Delhi News: ਪੁਲਿਸ ਨੇ ਖ਼ਤਰਨਾਕ ਗੈਂਗਸਟਰ ਦਾ ਕੀਤਾ ਐਨਕਾਊਂਟਰ, ਪੈਰ ’ਚ ਗੋਲੀ ਲੱਗਣ ਕਾਰਨ ਬਦਮਾਸ਼ ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੋਹਿਨੀ ਦੇ ਜਾਪਾਨੀ ਪਾਰਕ ਨੇੜੇ ਤੜਕੇ 3 ਵਜੇ ਮੁਕਾਬਲੇ ਦੌਰਾਨ ਅਪਰਾਧੀ ਮੁਹੰਮਦ ਫੈਜ਼ਾਨ ਉਰਫ ਨੰਨ੍ਹੇ ਦੀ ਲੱਤ 'ਚ ਗੋਲੀ ਲੱਗੀ।

Wanted Gogi gang criminal arrested after encounter with Delhi Police

Delhi News:  ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਕਤਲ ਦੇ ਇਕ ਮਾਮਲੇ 'ਚ ਲੋੜੀਂਦੇ 35 ਸਾਲਾ ਅਪਰਾਧੀ ਨੂੰ ਸ਼ੁੱਕਰਵਾਰ ਤੜਕੇ ਰੋਹਿਨੀ 'ਚ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿਤੀ।

ਪੁਲਿਸ ਸੂਤਰਾਂ ਨੇ ਦਸਿਆ ਕਿ ਰੋਹਿਨੀ ਦੇ ਜਾਪਾਨੀ ਪਾਰਕ ਨੇੜੇ ਤੜਕੇ 3 ਵਜੇ ਮੁਕਾਬਲੇ ਦੌਰਾਨ ਅਪਰਾਧੀ ਮੁਹੰਮਦ ਫੈਜ਼ਾਨ ਉਰਫ ਨੰਨ੍ਹੇ ਦੀ ਲੱਤ 'ਚ ਗੋਲੀ ਲੱਗੀ। ਫੈਜ਼ਾਨ ਨੂੰ 'ਕਾਲੂ' ਅਤੇ 'ਗੋਗਾ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪੁਲਿਸ ਡਿਪਟੀ ਕਮਿਸ਼ਨਰ (ਸਪੈਸ਼ਲ ਬ੍ਰਾਂਚ) ਅਮਿਤ ਕੌਸ਼ਿਕ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫੈਜ਼ਾਨ ਜਾਪਾਨੀ ਪਾਰਕ ਨੇੜੇ ਅਪਣੇ ਕਿਸੇ ਸਾਥੀ ਨੂੰ ਮਿਲਣ ਆ ਰਿਹਾ ਹੈ।

ਇੰਸਪੈਕਟਰ ਮਾਨ ਸਿੰਘ ਅਤੇ ਸੰਜੀਵ ਦੀ ਅਗਵਾਈ ਵਾਲੀ ਟੀਮ ਨੇ ਜਾਲ ਵਿਛਾਇਆ ਸੀ ਪਰ ਪੁਲਿਸ ਟੀਮ ਨੂੰ ਦੇਖ ਕੇ ਫੈਜ਼ਾਨ ਨੇ ਉਸ 'ਤੇ ਗੋਲੀਆਂ ਚਲਾ ਦਿਤੀਆਂ। ਜਵਾਬੀ ਕਾਰਵਾਈ ਵਿਚ ਪੁਲਿਸ ਟੀਮ ਦੇ ਮੈਂਬਰਾਂ ਨੇ ਵੀ ਗੋਲੀਆਂ ਚਲਾਈਆਂ ਅਤੇ ਇਕ ਗੋਲੀ ਉਸ ਦੀ ਸੱਜੀ ਲੱਤ ਵਿਚ ਲੱਗੀ।’’

ਪੁਲਿਸ ਨੇ ਉਸ ਕੋਲੋਂ ਇਕ ਬੰਦੂਕ, ਇਕ ਸੈਮੀ-ਆਟੋਮੈਟਿਕ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ ਅਤੇ ਉਸ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਫੈਜ਼ਾਨ ਨੂੰ ਨੇੜਲੇ ਡਾਕਟਰ ਸਾਹਿਬ ਅੰਬੇਡਕਰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਰਸਮੀ ਤੌਰ 'ਤੇ ਗ੍ਰਿਫਤਾਰ ਕਰ ਲਿਆ ਗਿਆ।

ਕੌਸ਼ਿਕ ਦੇ ਅਨੁਸਾਰ, ਫੈਜ਼ਾਨ ਦੇ ਖਿਲਾਫ ਪਹਿਲਾਂ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿਚ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸੱਤ ਮਾਮਲੇ ਦਰਜ ਹਨ ਅਤੇ ਉਹ ਗੋਗੀ ਅਤੇ ਕਾਲੇ ਗੈਂਗ ਨਾਲ ਵੀ ਜੁੜਿਆ ਹੋਇਆ ਹੈ। ਅਧਿਕਾਰੀਆਂ ਨੇ ਦਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਲੋਨੀ 'ਚ ਕਤਲ ਦੇ ਇਕ ਮਾਮਲੇ 'ਚ ਲੋੜੀਂਦਾ ਹੈ ਅਤੇ ਗ੍ਰਿਫਤਾਰੀ ਤੋਂ ਬਚ ਰਿਹਾ ਸੀ।

(For more Punjabi news apart from Wanted Gogi gang criminal arrested after encounter with Delhi Police, stay tuned to Rozana Spokesman)