ਮਹਾਰਾਸ਼ਟਰ ਵਿਚ ਭਾਰੀ ਬਾਰਿਸ਼ ਦੇ ਕਾਰਨ ਫਟਿਆ ਤਿਵੇਰ ਡੈਮ

ਏਜੰਸੀ

ਖ਼ਬਰਾਂ, ਰਾਸ਼ਟਰੀ

3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲਾਪਤਾ

tiware dam breaches in rain ravaged maharashtra

ਰਤਨਾਗਿਰੀ- ਮਹਾਰਾਸ਼ਟਰ ਦੇ ਕਈ ਸ਼ਹਿਰਾਂ ਵਿਚ ਭਾਰੀ ਮੀਂਹ ਦੇ ਵਿਚਕਾਰ ਏਲੋਰ ਸ਼ਿਰਗਾਂਵ ਪਿੰਡ ਦੇ ਨੇੜੇ ਦੇਰ ਰਾਤ ਨੂੰ ਇਕ ਡੈਮ ਫਟਣ ਦੇ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਹਨ ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਪੁਲਿਸ ਦੇ ਅਨੁਸਾਰ ਭਾਰੀ ਬਾਰਿਸ਼ ਦੇ ਕਾਰਨ ਤਵੇਰ ਡੈਮ ਦੀਆਂ ਲਹਿਰਾਂ ਉੱਪਰ ਉੱਠਣ ਲੱਗੀਆਂ ਅਤੇ ਕੁੱਝ ਸਮੇਂ ਬਾਅਦ ਡੈਮ ਟੁੱਟਣ ਦੀ ਖ਼ਬਰ ਆ ਗਈ।

ਇਸ ਤੋਂ ਬਾਅਦ ਆਸ ਪਾਸ ਦੇ 7 ਪਿੰਡਾਂ ਵਿਚ ਹੜ੍ਹ ਆ ਗਿਆ ਇਸ ਹੜ੍ਹ ਵਿਚ ਲਗਭਗ ਦਰਜਨ ਤੋਂ ਜ਼ਿਆਦਾ ਘਰ ਵਹਿ ਗਏ ਅਤੇ ਦੋ ਦਰਜਨ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਪੁਲਿਸ ਨੂੰ ਪਾਣੀ ਵਿਚੋਂ ਛੇ ਲਾਸ਼ਾ ਮਿਲ ਗਈਆਂ ਹਨ ਅਤੇ ਤਲਾਸ਼ੀ ਅਭਿਆਨ ਜਾਰੀ ਹੈ। ਪੁਣੇ ਸਿੰਧੂਦੁਰਗ ਤੋਂ ਐਨਡੀਆਰਐਫ ਦੀਆਂ ਟੀਮਾਂ ਤੋਂ ਇਲਾਵਾ ਆਸ ਪਾਸ ਦੇ ਖੇਤਰਾਂ ਦੇ ਲੋਕਾਂ ਨੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਹੈ।

ਇਸ ਡੈਮ 2000 ਵਿਚ ਤਿਆਰ ਕੀਤਾ ਗਿਆ ਸੀ ਅਤੇ ਲੋਕਾਂ ਦਾ ਦਾਅਵਾ ਹੈ ਕਿ ਉਹਨਾਂ ਨੇ ਦੋ ਸਾਲ ਪਹਿਲਾਂ ਜ਼ਿਲ੍ਹਾ ਪ੍ਰਸ਼ਾਸ਼ ਨੂੰ ਇਸ ਡੈਮ ਵਿਚੋਂ ਪਾਣੀ ਨਿਕਲਣ ਦੀ ਸੂਚਨਾ ਦਿੱਤੀ ਸੀ ਪਰ ਉਹਨਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਮਹਾਰਾਸ਼ਟਰ ਦੇ ਜ਼ਿਆਦਾਤਰ ਹਿੱਸਿਆ ਵਿਚ ਪਿਛਲੇ ਪੰਜ ਦਿਨਾਂ ਤੋਂ ਤੇਜ਼ ਬਾਰਿਸ਼ ਹੋ ਰਹੀ ਹੈ ਅਤੇ ਮੰਗਲਵਾਰ ਨੂੰ ਪ੍ਰਦੇਸ਼ ਭਰ ਵਿਚ ਬਾਰਿਸ਼ ਨਾਲ ਸੰਬੰਧਤ ਘਟਨਾਵਾਂ ਵਿਚ ਕਰੀਬ 40 ਲੋਕਾਂ ਦੀ ਮੌਤ ਹੋ ਗਈ ਹੈ।