ਬੰਗਾਲ 'ਚ ਦੀਦੀ' ਦੀ ਸਰਕਾਰ ਬਣਨ 'ਤੇ ਨੁਸਰਤ ਜਹਾਂ ਨੇ ਕਿਹਾ-'Jeta Hochhe! Khela Hoyeche'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੰਗਾਲ ਦੀ ਸ਼ੇਰਨੀ ਨੂੰ ਵਧਾਈਆਂ… ਓ ਦੀਦੀ, ਦੀਦੀ ਓ ਦੀਦੀ!

Nusrat Jahan

ਨਵੀਂ ਦਿੱਲੀ: ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ (ਪੁਡੂਚੇਰੀ) ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ ਅਤੇ ਹਰ ਕੋਈ ਇਨ੍ਹਾਂ ਚੋਣਾਂ ਦੇ ਨਤੀਜੇ ਜਾਨਣ ਲਈ ਉਤਸੁਕ ਸੀ ਇਨ੍ਹਾਂ ਰਾਜਾਂ ਵਿਚ ਕਿਸ ਨੇ ਸਰਕਾਰ ਬਣਾਈ ਹੈ। ਸਭ ਲੋਕਾਂ ਦੀ ਨਜ਼ਰਾਂ ਬੰਗਾਲ ਦੇ ਚੋਣ ਨਤੀਜਿਆਂ 'ਤੇ ਟਿਕੀ ਹੋਈ ਸੀ ਕਿਉਂਕਿ ਭਾਜਪਾ (ਬੀਜੇਪੀ) ਅਤੇ ਤ੍ਰਿਣਮੂਲ ਕਾਂਗਰਸ ਆਹਮੋ-ਸਾਹਮਣੇ ਸਨ। ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। 

ਟੀਐਮਸੀ ਸਮਰਥਕ ਅਤੇ ਪਾਰਟੀ ਵਰਕਰ ਸੰਭਾਵਿਤ ਜਿੱਤ ਦੇ ਮੱਦੇਨਜ਼ਰ ਟੀਐਮਸੀ ਦੇ ਸੰਸਦ ਮੈਂਬਰ ਅਤੇ ਬੰਗਾਲੀ ਅਦਾਕਾਰਾ ਨੁਸਰਤ ਜਹਾਂ ਨੇ ਵੀ ਟਵਿੱਟਰ ‘ਤੇ ਵਧਾਈ ਦਿੱਤੀ ਹੈ। ਉਸ ਦੀ ਪ੍ਰਤੀਕ੍ਰਿਆ ਬਹੁਤ ਵਾਇਰਲ ਹੋ ਰਹੀ ਹੈ। ਜਿੱਤ ਤੋਂ ਬਾਅਦ ਟੀਐਮਸੀ ਦੇ ਸੰਸਦ ਮੈਂਬਰ ਨੁਸਰਤ ਜਹਾਂ ਨੇ ਟਵੀਟ ਕਰਦਿਆਂ ਲਿਖਿਆ, ‘ਜਿੱਤ ਹੋ ਰਹੀ ਹੈ , ਖੇਲ ਹੋਇਆ ਹੈ।'

ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਨੇ ਵੀ ਮਮਤਾ ਦੀਦੀ ਨੂੰ ਵਧਾਈ ਦਿੱਤੀ ਹੈ। ਉਸਨੇ ਆਪਣੇ ਟਵੀਟ ਵਿੱਚ ਲਿਖਿਆ, "ਬੰਗਾਲ ਦੀ ਸ਼ੇਰਨੀ ਨੂੰ ਵਧਾਈਆਂ… ਓ ਦੀਦੀ, ਦੀਦੀ ਓ ਦੀਦੀ!" ਰਾਉਤ ਨੇ ਮਮਤਾ ਨਾਲ ਤਸਵੀਰ ਵੀ ਸਾਂਝੀ ਕੀਤੀ ਹੈ।