ਧੋਖਾਧੜੀ 'ਤੇ ਲਗਾਮ ਲੱਗੇਗੀ! ਹੁਣ ਤੁਸੀਂ ਆਧਾਰ ਨਾਲ ਲਿੰਕ ਕੀਤੇ ਨੰਬਰ ਦੀ ਪੁਸ਼ਟੀ ਕਰ ਸਕਦੇ ਹੋ, ਇਸ ਸਹੂਲਤ ਦਾ ਲਾਭ ਉਠਾਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੈਰੀਫਿਕੇਸ਼ਨ ਇਹ ਯਕੀਨੀ ਬਣਾਏਗਾ ਕਿ ਤੁਸੀਂ ਜਿਸ ਨੰਬਰ 'ਤੇ ਓਟੀਪੀ ਭੇਜ ਰਹੇ ਹੋ, ਉਹ ਤੁਹਾਡਾ ਹੈ ਨਾ ਕਿ ਕਿਸੇ ਹੋਰ ਵਿਅਕਤੀ ਦਾ

photo

 

ਨਵੀਂ ਦਿੱਲੀ : ਭਾਰਤੀ ਵਿਲੱਖਣ ਪਛਾਣ ਅਥਾਰਟੀ ਨੇ ਮੰਗਲਵਾਰ ਨੂੰ ਆਪਣੀ ਵੈਬਸਾਈਟ ਅਤੇ ਮੋਬਾਈਲ ਐਪ 'ਤੇ ਇਕ ਨਵਾਂ ਫੀਚਰ ਲਾਂਚ ਕੀਤਾ ਹੈ। ਇਸ ਦੀ ਮਦਦ ਨਾਲ ਲੋਕ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਫੋਨ ਅਤੇ ਈ-ਮੇਲ ਆਈਡੀ ਨੂੰ ਆਸਾਨੀ ਨਾਲ ਵੈਰੀਫਾਈ ਕਰ ਸਕਣਗੇ। ਕੁਝ ਮਾਮਲਿਆਂ 'ਚ ਦੇਖਿਆ ਗਿਆ ਕਿ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦਾ ਕਿਹੜਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ।

ਯੂਆਈਡੀਏਆਈ ਨੇ ਇੱਕ ਬਿਆਨ ਵਿੱਚ ਕਿਹਾ, "ਇਸ ਨਾਲ ਲੋਕਾਂ ਨੂੰ ਚਿੰਤਾ ਹੁੰਦੀ ਸੀ ਕਿ ਜੇਕਰ ਆਧਾਰ ਓਟੀਪੀ ਕਿਸੇ ਹੋਰ ਮੋਬਾਈਲ ਨੰਬਰ 'ਤੇ ਜਾਂਦਾ ਹੈ, ਤਾਂ ਉਨ੍ਹਾਂ ਨੂੰ ਪਤਾ ਨਹੀਂ ਲਗੇਗਾ। ਹੁਣ ਇਸ ਸਹੂਲਤ ਨਾਲ ਲੋਕ ਆਸਾਨੀ ਨਾਲ ਪਤਾ ਲਗਾ ਸਕਦੇ ਹਨ ਕਿ ਉਹਨਾਂ ਦੇ ਆਧਾਰ ਨਾਲ ਕਿਹੜਾ ਮੋਬਾਈਲ ਜਾਂ ਈ-ਮੇਲ ਆਈਡੀ ਲਿੰਕ ਹੈ।

ਬਿਆਨ ਦੇ ਅਨੁਸਾਰ ਇਹ ਸਹੂਲਤ 'ਈਮੇਲ/ਮੋਬਾਈਲ ਨੰਬਰ' ਵੈਰੀਫਿਕੇਸ਼ਨ ਫੀਚਰ ਦੇ ਤਹਿਤ ਅਧਿਕਾਰਤ ਵੈਬਸਾਈਟ ਜਾਂ ਐਮ-ਆਧਾਰ ਐਪ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਯਾਨੀ ਤੁਸੀਂ ਐਮ-ਆਧਾਰ ਐਪ 'ਤੇ ਜਾ ਕੇ ਆਪਣੇ ਮੋਬਾਈਲ ਨੰਬਰ ਜਾਂ ਈਮੇਲ ਆਈਡੀ ਦੀ ਪੁਸ਼ਟੀ ਕਰ ਸਕਦੇ ਹੋ। ਵੈਰੀਫਿਕੇਸ਼ਨ ਇਹ ਯਕੀਨੀ ਬਣਾਏਗਾ ਕਿ ਤੁਸੀਂ ਜਿਸ ਨੰਬਰ 'ਤੇ ਓਟੀਪੀ ਭੇਜ ਰਹੇ ਹੋ, ਉਹ ਤੁਹਾਡਾ ਹੈ ਨਾ ਕਿ ਕਿਸੇ ਹੋਰ ਵਿਅਕਤੀ ਦਾ।

ਇਹ ਸਹੂਲਤ ਲੋਕਾਂ ਨੂੰ ਸੂਚਿਤ ਕਰਦੀ ਹੈ ਭਾਵੇਂ ਕੋਈ ਮੋਬਾਈਲ ਨੰਬਰ ਲਿੰਕ ਨਾ ਹੋਵੇ ਅਤੇ ਉਹਨਾਂ ਨੂੰ ਮੋਬਾਈਲ ਨੰਬਰ ਰਜਿਸਟਰ ਕਰਨ ਬਾਰੇ ਸੂਚਿਤ ਕਰਦਾ ਹੈ। ਬਿਆਨ ਦੇ ਅਨੁਸਾਰ, "ਜੇਕਰ ਮੋਬਾਈਲ ਨੰਬਰ ਪਹਿਲਾਂ ਹੀ ਪ੍ਰਮਾਣਿਤ ਹੈ ਤਾਂ ਸਕ੍ਰੀਨ 'ਤੇ ਲੋਕਾਂ ਨੂੰ ਇੱਕ ਸੰਦੇਸ਼ ਪ੍ਰਦਰਸ਼ਿਤ ਕੀਤਾ ਜਾਵੇਗਾ। ਉਸ ਸੰਦੇਸ਼ ਵਿਚ ਲਿਖਿਆ ਹੋਵੇਗਾ ਕਿ ਤੁਹਾਡੇ ਦੁਆਰਾ ਦਰਜ ਕੀਤਾ ਗਿਆ ਮੋਬਾਈਲ ਨੰਬਰ ਸਾਡੇ ਰਿਕਾਰਡ ਤੋਂ ਪਹਿਲਾਂ ਹੀ ਪ੍ਰਮਾਣਿਤ ਹੈ।

ਜੇਕਰ ਕਿਸੇ ਨੂੰ ਆਪਣਾ ਮੋਬਾਈਲ ਨੰਬਰ ਯਾਦ ਨਹੀਂ ਹੈ ਜੋ ਉਸ ਨੇ ਆਧਾਰ ਨੰਬਰ ਲੈਣ ਸਮੇਂ ਦਿੱਤਾ ਸੀ, ਤਾਂ ਉਸ ਸਥਿਤੀ ਵਿੱਚ ਉਹ 'ਮਾਈ ਆਧਾਰ' ਪੋਰਟਲ ਜਾਂ ਐਮ-ਆਧਾਰ  ਐਪ 'ਤੇ ਨਵੀਂ ਸਹੂਲਤ ਦੇ ਤਹਿਤ ਮੋਬਾਈਲ ਦੇ ਆਖਰੀ ਤਿੰਨ ਅੰਕਾਂ ਦੀ ਜਾਂਚ ਕਰ ਸਕਦਾ ਹੈ। ਯੂਆਈਡੀਏਆਈ, ਈਮੇਲ ਅਤੇ ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਕਰਨ ਲਈ ਨਜ਼ਦੀਕੀ ਆਧਾਰ ਕੇਂਦਰ 'ਤੇ ਜਾਣਾ ਪੈਂਦਾ ਹੈ।