ਭਾਰਤੀ ਰੇਲਵੇ ਨੇ ਰਚਿਆ ਇਤਿਹਾਸ, ਪਹਿਲੀ ਵਾਰ ਇਕ ਵੀ ਗੱਡੀ ਨਹੀਂ ਹੋਈ ਲੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਰੇਲ ਗੱਡੀਆਂ ਦਾ ਲੇਟ ਹੋਣ ਆਮ ਮੰਨਿਆ ਜਾਂਦਾ ਹੈ ਪਰ ਭਾਰਤੀ ਰੇਲਵੇ ਨੇ ਇਸ ਖਾਮੀ ਨੂੰ ਦੂਰ ਕਰਦਿਆਂ ਸ਼ਾਨਦਾਰ ਕਾਰਨਾਮਾ ਦਿਖਾਇਆ ਹੈ।

Indian Railway

ਨਵੀਂ ਦਿੱਲੀ, 2 ਜੁਲਾਈ : ਭਾਰਤ ਵਿਚ ਰੇਲ ਗੱਡੀਆਂ ਦਾ ਲੇਟ ਹੋਣ ਆਮ ਮੰਨਿਆ ਜਾਂਦਾ ਹੈ ਪਰ ਭਾਰਤੀ ਰੇਲਵੇ ਨੇ ਇਸ ਖਾਮੀ ਨੂੰ ਦੂਰ ਕਰਦਿਆਂ ਸ਼ਾਨਦਾਰ ਕਾਰਨਾਮਾ ਦਿਖਾਇਆ ਹੈ। 1 ਜੁਲਾਈ ਤੋਂ ਦੇਸ਼ ਵਿਚ ਚੱਲ ਰਹੀਆਂ 201 ਰੇਲ ਗੱਡੀਆਂ ਅਪਣੇ ਸ਼ਡਿਊਲ ਅਨੁਸਾਰ ਸਟੇਸ਼ਨਾਂ ’ਤੇ ਪਹੁੰਚੀਆਂ। ਰੇਲਵੇ ਦਾ ਕਹਿਣਾ ਹੈ ਕਿ ਇਹ ਭਾਰਤੀ ਰੇਲਵੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਸਾਰੀਆਂ ਰੇਲ ਗੱਡੀਆਂ 100 ਫ਼ੀ ਸਦੀ ਸਮੇਂ ’ਤੇ ਚੱਲੀਆਂ ਹਨ ਅਤੇ ਸਮੇਂ ’ਤੇ ਅਪਣੀ ਮੰਜ਼ਿਲ ’ਤੇ ਪਹੁੰਚੀਆਂ ਹਨ। ਇਸ ਤੋਂ ਪਹਿਲਾਂ 23 ਜੂਨ ਨੂੰ ਸਿਰਫ਼ ਇਕ ਟ੍ਰੇਨ ਲੇਟ ਹੋਈ ਸੀ, ਜਿਸ ਕਾਰਨ ਪੰਚੁਐਲਟੀ 99.54 ਫ਼ੀ ਸਦੀ ਦਰਜ ਹੋਈ ਸੀ।

ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਅਪਣੀਆਂ ਨਿੱਜੀ ਟਰੇਨਾਂ ਦੇ ਦੇਰ ਨਾਲ ਆਉਣ ਉਤੇ ਯਾਤਰੀਆਂ ਨੂੰ ਮੁਆਵਜ਼ਾ ਦਿੰਦਾ ਹੈ। ਤੇਜਸ ਐਕਸਪ੍ਰੈੱਸ ਦੇ ਦੇਰ ਨਾਲ ਆਉਣ ’ਤੇ ਮੁਸਾਫ਼ਰਾਂ ਨੂੰ ਮੁਆਵਜ਼ਾ ਮਿਲਦਾ ਹੈ। ਰੇਲ ਦੇ ਦੇਰੀ ਹੋਣ ਦੀ ਸੂਰਤ ਵਿਚ ਅੰਸ਼ਕ ਤੌਰ ’ਤੇ ਰਿਫ਼ੰਡ ਕੀਤਾ ਜਾਂਦਾ ਹੈ। ਜੇ ਰੇਲਗੱਡੀ 1 ਘੰਟੇ ਤੋਂ ਥੋੜ੍ਹੀ ਵੱਧ ਲੇਟ ਹੈ ਤਾਂ ਯਾਤਰੀਆਂ ਨੂੰ 100 ਰੁਪਏ ਦੀ ਰਿਫ਼ੰਡ ਅਤੇ ਜੇ ਉਹ ਦੋ ਘੰਟੇ ਤੋਂ ਵੱਧ ਲੇਟ ਹੋਣ ਉਤੇ 250 ਰੁਪਏ ਦੀ ਰਿਫ਼ੰਡ ਦਿਤੀ ਜਾਂਦੀ ਹੈ। ਹਾਲਾਂਕਿ, ਇਹ ਸਹੂਲਤ ਸਿਰਫ਼ ਨਿੱਜੀ ਰੇਲ ਗੱਡੀਆਂ ਵਿਚ ਉਪਲਬਧ ਹੈ। ਇਹ ਸਹੂਲਤ ਰੇਲਵੇ ਦੁਆਰਾ ਚਲਾਈਆਂ ਜਾਣ ਵਾਲੀਆਂ ਰੇਲ ਗੱਡੀਆਂ ਵਿਚ ਉਪਲਬਧ ਨਹੀਂ ਹੈ।     (ਏਜੰਸੀ)

ਹੁਣ 130 ਕਿਲੋਮੀਟਰ ਦੀ ਸਪੀਡ ਨਾਲ ਦੌੜਨਗੀਆਂ ਰੇਲਗੱਡੀਆਂ
ਨਵੀਂ ਦਿੱਲੀ, 2 ਜੁਲਾਈ : ਭਾਰਤੀ ਰੇਲਵੇ ਦਿੱਲੀ ਤੋਂ ਮੁੰਬਈ ਤੇ ਦਿੱਲੀ ਹਾਵੜਾ ਤਕ ਦੋ ਮਾਰਗਾਂ ’ਤੇ ਚੱਲ ਵਾਲੀਆਂ ਰੇਲਗੱਡੀਆਂ ਨੂੰ ਗਤੀ ਦੇਣ ਦੀ ਤਿਆਰੀ ’ਚ ਹੈ। ਇਨ੍ਹਾਂ ਮਾਰਗਾਂ ’ਤੇ ਚੱਲਣ ਵਾਲੀ ਰੇਲਗੱਡੀ 130 ਕਿਲੋਮੀਟਰ ਪ੍ਰਤੀ ਘੰਟਿਆਂ ਤਕ ਦੀ ਗਤੀ ’ਚ ਚਲੇਗੀ।   ਜ਼ਿਕਰਯੋਗ ਹੈ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਜਿਸ ਨਾਲ ਘੱਟ ਤੋਂ ਘੱਟ ਸਮੇਂ ’ਚ ਤੇਜ਼ ਯਾਤਰੀ ਆਵਾਜਾਈ ਹੋ ਸਕੇ। ਇਸ ਮੁੱਦੇ ’ਤੇ ਗੱਲ ਕਰਦੇ ਹੋਏ ਮੈਂਬਰ (ਸਿੰਗਲ ਐਂਡ ਟੈਲੀਕਾਮ), ਰੇਲਵੇ ਬੋਰਡ ਪ੍ਰਦੀਪ ਕੁਮਾਰ ਨੇ ਕਿਹਾ ਕਿ ਦਿੱਲੀ ਹਾਵੜਾ ਤੇ ਦਿੱਲੀ-ਮੁੰਬਈ ਮਾਰਗ ਫ਼ਿਟਨੈੱਸ ਵਿਚਾਰ ਲਈ ਲਗਭਗ ਤਿਆਰ ਹੈ। ਇਸ ਮਾਰਗ ’ਤੇ ਟ੍ਰੇਨਾਂ 130 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਚੱਲ ਸਕਦੀ ਹੈ। ਇਸ ਸਾਲ ’ਚ ਇਨ੍ਹਾਂ ਦੋਵੇਂ ਮਾਰਗ ’ਤੇ ਇਸ ਗਤੀ ਨਾਲ ਟ੍ਰੇਨਾਂ ਚੱਲਣ ਦੀ ਉਮੀਦ ਹੈ। ਕੁਮਾਰ ਨੇ ਅੱਗੇ ਕਿਹਾ ਕਿ ਜਿਵੇਂ ਕਿ ਐਲਾਨ ਕੀਤਾ ਗਿਆ ਸੀ ਕਿ ਅਸੀਂ ਭਵਿੱਖ ’ਚ ਇਨ੍ਹਾਂ ’ਤੇ 130 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਟ੍ਰੇਨਾਂ ਚਲਾਵਾਂਗੇ। ਇਸ ਲਈ ਯੋਜਨਾ ’ਤੇ ਕੰਮ ਚੱਲ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਰੇਲਵੇ ਵੱਲੋਂ ਟ੍ਰੇਨਾਂ ਦੀ ਗਤੀ ’ਚ ਸੁਧਾਰ ਲਈ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ। ਕੁਮਾਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਜ਼ਿਆਦਾਤਰ ਟ੍ਰੇਨਾਂ ਲਈ ਨਵੇਂ ਲਿੰਕ-ਹਾਫ਼ਮੈਨ-ਬਸ ਕੋਚ ਸ਼ੁਰੂ ਕੀਤਾ ਜਾਵੇਗਾ। ਜੋ ਯਾਤਰਾ ਦੇ ਆਰਾਮ ’ਚ ਸੁਧਾਰ ਕਰਨਗੇ ਤੇ 120-130 ਕਿਲੋਮੀਟਰ ਪ੍ਰਤੀ ਘੰਟਿਆਂ ਦੀ ਗਤੀ ਵਧਾਵਾਂਗੇ। (ਏਜੰਸੀ)