ਤੂਫਾਨ ਤੋਂ ਡਰੇ ਹੋਏ ਬਲੂੰਗੜਿਆਂ ਨੂੰ ਬਚਾ ਰਹੀ ਮੁਰਗੀ ਦੀ ਤਸਵੀਰ ਨੇ ਜਿੱਤਿਆ ਲੋਕਾਂ ਦਾ ਦਿਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਤਸਵੀਰ ਇਕ ਟਰੱਕ ਦੇ ਪਿੱਛੇ ਦੀ ਹੈ ਅਤੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਜ਼ਰੂਰ ਛੱਡ ਜਾਵੇਗੀ।

Heartwarming Viral Picture: Hen protects kittens during storm



ਨਵੀਂ ਦਿੱਲੀ: ਅਕਸਰ ਇੰਟਰਨੈੱਟ 'ਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੇ ਹਨ ਜੋ ਤੁਹਾਡੇ ਹੋਸ਼ ਉਡਾ ਦੇਣ ਦੀ ਸਮਰੱਥਾ ਰੱਖਦੇ ਹਨ। ਅਜਿਹੀ ਹੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਦਿਲ ਜਿੱਤ ਰਹੀ ਹੈ। ਦਰਅਸਲ ਤੂਫਾਨ ਵਿਚ ਬਲੂੰਗੜਿਆਂ ਨੂੰ ਬਚਾ ਰਹੀ ਇਕ ਮੁਰਗੀ ਦੀ ਤਸਵੀਰ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।

Tweet

ਵਾਇਰਲ ਫੋਟੋ ਨੂੰ ਟਵਿੱਟਰ 'ਤੇ Buitengebieden ਨੇ ਸ਼ੇਅਰ ਕੀਤਾ ਹੈ। ਇਸ ਵਿਚ ਇਕ ਮੁਰਗੀ ਦੋ ਬਲੂੰਗੜਿਆਂ ਦੀ ਰੱਖਿਆ ਕਰਦੀ ਨਜ਼ਰ ਆ ਰਹੀ ਹੈ। ਤੂਫਾਨ ਕਾਰਨ ਬੱਚੇ ਡਰ ਗਏ ਪਰ ਮੁਰਗੀ ਨੇ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ। ਇਹ ਤਸਵੀਰ ਇਕ ਟਰੱਕ ਦੇ ਪਿੱਛੇ ਦੀ ਹੈ ਅਤੇ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਜ਼ਰੂਰ ਛੱਡ ਜਾਵੇਗੀ।

ਫੋਟੋ ਦੇ ਨਾਲ ਕੈਪਸ਼ਨ ਵਿਚ ਲਿਖਿਆ ਹੈ, "ਤੂਫਾਨ ਦੌਰਾਨ ਡਰੇ ਹੋਏ ਬਿੱਲੀ ਦੇ ਬੱਚਿਆਂ ਦੀ ਦੇਖਭਾਲ ਕਰ ਰਹੀ ਮੁਰਗੀ।" ਲੋਕ ਮੁਰਗੀ ਅਤੇ ਬਿੱਲੀ ਦੇ ਬੱਚਿਆਂ ਦੀ ਦੋਸਤੀ ਤੋਂ ਹੈਰਾਨ ਹਨ। ਇਕ ਯੂਜ਼ਰ ਨੇ ਲਿਖਿਆ, "ਮਜ਼ਬੂਤ ​​ਕਮਜ਼ੋਰਾਂ ਦੀ ਰੱਖਿਆ ਕਰਦੇ ਹਨ। ਅਦਭੁਤ ਹਮਦਰਦੀ ਨਾਲ ਵੱਖ-ਵੱਖ ਪ੍ਰਜਾਤੀਆਂ। ਇਨਸਾਨ ਸੁੰਦਰ ਜਾਨਵਰਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ।"