿੱਚ ਵੀ ਆਵਾਜਾਈ ਲਈ ਪਾਬੰਦੀਆਂ ਹੋਣ ਕਰਕੇ ਹੁਣ ਦਿੱਲੀ ਦੇ ਪਰਿਵਾਰਾਂ ਵੱਲੋਂ ਆਪਣੇ ਵਿਛੜਿਆਂ ਦੇ ਫੁੱਲ ਤੇ ਸਿਵਿਆਂ ਦੀ ਸੁਆਹ ਗੁਰਦੁਆਰੇ ਦੇ ਪਿਛਲੇ ਪਾਸਿਓਂ ਬਾਹਰਵਾਰ ਜਾਂਦੇ ਰਸਤੇ ਤੋਂ ਯਮੁਨਾ ਨਦੀ ਵਿੱਚ ਪ੍ਰਵਾਹ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ  ਰੋਜ਼ਾਨਾ 400 ਤੋਂ ਵੱਧ ਮੌਤਾਂ ਕੋਰੋਨਾ ਕਾਰਨ ਹੋ ਰਹੀਆਂ ਹਨ। ਦਿੱਲੀ 'ਚ ਅੱਜ ਤੋਂ 18 ਸਾਲ  ਦੀ ਉਮਰ ਦੇ ਲੋਕਾਂ ਲਈ  ਵੈਕਸੀਨੇਸ਼ਨ ਸ਼ੁਰੂ ਹੋ ਗਈ ਹੈ। 77 ਸਕੂਲਾਂ ਵਿੱਚ ਬੂਥ ਤਿਆਰ ਕੀਤੇ ਗਏ। 90 ਲੱਖ ਲੋਕ ਵੈਕਸੀਨ ਲਗਵਾਉਣ ਵਾਲੇ ਹਨ।