ਮੱਝਾਂ ਨੂੰ ਮਾਰਿਆ ਜਾ ਸਕਦਾ ਹੈ ਤਾਂ ਗਾਵਾਂ ਨੂੰ ਕਿਉਂ ਨਹੀਂ? : ਕਰਨਾਟਕ ਦੇ ਪਸ਼ੂ ਪਾਲਣ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

‘ਗਊਹਤਿਆ ਰੋਧੀ’ ਕਾਨੂੰਨ ਦੀ ਸਮੀਖਿਆ ਕਰਨ ਦੇ ਦਿਤੇ ਸੰਕੇਤ

Minister for Animal Husbandry K Venkatesh

ਮੈਸੂਰ (ਕਰਨਾਟਕ): ਕਰਨਾਟਕ ਦੇ ਪਸ਼ੂ ਪਾਲਣ ਮੰਤਰੀ ਕੇ. ਵੈਂਕਟੇਸ਼ਨ ਨੇ ਸਨਿਚਰਵਾਰ ਨੂੰ ਸੰਕੇਤ ਦਿਤਾ ਕਿ ਸੂਬੇ ਅੰਦਰ ਕਾਂਗਰਸ ਦੀ ਨਵੀਂ ਬਣੀ ਸਰਕਾਰ ਪਿਛਲੀ ਭਾਜਪਾ ਸਰਕਾਰ ਵਲੋਂ ਲਾਏ ‘ਗਊਹਤਿਆ ਰੋਧੀ’ ਕਾਨੂੰਨ ਦੀ ਸਮੀਖਿਆ ਕਰ ਸਕਦੀ ਹੈ। ਨਾਲ ਹੀ, ਉਨ੍ਹਾਂ ਸਵਾਲ ਕੀਤਾ ਕਿ ਜਦੋਂ ਮੱਝਾਂ ਨੂੰ ਮਾਰਿਆ ਜਾ ਸਕਦਾ ਹੈ ਤਾਂ ਗਾਵਾਂ ਨੂੰ ਕਿਉਂ ਨਹੀਂ? 

ਮੰਤਰੀ ਨੇ ਕਿਹਾ ਕਿ ਸਰਕਾਰ ਇਸ ਸਿਲਸਿਲੇ ’ਚ ਚਰਚਾ ਕਰੇਗੀ ਅਤੇ ਫ਼ੈਸਲਾ ਲਵੇਗੀ। ਵੈਂਕਟੇਸ਼ਨ ਨੇ ਕਿਹਾ, ‘‘ਅਸੀਂ ਅਜੇ ਤਕ ਫ਼ੈਸਲਾ ਨਹੀਂ ਕੀਤਾ ਹੈ। ਪਿਛਲੀ ਭਾਜਪਾ ਸਰਕਾਰ ਇਕ ਬਿਲ ਲਿਆਈ ਸੀ, ਜਿਸ ’ਚ ਉਸ ਨੇ ਮੱਝਾਂ ਨੂੰ ਮਾਰਨ ਦੀ ਇਜਾਜ਼ਤ ਦੇ ਦਿਤੀ ਸੀ, ਪਰ ਕਿਹਾ ਸੀ ਕਿ ਗਊ ਨੂੰ ਨਹੀਂ ਮਾਰਿਆ ਜਾਣਾ ਚਾਹੀਦਾ।’’

ਉਨ੍ਹਾਂ ਕਿਹਾ, ‘‘ਹੁਣ ਇਹ ਸਵਾਲ ਸੁਭਾਵਕ ਹੀ ਉਠਦਾ ਹੈ ਕਿ ਜਦੋਂ ਮੱਝਾਂ ਨੂੰ ਮਾਰਿਆ ਜਾ ਸਕਦਾ ਹੈ ਤਾਂ ਗਾਵਾਂ ਨੂੰ ਕਿਉਂ ਨਹੀਂ? ਅਸੀਂ ਚਰਚਾ ਕਰਾਂਗੇ ਅਤੇ ਫ਼ੈਸਲਾ ਲਵਾਂਗੇ। ਇਸ ਬਾਰੇ ਅਜੇ ਕੋਈ ਚਰਚਾ ਨਹੀਂ ਹੋਈ ਹੈ।’’