ਰਾਜਨਾਥ ਸਿੰਘ ਦਾ ਲਦਾਖ਼ ਦੌਰਾ ਅੱਗੇ ਪਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਖਿਆ ਮੰਤਰੀ ਰਾਜਨਾਥ ਸਿੰਘ ਦੇ ਸ਼ੁਕਰਵਾਰ ਨੂੰ ਲਦਾਖ਼ ਦੇ ਤਜਵੀਜ਼ਸ਼ੁਦਾ ਦੌਰੇ ਦੇ ਪ੍ਰੋਗਰਾਮ ਵਿਚ ਬਦਲਾਅ ਕੀਤਾ ਗਿਆ ਹੈ।

Rajnath Singh

ਨਵੀਂ ਦਿੱਲੀ, 2 ਜੁਲਾਈ : ਰਖਿਆ ਮੰਤਰੀ ਰਾਜਨਾਥ ਸਿੰਘ ਦੇ ਸ਼ੁਕਰਵਾਰ ਨੂੰ ਲਦਾਖ਼ ਦੇ ਤਜਵੀਜ਼ਸ਼ੁਦਾ ਦੌਰੇ ਦੇ ਪ੍ਰੋਗਰਾਮ ਵਿਚ ਬਦਲਾਅ ਕੀਤਾ ਗਿਆ ਹੈ। ਹਾਲੇ ਇਹ ਪਤਾ ਨਹੀਂ ਲੱਗਾ ਕਿ ਰਖਿਆ ਮੰਤਰੀ ਦੇ ਦੌਰੇ ਨੂੰ ਅੱਗੇ ਕਿਉਂ ਪਾਇਆ ਗਿਆ ਹੈ? ਸੂਤਰਾਂ ਨੇ ਦਸਿਆ ਕਿ ਰਾਜਨਾਥ ਲਦਾਖ਼ ਵਿਚ ਭਾਰਤ ਦੀਆਂ ਫ਼ੌਜੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਛੇਤੀ ਹੀ ਉਥੋਂ ਦਾ ਦੌਰਾ ਕਰਨਗੇ ਪਰ ਕੋਈ ਪੱਕੀ ਤਰੀਕ ਨਹੀਂ ਦੱਸੀ ਗਈ। ਰਖਿਆ ਮੰਤਰੀ ਨਾਲ ਥਲ ਫ਼ੌਜ ਮੁਖੀ ਜਨਰਲ ਐਮ ਐਮ ਨਰਵਣੇ ਵੀ ਹੋਣਗੇ। ਫ਼ੌਜ ਮੁਖੀ ਨੇ 23 ਅਤੇ 24 ਜੂਨ ਨੂੰ ਲਦਾਖ਼ ਦਾ ਦੌਰਾ ਕੀਤਾ ਸੀ ਜਿਸ ਦੌਰਾਨ ਉਨ੍ਹਾਂ ਸੀਨੀਅਰ ਅਧਿਕਾਰੀਆਂ ਨਾਲ ਬੈਠਕਾਂ ਕੀਤੀਆਂ ਸਨ। ਲਦਾਖ਼ ਵਿਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹਨ ਅਤੇ ਸੱਤ ਹਫ਼ਤਿਆਂ ਤੋਂ ਟਕਰਾਅ ਵਾਲੀ ਹਾਲਤ ਬਣੀ ਹੋਈ ਹੈ। 15 ਜੂਨ ਨੂੰ ਹੋਈ ਝੜਪ ਵਿਚ ਭਾਰਤ ਦੇ 20 ਫ਼ੌਜੀ ਮਾਰੇ ਗਏ ਸਨ।  
    (ਏਜੰਸੀ)