Mumbai News : ਮੋਬਾਈਲ ਦੀ ਟਾਰਚ ਜਗਾ ਕੇ ਮਹਿਲਾ ਦੀ ਕਰਾਈ ਡਿਲੀਵਰੀ, ਮਾਂ ਤੇ ਨਵਜੰਮੇ ਬੱਚੇ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਜਿੱਥੇ ਇਸ ਘਟਨਾ ਦੀ ਜਾਂਚ ਕਰੇਗੀ, ਉੱਥੇ ਹੀ ADR ਯਾਨੀ ਐਕਸੀਡੈਂਟਲ ਡੈਥ ਦਾ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।

Pregnant Woman

Mumbai News : ਮੁੰਬਈ ਦੇ ਸਰਕਾਰੀ ਹਸਪਤਾਲ 'ਚ ਡਾਕਟਰ ਅਤੇ ਨਰਸ ਦੀ ਲਾਪਰਵਾਹੀ ਕਾਰਨ ਗਰਭਵਤੀ ਔਰਤ ਅਤੇ ਉਸ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। ਆਰੋਪ ਹੈ ਕਿ ਭਾਂਡੂਪ ਦੇ ਸੁਸ਼ਮਾ ਸਵਰਾਜ ਮੈਟਰਨਿਟੀ ਹੋਮ ਹਸਪਤਾਲ 'ਚ ਸੋਮਵਾਰ ਨੂੰ ਬਿਜਲੀ ਨਾ ਹੋਣ ਕਾਰਨ ਮੋਬਾਇਲ ਟਾਰਚ ਦੀ ਰੌਸ਼ਨੀ ਨਾਲ ਗਰਭਵਤੀ ਔਰਤ ਦਾ ਆਪਰੇਸ਼ਨ ਕੀਤਾ ਗਿਆ ਸੀ। 

ਜਿਸ ਵਿੱਚ ਪਹਿਲੇ ਦਿਨ ਨਵਜੰਮੇ ਬੱਚੇ ਦੀ ਮੌਤ ਹੋ ਗਈ ਅਤੇ ਦੂਜੇ ਦਿਨ ਮਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਬੀਐਮਸੀ ਵੱਲੋਂ ਇੱਕ ਟੀਮ ਬਣਾਈ ਗਈ ਹੈ। ਪੁਲਿਸ ਜਿੱਥੇ ਇਸ ਘਟਨਾ ਦੀ ਜਾਂਚ ਕਰੇਗੀ, ਉੱਥੇ ਹੀ ADR ਯਾਨੀ ਐਕਸੀਡੈਂਟਲ ਡੈਥ ਦਾ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।

ਇਹ ਵੀ ਪੜੋ: ਪਿਆਰ 'ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਆਪਣੇ ਹੀ ਪੁੱਤ ਦਾ ਕਤਲ

ਭਾਂਡੂਪ ਦੇ ਸੁਸ਼ਮਾ ਸਵਰਾਜ ਮੈਟਰਨਿਟੀ ਹੋਮ 'ਚ ਗਰਭਵਤੀ ਔਰਤ ਅਤੇ ਉਸ ਦੇ ਮਾਸੂਮ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੇ ਦੇਵਰ ਸ਼ਾਹਰੁਖ ਅੰਸਾਰੀ ਮੁਤਾਬਕ 29 ਅਪ੍ਰੈਲ ਦੀ ਸਵੇਰ ਨੂੰ ਉਸ ਦੀ ਭਰਜਾਈ ਨੂੰ ਜਣੇਪੇ ਦਾ ਦਰਦ ਹੋਇਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ। 

ਜਿੱਥੇ ਡਾਕਟਰਾਂ ਨੇ ਉਸ ਨੂੰ ਦਾਖਲ ਤਾਂ ਕਰ ਲਿਆ ਪਰ ਉਸ ਦੀ ਭਰਜਾਈ ਦਿਨ ਭਰ ਦਰਦ ਨਾਲ ਤੜਫਦੀ ਰਹੀ। ਅਸੀਂ ਆਪਰੇਸ਼ਨ ਲਈ ਵੀ ਕਿਹਾ ਪਰ ਡਾਕਟਰ ਨੇ ਕਿਹਾ ਕਿ ਨਾਰਮਲ ਡਿਲੀਵਰੀ ਹੋਵੇਗੀ। ਦੁਪਹਿਰ ਤੱਕ ਬੱਚੇ ਦੇ ਦਿਲ ਦੀ ਧੜਕਣ ਠੀਕ ਸੀ। ਇਸ ਤਰ੍ਹਾਂ ਸ਼ਾਮ ਬੀਤ ਗਈ ਅਤੇ ਦਰਦ ਵਧ ਗਿਆ। ਫਿਰ ਡਾਕਟਰ ਨੇ ਇੱਕ ਕੱਟ ਲਗਾਇਆ ,ਜਿਸ ਕਾਰਨ ਖੂਨ ਤੇਜ਼ੀ ਨਾਲ ਵਹਿਣ ਲੱਗਾ।

ਇਹ ਵੀ ਪੜੋ: ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਚੋਰਾਂ ਨੇ ਉਡਾਈ ਨਗਦੀ ,CCTV ’ਚ ਕੈਦ ਹੋਈ ਸਾਰੀ ਘਟਨਾ

ਟਾਰਚ ਦੀ ਰੋਸ਼ਨੀ ਵਿੱਚ ਹੋਇਆ ਗਰਭਵਤੀ ਔਰਤ ਦਾ ਆਪ੍ਰੇਸ਼ਨ  

ਰਾਤ ਕਰੀਬ 8 ਵਜੇ ਤੋਂ ਬਾਅਦ ਡਾਕਟਰ ਨੇ ਨਿਸ਼ਾ ਦੇ ਪਤੀ ਨੂੰ ਫੋਨ ਕਰਕੇ ਕਿਹਾ ਕਿ ਮਰੀਜ਼ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਜਲਦੀ ਆਪ੍ਰੇਸ਼ਨ ਕਰਨਾ ਹੋਵੇਗਾ, ਪਰਿਵਾਰ ਵਾਲਿਆਂ ਨੇ ਤੁਰੰਤ ਹਾਮੀ ਭਰ ਦਿੱਤੀ। ਆਪ੍ਰੇਸ਼ਨ ਸ਼ੁਰੂ ਹੋਣ ਦੇ ਕੁਝ ਸਮੇਂ ਵਿੱਚ ਹੀ ਲਾਈਟ ਚਲੀ ਗਈ। ਫਿਰ ਮੋਬਾਈਲ ਦੀ ਟਾਰਚ ਜਗਾ ਕੇ ਅਪਰੇਸ਼ਨ ਕੀਤਾ ਗਿਆ। 

ਜਦੋਂ ਬੱਚੇ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਬੱਚੇ ਦੀ ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ਵਾਲਿਆਂ ਨੇ ਹਸਪਤਾਲ 'ਚ ਰੋਣਾ ਸ਼ੁਰੂ ਕਰ ਦਿੱਤਾ ਤਾਂ ਡਾਕਟਰ ਨੇ ਕਿਹਾ ਕਿ ਨਿਸ਼ਾ ਦੀ ਹਾਲਤ ਵੀ ਕਾਫੀ ਖਰਾਬ ਹੈ ਅਤੇ ਉਸ ਨੂੰ ਤੁਰੰਤ ਸਾਇਨ ਹਸਪਤਾਲ ਰੈਫਰ ਕਰ ਦਿੱਤਾ ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।

ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਡਿਲੀਵਰੀ ਦੌਰਾਨ ਬਿਜਲੀ ਚਲੀ ਗਈ ਅਤੇ ਮੋਬਾਈਲ ਟਾਰਚ ਦੀ ਰੌਸ਼ਨੀ ਵਿੱਚ ਡਿਲੀਵਰੀ ਕਰਵਾਈ ਗਈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਬਿਜਲੀ ਨਾ ਹੋਣ 'ਤੇ ਡਾਕਟਰਾਂ ਨੂੰ ਔਰਤ ਦਾ ਆਪਰੇਸ਼ਨ ਨਹੀਂ ਕਰਨਾ ਚਾਹੀਦਾ ਸੀ ਅਤੇ ਉਸ ਨੂੰ ਕਿਸੇ ਹੋਰ ਹਸਪਤਾਲ 'ਚ ਭੇਜਣਾ ਚਾਹੀਦਾ ਸੀ। ਇਸ ਦੌਰਾਨ ਬੀਐਮਸੀ ਦੇ ਕਾਰਜਕਾਰੀ ਸਿਹਤ ਅਧਿਕਾਰੀ ਡਾ: ਦਕਸ਼ਾ ਸ਼ਾਹ ਨੇ ਕਿਹਾ ਕਿ 12 ਮੈਂਬਰਾਂ ਦੀ ਜਾਂਚ ਕਮੇਟੀ ਮਾਮਲੇ ਦੀ ਸਮੀਖਿਆ ਕਰੇਗੀ। ਰਿਪੋਰਟ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।