Assam Flood News: 21 ਅਸਾਮ ਵਿੱਚ ਆਏ ਹੜ੍ਹ ਨਾਲ 5 ਲੱਖ ਲੋਕ ਪ੍ਰਭਾਵਿਤ, 11 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Assam Flood News: ਜ਼ਮੀਨ ਖਿਸਕਣ ਕਾਰਨ ਫਸੇ 1678 ਸੈਲਾਨੀਆਂ ਨੂੰ ਬਚਾਇਆ ਗਿਆ

Assam Flood News in punjabi

Assam Flood News in punjabi :  ਦੇਸ਼ ਦੇ ਉੱਤਰ-ਪੂਰਬੀ ਸੂਬਿਆਂ ਵਿੱਚ 29 ਮਈ ਨੂੰ ਮਾਨਸੂਨ ਪਹੁੰਚ ਗਿਆ ਸੀ। 5 ਦਿਨ ਬਾਅਦ ਵੀ ਮਾਨਸੂਨ ਉੱਥੇ ਹੀ ਹੈ। ਇਸ ਕਾਰਨ ਮਨੀਪੁਰ, ਅਸਾਮ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ ਅਤੇ ਸਿੱਕਮ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਅਸਾਮ ਦੇ 22 ਜ਼ਿਲ੍ਹਿਆਂ ਦੇ 1254 ਪਿੰਡਾਂ ਵਿੱਚ 5.35 ਲੱਖ ਤੋਂ ਵੱਧ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। 15 ਨਦੀਆਂ ਉਫ਼ਾਨ 'ਤੇ ਹਨ। ਸੜਕ, ਰੇਲ ਅਤੇ ਕਿਸ਼ਤੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਕੁੱਲ 31 ਹਜ਼ਾਰ 212 ਲੋਕਾਂ ਨੂੰ 165 ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ।

ਉੱਤਰੀ ਸਿੱਕਮ ਦੇ ਲਾਚੇਂਗ-ਚੁੰਗਥਾਂਗ ਕਸਬਿਆਂ ਵਿੱਚ ਜ਼ਮੀਨ ਖਿਸਕਣ ਕਾਰਨ ਫਸੇ 1678 ਸੈਲਾਨੀਆਂ ਨੂੰ ਬਚਾਇਆ ਗਿਆ। 100 ਤੋਂ ਵੱਧ ਅਜੇ ਵੀ ਫਸੇ ਹੋਏ ਹਨ। ਮੰਗਨ ਜ਼ਿਲ੍ਹੇ ਵਿੱਚ ਹੜ੍ਹ ਨੂੰ ਆਫ਼ਤ ਐਲਾਨਿਆ ਗਿਆ ਹੈ। 31 ਮਈ ਦੀ ਸ਼ਾਮ ਨੂੰ ਜ਼ਿਲ੍ਹੇ ਦੇ ਛੱਤੇਨ ਵਿੱਚ ਫ਼ੌਜੀ ਕੈਂਪ ਵਿੱਚ ਜ਼ਮੀਨ ਖਿਸਕਣ ਕਾਰਨ 3 ਸੈਨਿਕ ਮਾਰੇ ਗਏ ਸਨ।

ਉਥੇ ਹੀ ਬਿਹਾਰ ਦੇ ਸੀਵਾਨ ਵਿੱਚ ਸੋਮਵਾਰ ਨੂੰ ਤੂਫ਼ਾਨ ਅਤੇ ਮੀਂਹ ਤੋਂ ਬਾਅਦ ਕੰਧ ਅਤੇ ਦਰੱਖ਼ਤ ਡਿੱਗਣ ਕਾਰਨ ਵੱਖ-ਵੱਖ ਇਲਾਕਿਆਂ ਵਿੱਚ 2 ਔਰਤਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਜੈਪੁਰ ਵਿੱਚ ਵੀ ਕੰਧ ਡਿੱਗਣ ਕਾਰਨ ਇੱਕ ਔਰਤ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ, ਅੱਜ ਮੱਧ ਪ੍ਰਦੇਸ਼ ਦੇ 38 ਜ਼ਿਲ੍ਹਿਆਂ ਵਿੱਚ ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ ਹੈ।