ਮੋਦੀ ਸਰਕਾਰ ਵਿਚ 'ਲਿੰਚਿੰਗ ਮੂਵਮੈਂਟ' ਚੱਲ ਰਹੀ ਹੈ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਦੇਸ਼ ਦੇ ਕੁੱਝ ਸਥਾਨਾਂ 'ਤੇ ਲੋਕਾਂ ਦੀ ਕੁੱਟ-ਕੁੱਟ ਕੇ ਹਤਿਆ ਕੀਤੇ ਜਾਣ ਦੀਆਂ ਹਾਲੀਆ ਘਟਨਾਵਾਂ ਕਾਰਨ ਨਰਿੰਦਰ ਮੋਦੀ ਸਰਕਾਰ......

Abhishek Singhvi

ਨਵੀਂ ਦਿੱਲੀ, 2 ਜੁਲਾਈ : ਕਾਂਗਰਸ ਨੇ ਦੇਸ਼ ਦੇ ਕੁੱਝ ਸਥਾਨਾਂ 'ਤੇ ਲੋਕਾਂ ਦੀ ਕੁੱਟ-ਕੁੱਟ ਕੇ ਹਤਿਆ ਕੀਤੇ ਜਾਣ ਦੀਆਂ ਹਾਲੀਆ ਘਟਨਾਵਾਂ ਕਾਰਨ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਅਤੇ ਕਿਹਾ ਕਿ ਇਸ ਸਰਕਾਰ ਵਿਚ ਲਿੰਚਿੰਗ ਮੂਵਮੈਂਟ' ਚਲ ਰਹੀ ਹੈ ਪਾਰਟੀ ਬੁਲਾਰੇ ਅਭਿਸ਼ੇਕ ਮਨੂੰ ਸਿੰਘਵੀ ਨੇ ਇਹ ਵੀ ਸਵਾਲ ਕੀਤਾ ਕਿ ਕੀ ਨਫ਼ਰਤ, ਅਰਾਜਕਤਾ ਅਤੇ ਜੰਗਲਰਾਜ ਹੀ ਮੋਦੀ ਜੀ ਦਾ ਨਵਾਂ ਭਾਰਤ ਹੈ? ਸਿੰਘਵੀ ਨੇ ਪੱਤਰਕਾਰਾਂ ਨੂੰ ਕਿਹਾ, 'ਗਾਂਧੀ ਜੀ ਨੇ ਕਿਹਾ ਸੀ ਕਿ ਅਸਹਿਣਸ਼ੀਲਤਾ ਇਕ ਤਰ੍ਹਾਂ ਦੀ ਹਿੰਸਾ ਹੈ ਅਤੇ ਵਿਕਾਸ ਦੇ ਰਸਤੇ ਦਾ ਅੜਿੱਕਾ ਹੈ।

' ਉਨ੍ਹਾਂ ਦੋਸ਼ ਲਾਇਆ ਕਿ ਨਫ਼ਰਤ, ਹਿੰਸਾ ਅਤੇ ਅਵਿਸ਼ਵਾਸ ਦਾ ਮਾਹੌਲ ਹਾਵੀ ਹੋ ਗਿਆ ਹੈ। ਅਜਿਹਾ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਕਦੇ ਨਹੀਂ ਹੋਇਆ। ਇਸ ਸਰਕਾਰ ਵਿਚ 'ਲਿੰਚਿੰਗ ਮੂਵਮੈਂਟ' ਸ਼ੁਰੂ ਹੋ ਗਈ ਹੈ। ਅਜਿਹੀ ਮੂਵਮੈਂਟ ਬਾਰੇ ਕਦੇ ਨਹੀਂ ਸੁਣਿਆ।' ਸਿੰਘਵੀ ਨੇ ਸਵਾਲ ਕੀਤਾ ਕਿ ਨਫ਼ਰਤ, ਅਰਾਜਕਤਾ ਅਤੇ ਜੰਗਲਰਾਜ ਹੀ ਮੋਦੀ ਦੀ ਦਾ ਨਵਾਂ ਭਾਰਤ ਹੈ? ਉਨ੍ਹਾਂ ਕਿਹਾ, 'ਇਕ ਮਹੀਨੇ ਵਿਚ 28 ਲੋਕਾਂ ਦੀ ਲਿੰਚਿੰਗ ਹੋਈ ਹੈ। ਕੀ ਕਦੇ ਭਾਰਤ ਅਜਿਹਾ ਸੀ? ਸਿੰਘਵੀ ਨੇ ਕਿਹਾ ਕਿ ਮਹਾਰਾਸ਼ਟਰ ਦੇ ਧੁਲੇ, ਯੁਪ ਦੇ ਹਾਪੁਰ, ਝਾਰਖੰਡ, ਤ੍ਰਿਪੁਰਾ, ਗੁਜਰਾਤ ਅਤੇ ਰਾਜਸਥਾਨ ਵਿਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। (ਏਜੰਸੀ)