ਪਾਕਿ ਫ਼ੌਜ ਨੇ ਐਲ.ਓੇ.ਸੀ ’ਤੇ ਵਾਧੂ ਫ਼ੌਜਾਂ ਦੀ ਤਾਇਨਾਤੀ ਦੀ ਖ਼ਬਰਾਂ ਨੂੰ ਕੀਤਾ ਖ਼ਾਰਜ਼
ਪਾਕਿਸਤਾਨੀ ਫ਼ੌਜ ਨੇ ਮੀਡੀਆ ’ਚ ਆਈ ਉਨ੍ਹਾਂ ਖ਼ਬਰਾਂ ਨੂੰ ਗ਼ਲਤ ਅਤੇ ਗ਼ੈਰ ਜ਼ਿੰਮੇਦਾਰਾਨਾ ਦਸਦੇ ਹੋਏ ਵੀਰਵਾਰ ਨੂੰ ਖ਼ਾਰਜ਼ ਕਰ ਦਿਤਾ
File Photo
ਇਸਲਾਮਾਬਾਦ, 2 ਜੁਲਾਈ : ਪਾਕਿਸਤਾਨੀ ਫ਼ੌਜ ਨੇ ਮੀਡੀਆ ’ਚ ਆਈ ਉਨ੍ਹਾਂ ਖ਼ਬਰਾਂ ਨੂੰ ਗ਼ਲਤ ਅਤੇ ਗ਼ੈਰ ਜ਼ਿੰਮੇਦਾਰਾਨਾ ਦਸਦੇ ਹੋਏ ਵੀਰਵਾਰ ਨੂੰ ਖ਼ਾਰਜ਼ ਕਰ ਦਿਤਾ ਕਿ ਉਸ ਨੇ ਅਸਲ ਕੰਟਰੋਲ ਲਾਈਨ (ਐਲ.ਏ.ਸੀ) ’ਤੇ ਚੀਨੀ ਫ਼ੋਜੀਆਂ ਦੀ ਤਾਇਨਾਤੀ ਨੂੰ ਦੇਖਦੇ ਹੋਏ ਪੀਓਕੇ ਅਤੇ ਗਿਲਗਿਤ- ਬਲਾਤੀਸਤਾਨ ’ਚ ਸਰਹੱਦ ’ਤੇ ਕਰੀਬ 20,000 ਵਾਧੂ ਫ਼ੌਜੀਆਂ ਤਾਇਨਾਤ ਕੀਤੇ ਹਨ। ਫ਼ੌਜ ਦੇ ਮੀਡੀਆ ਵਿੰਗ ਨੇ ਟਵਿੱਟਰ ’ਤੇ ਇਕ ਬਿਆਨ ’ਚ ਚੀਨੀ ਫ਼ੌਜੀਆਂ ਦੀ ਮੌਜੂਦਗੀ ਦੋਂ ਇਨਕਾਰ ਕੀਤਾ ਅਤੇ ਉਨ੍ਹਾਂ ਖ਼ਬਰਾਂ ਖੰਡਨ ਕੀਤਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਸਕਰਦੁ ਏਅਰਬੇਸ ਦੀ ਵਰਤੋਂ ਚੀਨ ਵਲੋਂ ਕੀਤੀ ਜਾ ਰਹੀ ਹੈ। (ਪੀਟੀਆਈ)