CBSE Result 2024 Date: ਜਲਦ ਖ਼ਤਮ ਹੋਵੇਗਾ CBSE ਵਿਦਿਆਰਥੀਆਂ ਦਾ ਇੰਤਜ਼ਾਰ; ਜਾਣੋ ਕਦੋਂ ਆਉਣਗੇ ਨਤੀਜੇ
ਪਿਛਲੇ ਸਾਲ ਸੀਬੀਐਸਈ ਬੋਰਡ ਦਾ ਨਤੀਜਾ 12 ਮਈ ਨੂੰ ਜਾਰੀ ਕੀਤਾ ਗਿਆ ਸੀ ਅਤੇ ਦੋਵਾਂ ਜਮਾਤਾਂ ਦੇ ਨਤੀਜੇ ਇਕੋ ਦਿਨ ਜਾਰੀ ਕੀਤੇ ਗਏ ਸਨ।
CBSE Result 2024 Date: ਕੇਂਦਰੀ ਮਾਧਿਅਮ ਸਿੱਖਿਆ ਬੋਰਡ (CBSE) ਛੇਤੀ ਹੀ 10ਵੀਂ ਅਤੇ 12ਵੀਂ ਦੇ ਨਤੀਜਿਆਂ ਦਾ ਐਲਾਨ ਕਰਨ ਜਾ ਰਿਹਾ ਹੈ। ਬੋਰਡ ਵਲੋਂ ਅਜੇ ਤਕ ਨਤੀਜੇ ਦੀ ਤਰੀਕ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਹਿਲਾਂ ਪਿਛਲੇ ਕੁੱਝ ਸਾਲਾਂ ਦੇ ਰੁਝਾਨਾਂ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਸੀ ਕਿ ਸੀਬੀਐਸਈ ਦਾ ਨਤੀਜਾ ਮਈ ਦੇ ਪਹਿਲੇ ਜਾਂ ਦੂਜੇ ਹਫਤੇ 'ਚ ਐਲਾਨਿਆ ਜਾ ਸਕਦਾ ਹੈ। ਹੁਣ ਅਧਿਕਾਰਤ CBSE ਨਤੀਜਾ ਪੋਰਟਲ 'ਤੇ ਇਕ ਅਪਡੇਟ ਦੇ ਅਨੁਸਾਰ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੁਆਰਾ 20 ਮਈ ਤੋਂ ਬਾਅਦ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਘੋਸ਼ਿਤ ਕੀਤੇ ਜਾਣ ਦੀ ਉਮੀਦ ਹੈ। ਪਿਛਲੇ ਸਾਲ ਸੀਬੀਐਸਈ ਬੋਰਡ ਦਾ ਨਤੀਜਾ 12 ਮਈ ਨੂੰ ਜਾਰੀ ਕੀਤਾ ਗਿਆ ਸੀ ਅਤੇ ਦੋਵਾਂ ਜਮਾਤਾਂ ਦੇ ਨਤੀਜੇ ਇਕੋ ਦਿਨ ਜਾਰੀ ਕੀਤੇ ਗਏ ਸਨ।
ਇਥੇ ਦੇਖ ਸਕਦੇ ਹੋ ਨਤੀਜਾ
ਇਸ ਵਾਰ ਵੀ ਮੰਨਿਆ ਜਾ ਰਿਹਾ ਹੈ ਕਿ 10ਵੀਂ ਅਤੇ 12ਵੀਂ ਦੇ ਨਤੀਜੇ ਇਕੋ ਦਿਨ ਜਾਰੀ ਕੀਤੇ ਜਾਣਗੇ। ਜਿਨ੍ਹਾਂ ਵਿਦਿਆਰਥੀਆਂ ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦਿਤੀ ਹੈ, ਉਹ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾ ਕੇ ਨਤੀਜੇ ਬਾਰੇ ਅਪਡੇਟ ਦੇਖ ਸਕਦੇ ਹਨ ਅਤੇ ਨਤੀਜੇ ਵਾਲੇ ਦਿਨ ਨਤੀਜਾ ਵੀ ਇਸ ਵੈੱਬਸਾਈਟ 'ਤੇ ਦੇਖਿਆ ਜਾ ਸਕੇਗਾ।
ਇਸ ਤੋਂ ਇਲਾਵਾ ਹੋਰ ਵੈੱਬਸਾਈਟਾਂ ਵੀ ਹਨ ਜਿਥੇ ਨਤੀਜੇ ਜਾਰੀ ਕੀਤੇ ਜਾਣਗੇ। ਇਸ ਵਿਚ results.cbse.nic.in ਅਤੇ cbseresults.nic.in ਸ਼ਾਮਲ ਹਨ।
ਕਦੋਂ ਹੋਈਆਂ ਸੀ ਪ੍ਰਖਿਆਵਾਂ
ਇਸ ਸਾਲ ਸੀਬੀਐਸਈ ਦੀ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 13 ਮਾਰਚ ਤਕ ਹੋਈਆਂ ਸਨ। ਜਦਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 2 ਅਪ੍ਰੈਲ, 2024 ਤਕ ਆਯੋਜਿਤ ਕੀਤੀਆਂ ਗਈਆਂ ਸਨ। ਦੋਵੇਂ ਪ੍ਰੀਖਿਆਵਾਂ ਇਕੋ ਸ਼ਿਫਟ ਵਿਚ ਹੋਈਆਂ ਸਨ ਭਾਵ ਸਵੇਰੇ 10:30 ਵਜੇ ਤੋਂ ਦੁਪਹਿਰ 01 ਵਜੇ ਤਕ।
39 ਲੱਖ ਵਿਦਿਆਰਥੀਆਂ ਨੂੰ ਨਤੀਜੇ ਦੀ ਉਡੀਕ
ਇਸ ਸਾਲ 26 ਸੂਬਿਆਂ ਦੇ ਕੁੱਲ 39 ਲੱਖ ਵਿਦਿਆਰਥੀਆਂ ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦਿਤੀਆਂ ਸਨ। ਰਾਜਧਾਨੀ ਦਿੱਲੀ ਵਿਚ ਲਗਭਗ 5.80 ਲੱਖ ਵਿਦਿਆਰਥੀਆਂ ਨੇ ਸੀਬੀਐਸਈ ਬੋਰਡ ਪ੍ਰੀਖਿਆ 2024 ਵਿਚ ਹਿੱਸਾ ਲਿਆ। ਇਹ ਪ੍ਰੀਖਿਆਵਾਂ 877 ਕੇਂਦਰਾਂ 'ਤੇ ਆਯੋਜਿਤ ਕੀਤੀਆਂ ਗਈਆਂ ਸਨ। ਸੀਬੀਐਸਈ ਨੇ 10 ਵੀਂ ਅਤੇ 12 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਚੋਟੀ ਦੇ ਵਿਦਿਆਰਥੀਆਂ ਲਈ ਮੈਰਿਟ ਸੂਚੀਆਂ ਦਾ ਐਲਾਨ ਕਰਨ ਦੀ ਪਰੰਪਰਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ ਤਾਂ ਜੋ ਵਿਦਿਆਰਥੀਆਂ ਵਿਚ "ਗੈਰ-ਸਿਹਤਮੰਦ ਮੁਕਾਬਲੇ" ਨੂੰ ਘਟਾਇਆ ਜਾ ਸਕੇ।
(For more Punjabi news apart from CBSE Result 2024 Date Latest punjabi News, stay tuned to Rozana Spokesman)