ਪਾਕਿ ਨੂੰ ਭਾਰਤੀ ਫ਼ੌਜ ਨੇ ਦਿਤਾ ਕਰਾਰਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਫ਼ੌਜ ਨੇ ਪਿਕਸਤਾਨ ਵਲੋਂ ਐਲ.ਓ.ਸੀ 'ਤੇ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਦਾ ਕਰਾਰਾ ਜਵਾਬ ਦਿਤਾ ਹੈ।

Indian army

ਸ੍ਰੀਨਗਰ, 2 ਜੁਲਾਈ : ਭਾਰਤੀ ਫ਼ੌਜ ਨੇ ਪਿਕਸਤਾਨ ਵਲੋਂ ਐਲ.ਓ.ਸੀ 'ਤੇ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਦਾ ਕਰਾਰਾ ਜਵਾਬ ਦਿਤਾ ਹੈ। ਪਾਕਿਸਤਾਨ ਦੀ ਫ਼ੌਜ ਅੱਜ ਸਵੇਰ ਤੋਂ ਹੀ ਗੋਲੀਬੰਦੀ ਦੀ ਉਲੰਘਣਾ ਕਰ ਰਹੀ ਸੀ ਤੇ ਭਾਰਤੀ ਫ਼ੌਜ ਨੇ ਵੀ ਮੂੰਹ ਤੋੜਵਾਂ ਜਵਾਬ ਦਿੰਦਿਆਂ ਜਿਥੇ ਉਸ ਦੀਆਂ ਕਈ ਚੌਕੀਆਂ ਉਡਾ ਦਿਤੀਆਂ ਤੇ ਬੰਕਰ ਤਬਾਹ ਕਰ ਦਿਤੇ ਉਥੇ ਹੀ ਬਲੋਚ ਰੈਜੀਮੈਂਟ ਦੇ ਦੋ ਫ਼ੌਜੀ ਵੀ ਮਾਰ ਦਿਤੇ।

ਭਾਰਤੀ ਫ਼ੌਜ ਦੇ ਇਕ ਬੁਲਾਰੇ ਨੇ ਦਸਿਆ ਕਿ ਪਾਕਿਸਤਾਨ ਦੀ ਫ਼ੌਜ ਸ਼ਾਹਪੁਰ ਤੇ ਕਿਰਨੀ ਸੈਕਟਰ 'ਚ ਲਗਾਤਾਰ ਗੋਲੀਬਾਰੀ ਸਵੇਰ ਤੋਂ ਕਰ ਰਹੀ ਸੀ। ਭਾਰਤੀ ਫ਼ੌਜ ਨੇ ਵੀ ਇਸ ਦਾ ਮੂੰਹ ਤੋੜਵਾਂ ਜਵਾਬ ਦੇਣ ਦਾ ਫ਼ੈਸਲਾ ਕੀਤਾ। ਸਿੱਟੇ ਵਜੋਂ ਭਾਰਤੀ ਫ਼ੌਜ ਨੇ ਵੀ ਭਾਰੀ ਹਥਿਆਰਾਂ ਨਾਲ ਹਮਲਾ ਕਰ ਦਿਤਾ। ਇਸ ਹਮਲੇ 'ਚ ਪਾਕਿ ਦੀਆਂ ਕਈ ਚੌਕੀਆਂ ਤੇ ਬੰਕਰ ਤਬਾਹ ਹੋ ਗਏ। ਇਸ ਦੇ ਨਾਲ ਹੀ ਦੋ ਸੈਨਿਕ ਢੇਰ ਕਰ ਦਿਤੇ ਤੇ ਕਈ ਜ਼ਖ਼ਮੀ ਹੋ ਗਏ।     (ਏਜੰਸੀ)